PreetNama
ਖਾਸ-ਖਬਰਾਂ/Important News

ਮੋਦੀ ਦੀ ਅਮਰੀਕਾ ਫੇਰੀ˸ ਕੀ ਮੋਦੀ ਬਾਇਡਨ ਨੂੰ ਅਫ਼ਗਾਨਿਸਤਾਨ ਨਾਲ ਜੁੜੇ ਰਹਿਣ ਲਈ ਰਾਜ਼ੀ ਕਰ ਸਕਣਗੇ

ਮਹਾਮਾਰੀ ਵੇਲੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਲ ਮਾਰਚ ਵਿੱਚ ਬੰਗਲਾਦੇਸ਼ ਦੀ ਇੱਕ ਸੰਖੇਪ ਯਾਤਰਾ ਤੋਂ ਬਾਅਦ ਆਪਣੀ ਪਹਿਲੀ ਕੌਮਾਂਤਰੀ ਫੇਰੀ ‘ਤੇ ਅਮਰੀਕਾ ਲਈ 22 ਸਤੰਬਰ ਨੂੰ ਰਵਾਨਾ ਹੋਏ।

ਉਹ 26 ਸਤੰਬਰ ਨੂੰ ਵਾਪਸ ਦਿੱਲੀ ਪਰਤਣਗੇ। ਸਾਰਿਆਂ ਦੀਆਂ ਨਜ਼ਰਾਂ 24 ਸਤੰਬਰ ਨੂੰ ਪਹਿਲੀ ਮੋਦੀ-ਬਾਇਡਨ ਬੈਠਕ ‘ਤੇ ਟਿਕੀਆਂ ਹਨ।

ਅਮਰੀਕਾ ਕਿਉਂ ਜਾ ਰਹੇ ਹਨ ਮੋਦੀ?

ਉਸ ਦੇ ਤਿੰਨ ਮੁੱਖ ਕਾਰਨ ਹਨ-
ਰਾਸ਼ਟਰਪਤੀ ਜੋਅ ਬਾਇਡਨ ਨਾਲ ਦੁਵੱਲੀ ਬੈਠਕ ਵਿੱਚ ਹਿੱਸਾ ਲੈਣ
ਜਾਪਾਨ, ਅਮਰੀਕਾ ਅਤੇ ਆਸਟਰੇਲੀਆ ਦੇ ਨੇਤਾਵਾਂ ਨਾਲ ਕਵਾਡ ਸ਼ਿਖਰ ਸੰਮੇਲਨ ਵਿੱਚ ਹਿੱਸਾ ਲੈਣ
ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕਰਨ
ਇਹ ਪਹਿਲੀ ਵਿਅਕਤੀਗਤ ਕਵਾਡ ਬੈਠਕ ਹੈ, ਜਿਸ ਵਿੱਚ ਸਰਕਾਰ ਦੇ ਮੁਖੀ ਹਿੱਸਾ ਲੈ ਰਹੇ ਹਨ।

ਹਾਲਾਂਕਿ, ਭਾਰਤੀ ਖ਼ੇਮੇ ਨੂੰ ਰਾਸ਼ਟਰਪਤੀ ਬਾਇਡਨ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਮੁਲਾਕਾਤ ਦਾ ਬੇਸਬਰੀ ਨਾਲ ਇੰਤਜ਼ਾਰ ਹੈ।

ਰਾਸ਼ਟਰਪਤੀ ਬਾਇਡਨ ਦੇ ਜਵਨਰੀ ਵਿੱਚ ਅਹੁਦਾ, ਸੰਭਾਲਣ ਤੋਂ ਬਾਅਦ ਤੋਂ ਇਹ ਭਾਰਤ ਅਤੇ ਅਮਰੀਕਾ ਵਿਚਾਲੇ ਪਹਿਲਾਂ ਦੁਵੱਲਾ ਸ਼ਿਖ਼ਰ ਸੰਮੇਲਨ ਹੈ।

ਮੋਦੀ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਵਿਅਕਤੀਗਤ, ਨਿੱਘੇ ਰਿਸ਼ਤੇ ਸਨ।

ਪਰ ਰਾਸ਼ਟਰਪਤੀ ਬਾਇਡਨ ਨੇ ਅਜੇ ਤੱਕ ਉਨ੍ਹਾਂ ਪ੍ਰਤੀ ਬਹੁਤ ਗਰਮਜੋਸ਼ੀ ਨਹੀਂ ਦਿਖਾਈ ਹੈ।
ਮੋਦੀ ਅਮਰੀਕੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਵੀ ਵੱਖਰੇ ਤੌਰ ‘ਤੇ ਮੁਲਾਕਾਤ ਕਰ ਰਹੇ ਹਨ।

ਉੱਪ ਰਾਸ਼ਟਰਪਤੀ ਦੀ ਮਾਂ ਦਾ ਸਬੰਧ ਤਮਿਲਨਾਡੂ ਨਾਲ ਹੈ। ਇਹ ਉਨ੍ਹਾਂ ਦੀ ਪਹਿਲੀ ਰਸਮੀਂ ਮਿਲਣੀ ਹੋਵੇਗੀ।

ਦੁਵੱਲੀ ਬੈਠਕ ਵਿੱਚ ਮੁੱਖ ਏਜੰਡਾ ਕੀ ਹੈ?
ਕਈ ਦੁਵੱਲੇ ਅਤੇ ਬਹੁਪੱਖੀ ਮੁੱਦਿਆਂ ‘ਤੇ ਚਰਚਾ ਹੋਣੀ ਹੈ। ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧ ਸ਼੍ਰਿੰਗਲਾ ਨੇ ਕਿਹਾ ਹੈ ਕਿ ਦੋਵੇਂ ਨੇਤਾ ਮਜ਼ਬੂਤ ਅਤੇ ਬਹੁਪੱਖੀ ਦੁਵੱਲੇ ਰਿਸ਼ਤਿਆਂ ਦੀ ਸਮੀਖਿਆ ਕਰਨਗੇ।

ਦੋਵੇਂ ਪੱਖ ਦੁਵੱਲੇ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਮਜ਼ਬੂਤ ਕਰਨ, ਰਣਨੀਤਕ ਸਵੱਛ ਊਰਜਾ ਸਾਝੇਦਾਰੀ ਨੂੰ ਵਧਾਵਾ ਦੇਣ, ਨਵੀਆਂ ਅਤੇ ਉਭਰਦੀਆਂ ਤਕਨਾਲੋਜੀਆਂ ਦਾ ਪਤਾ ਲਗਾਉਣ ਅਤੇ ਅਫ਼ਗਾਨ ਸੰਕਟ ‘ਤੇ ਚਰਚਾ ਕਰਨ ਲਈ 24 ਸਤੰਬਰ ਨੂੰ ਵ੍ਹਾਈਟ ਹਾਊਸ ਵਿੱਚ ਮਿਲਣਗੇ।

ਹਾਲਾਂਕਿ, 50 ਮਿੰਟ ਦੀ ਬੈਠਕ ਵਿੱਚ ਅਫ਼ਗਾਨਿਸਤਾਨ ਦਾ ਮੁੱਦਾ ਵਧੇਰੇ ਮਾਮਲਿਆਂ ‘ਤੇ ਹਾਵੀ ਹੋਣ ਦੀ ਸੰਭਾਵਨਾ ਹੈ।

ਭਾਰਤੀ ਪ੍ਰਤੀਨਿਧੀ ਮੰਡਲ ਦਾ ਹਿੱਸਾ ਅਤੇ ਵਿਦੇਸ਼ ਸਕੱਤਰ ਸ਼੍ਰਿੰਗਲਾ ਨੇ ਸਵੀਕਾਰ ਕਰਦੇ ਹਨ ਕਿ ਅਫ਼ਗਾਨਿਸਤਾਨ ਵਿੱਚ ਉਭਰਦੀ ਸਥਿਤੀ ਦੋਵਾਂ ਨੇਤਾਵਾਂ ਦਾ ਧਿਆਨ ਆਪਣੇ ਵੱਲ ਖਿੱਚੇਗੀ।

ਉਨ੍ਹਾਂ ਨੇ ਕਿਹਾ, “ਅਫ਼ਗਾਨਿਸਤਾਨ ਵਿੱਚ ਹਾਲ ਦੇ ਘਟਨਾਕ੍ਰਮ ਤੋਂ ਬਾਅਦ ਦੁਵੱਲੀ ਬੈਠਕ ਵਿੱਚ ਵਰਤਮਾਨ ਖੇਤਰੀ ਸੁਰੱਖਿਆ ਸਥਿਤੀ ‘ਤੇ ਵੀ ਗੱਲ ਹੋਵੇਗੀ।”

“ਇੱਕ ਗੁਆਂਢੀ ਵਜੋਂ ਸਾਡੇ ਅਤੇ ਅਫ਼ਗਾਨਿਸਤਾਨ ਦੇ ਲੋਕਾਂ ਵਿਚਾਲੇ ਰਿਸ਼ਤਾ ਬਹੁਤ ਪੁਰਾਣਾ ਅਤੇ ਦ੍ਰਿੜ ਹੈ।”

“ਅਸੀਂ ਬਿਨਾਂ ਸ਼ੱਕ ਕੱਟੜਵਾਦ, ਉਗਰਵਾਦ, ਸੀਮਾ ਪਾਰ ਅੱਤਵਾਦ ਅਤੇ ਵੈਸ਼ਵਿਕ ਅੱਤਵਾਦੀ ਨੈਟਵਰਕ ਨੂੰ ਖ਼ਤਮ ਕਰਨ ਦੀ ਲੋੜ ‘ਤੇ ਚਰਚਾ ਕਰਾਂਗੇ।”
ਪੀਐੱਮ ਮੋਦੀ ਨੇ ਖ਼ੁਦ ਹਾਲ ਦੇ ਦਿਨਾਂ ਵਿੱਚ ਅਫ਼ਗਾਨ ਮੁੱਦਿਆਂ ਨੂੰ ਗੰਭੀਰ ਦੱਸਿਆ ਹੈ।”

“ਕੁਝ ਦਿਨਾਂ ਪਹਿਲਾਂ ਸੰਪੰਨ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਸੰਮੇਲਨ ਵਿੱਚ (ਚੀਨ ਅਤੇ ਪਾਕਿਸਤਾਨ ਵੀ ਐੱਸਸੀਓ ਦਾ ਹਿੱਸਾ ਹੈ) ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਸੀ, “ਅਫ਼ਗਾਨਿਸਤਾਨ ਵਿੱਚ ਹਾਲ ਦੀਆਂ ਘਟਨਾਵਾਂ ਦਾ ਸਾਡੇ ਵਰਗੇ ਗੁਆਂਢੀ ਦੇਸ਼ਾਂ ‘ਤੇ ਸਭ ਤੋਂ ਵੱਧ ਅਸਰ ਪਵੇਗਾ।”

“ਅਤੇ ਇਸ ਲਈ ਇਸ ਮੁੱਦੇ ‘ਤੇ ਇੱਕ ਖੇਤਰੀ ਫੋਕਸ ਅਤੇ ਸਹਿਯੋਗ ਬਣਾਉਣਾ ਜ਼ਰੂਰੀ ਹੈ।”

ਉਨ੍ਹਾਂ ਨੇ ਤਾਲਿਬਾਨ ਦੇ ਤਹਿਤ ਅਫ਼ਗਾਨਿਸਤਾਨ ਨਾਲ ਚਾਰ ਸਮੱਸਿਆਵਾਂ ਦੱਸੀਆਂ, ਉਨ੍ਹਾਂ ਵਿੱਚੋਂ ਇੱਕ ਅਸਥਿਰਤਾ ਅਤੇ ਕੱਟੜਵਾਦ ਦੀ ਦ੍ਰਿੜਤਾ ਸੀ, ਜੋ ਉਨ੍ਹਾਂ ਮੁਤਾਬਕ “ਪੂਰੀ ਦੁਨੀਆਂ ਵਿੱਚ ਅੱਤਵਾਦੀ ਅਤੇ ਕੱਟੜਵਾਦੀ ਵਿਚਾਰਧਾਰਾਵਾਂ ਨੂੰ ਉਤਸ਼ਾਹਿਤ ਕਰੇਗੀ।”

“ਹੋਰ ਕੱਟੜਪੰਥੀ ਸਮੂਹ ਵੀ ਹਿੰਸਾ ਦਾ ਸਹਾਰਾ ਲੈ ਕੇ ਸੱਤਾ ਵਿੱਚ ਆਉਣ ਲਈ ਉਤਸ਼ਾਹਿਤ ਹੋ ਸਕਦੇ ਹਨ।”

ਪਰ ਪਿਛਲੇ ਮਹੀਨੇ ਅਫ਼ਗਾਨਿਸਤਾਨ ਤੋਂ ਆਪਣੇ ਸੈਨਿਕਾਂ ਦੀ ਵਾਪਸੀ ਤੋਂ ਬਾਅਦ ਅਮਰੀਕਾ ਅਫ਼ਗਾਨਿਸਤਾਨ ਵਿੱਚ ਘੱਟ ਦਿਲਚਸਪੀ ਦਿਖਾ ਰਿਹਾ ਹੈ।

ਮਾਹਿਰਾਂ ਦੇ ਨਾਲ ਗੱਲਬਾਤ ਨਾਲ ਜੋ ਗੱਲ ਸਮਝ ਆਉਂਦੀ ਹੈ ਉਹ ਇਹ ਹੈ ਕਿ ਅਮਰੀਕਾ ਵਿੱਚ ਜਨਤਾ ਦੀ ਅਫ਼ਗਾਨਿਸਤਾਨ ਵਿੱਚ ਕੋਈ ਦਿਲਚਸਪੀ ਨਹੀਂ ਹੈ ਤੇ ਨਾ ਹੀ ਬਾਇਡਨ ਪ੍ਰਸ਼ਾਸਨ ਨੂੰ ਹੈ।

ਇਸ ਤੋਂ ਉਲਟ, ਅਮਰੀਕੀ ਸੈਨਿਕਾਂ ਦੀ ਵਾਪਸੀ ਤੋਂ ਬਾਅਦ, ਭਾਰਤ ਨੂੰ ਤਾਲਿਬਾਨ ਸ਼ਾਸਨ ਤਹਿਤ ਗ਼ੈਰ-ਸੂਬਾ ਐਕਟਰਸ ਤੋਂ ਅਸਲ ਸੁਰੱਖਿਆ ਸਬੰਧੀ ਚਿੰਤਾਵਾਂ ਹਨ।

ਇਸ ਲਈ, ਅਫ਼ਗਾਨਿਸਤਾਨ ਵਿੱਚ ਵਧੇਰੇ ਦਿਲਚਸਪੀ ਰੱਖਣ ਲਈ ਇਸ ਦੇ ਜਾਇਜ਼ ਕਾਰਨ ਹਨ।

ਕੀ ਮੋਦੀ ਬਾਇਡਨ ਨੂੰ ਅਫ਼ਗਾਨਿਸਤਾਨ ਨਾਲ ਜੁੜੇ ਰਹਿਣ ਲਈ ਰਾਜ਼ੀ ਕਰ ਸਕਣਗੇ?
ਇਸਲਾਮ ਮਾਹਿਰ, ਕੈਲੀਫੋਰਨੀਆਂ ਵਿੱਚ ਸੈਨ ਡਿਆਗੋ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਅਹਿਮਤ ਕੁਰੂ ਕਾ ਦਾ ਮੰਨਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਨਾਲ ਆਪਣੀ ਬੈਠਕ ਦੇ ਦੌਰਾਨ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਫ਼ਗਾਨਿਸਤਾਨ ‘ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕਰ ਸਕਦੇ ਹਨ ਤਾਂ ਜੋ ਇਸ ਨੂੰ ਕੌਮਾਂਤਰੀ ਕੱਟੜਵਾਦ ਅਤੇ ਅੱਤਵਾਦ ਦਾ ਕੇਂਦਰ ਬਣਾਉਣ ਤੋਂ ਰੋਕਿਆ ਜਾ ਸਕੇ।”
ਪਰ ਉਨ੍ਹਾਂ ਦੇ ਵਿਚਾਰ ਵਿੱਚ ਹੁਣ ਬਹੁਤ ਦੇਰ ਹੋ ਚੁੱਕੀ ਹੈ।

ਉਹ ਕਹਿੰਦੀ ਹੈ, “ਅਮਰੀਕਾ ਨੇ ਪਹਿਲਾ ਹੀ ਅਫ਼ਗਾਨਿਸਤਾਨ ਨਾਲ ਪੂਰੀ ਤਰ੍ਹਾਂ ਵੱਖ ਹੋਣ ਦਾ ਫ਼ੈਸਲਾ ਕਰ ਲਿਆ ਹੈ।”

“ਅਮਰੀਕੀ ਜਨਤਾ ਅਫ਼ਗਾਨਿਸਤਾਨ ਨਾਲ ਕਿਸੇ ਵੀ ਪ੍ਰਕਾਰ ਮੁੜ ਜੁੜਾਵ ਦਾ ਵਿਰੋਧ ਕਰਦੀ ਹੈ।”

“ਅਮਰੀਕਾ ਨੂੰ ਹੁਣ ਹੋਰ ਵਧੇਰੇ ਗੰਭੀਰ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕਰਨਾ ਹੈ, ਜਿਸ ਵਿੱਚ ਚੀਨ ਅਤੇ ਉੱਪ-ਸਹਾਰਾ ਅਫਰੀਕਾ ਵਿੱਚ ਵਧਦੇ ਇਸਲਾਮੀ ਕੱਟੜਪੰਥੀ ਵਰਗੇ ਭੂ-ਰਾਜਨੀਤਕ ਮੁਕਾਬਲੇ।”

ਸ਼ਿਕਾਗੋ ਯੂਨੀਵਰਸਿਟੀ ਦੇ ਪ੍ਰੋਫੈਸਰ ਟੌਮ ਗਿਨਸਬਰਗ ਇੱਕ ਰਾਜਨੀਤਕ ਵਿਗਿਆਨੀ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਜਾਣਦਾ ਸੀ ਕਿ ਅਫ਼ਗਾਨਿਸਤਾਨ ਤੋਂ ਅਮਰੀਕਾ ਦੀ ਵਾਪਸੀ ਯਕੀਨੀ ਸੀ।

ਉਹ ਕਹਿੰਦੇ ਹਨ, “ਮੈਨੂੰ ਲਗਦਾ ਹੈ ਕਿ ਭਾਰਤ ਅਤੇ ਅਮਰੀਕਾ ਇਸ ਵੇਲੇ, ਪਹਿਲਤਾਵਾਂ ਵਿੱਚ ਕੁਝ ਮਤਭੇਦਾਂ ਦੇ ਬਾਵਜੂਦ, ਇੱਕ ਸੁਭਾਵਿਕ ਸਹਿਯੋਗੀ ਹੈ।”

“ਵੱਡਾ ਮੁੱਦਾ ਚੀਨੀ ਸ਼ਕਤੀ ਹੈ, ਜਦ ਕਿ ਅਫ਼ਗਾਨਿਸਤਾਨ ਤੋਂ ਵਾਪਸੀ ਲਾਜ਼ਮੀ ਸੀ। ਹਾਲਾਂਕਿ, ਭਾਰਤ ਵਧੇਰੇ ਅਸੁਰੱਖਿਅਤ ਮਹਿਸੂਸ ਕਰਦਾ ਹੈ, ਮੈਨੂੰ ਨਹੀਂ ਲਗਦਾ ਕਿ ਇਹ ਉਮੀਦ ਤੋਂ ਪਰੇ ਸੀ।”

ਅਫ਼ਗਾਨਿਸਤਾਨ ਵਿੱਚ ਅਮਰੀਕੀ ਸੈਨਾ ਦੀ ਵਾਪਸੀ ਤੋਂ ਬਾਅਦ ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਬਾਇਡਨ ਪ੍ਰਸ਼ਾਸਨ ਦੇਸ਼ ‘ਤੇ ਸਖ਼ਤ ਨਜ਼ਰ ਰੱਖੇਗਾ ਅਤੇ ਅਫ਼ਗਾਨਿਸਤਾਨ ਨੂੰ ਅੱਤਵਾਦੀ ਸੰਗਠਨਾਂ ਦਾ ਅੱਡਾ ਨਹੀਂ ਬਣਨ ਦੇਵੇਗਾ।

ਕੁਝ ਲੋਕਾਂ ਦਾ ਤਰਕ ਹੈ ਕਿ ਚੀਨ ਭਾਰਤ ਲਈ ਇੱਕ ਵੱਡਾ ਸੁਰੱਖਿਆ ਖ਼ਤਰਾ ਬਣਿਆ ਹੋਇਆ ਹੈ, ਖ਼ਾਸ ਤੌਰ ‘ਤੇ ਪਿਛਲੇ ਸਾਲ ਗਲਵਾਨ ਘਾਟੀ ਝੜਪਾਂ ਤੋਂ ਬਾਅਦ।

ਉਨ੍ਹਾਂ ਦਾ ਤਰਕ ਹੈ ਕਿ ਚੀਨ ਦਾ ਮੁਕਾਬਲਾ ਕਰਨ ਲਈ ਅਮਰੀਕਾ ਤੋਂ ਹੱਥ ਮਿਲਾਉਣਾ ਭਾਰਤ ਲਈ ਓਨਾਂ ਹੀ ਜ਼ਰੂਰੀ ਹੈ।

ਅਮਰੀਕਾ ਚੀਨ ਨਾਲ ਨਜਿੱਠਣ ਲਈ ਆਪਣੀ ਵੈਸ਼ਵਿਕ ਅਗਵਾਈ ਵਾਲੀ ਭੂਮਿਕਾ ਨੂੰ ਫਿਰ ਤੋਂ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਇਹ ਅਮਰੀਕਾ ਦੇ ਵੈਸ਼ਵਿਕ ਅਗਵਾਈ ਦੀ ਸਥਿਤੀ ਨੂੰ ਤਿਆਗਣ ਦਾ ਰਾਸ਼ਟਰਪਤੀ ਟਰੰਪ ਦਾ ਫ਼ੈਸਲਾ ਸੀ।

ਰਾਸ਼ਟਰਪਤੀ ਬਾਇਡਨ ਨੇ ਜਨਵਰੀ ਵਿੱਚ ਸੱਤਾ ਵਿੱਚ ਆਉਂਦਿਆਂ ਹੀ ਉਸ ਫ਼ੈਸਲੇ ਨੂੰ ਉਲਟਾ ਦਿੱਤਾ ਅਤੇ ਐਲਾਨ ਕੀਤਾ ਕਿ, ‘ਅਮਰੀਕਾ ਵਾਪਸ ਆ ਗਿਆ ਹੈ।’

ਉਨ੍ਹਾਂ ਨੇ ਵਾਤਾਵਰਨ ਤਬਦੀਲੀ, ਵੈਕਸੀਨ ਵੰਡ ਅਤੇ ਚੀਨ ਵਿੱਚ ਸ਼ਾਸਨ ਵਰਗੀ ਸਮੱਸਿਆਵਾਂ ਦੀ ਅਗਵਾਈ ਕਰਨ ਲਈ ਵਾਰ-ਵਾਰ ਵਿਸ਼ਵ ਮੰਚ ‘ਤੇ ਆਪਣੇ ਇਸ ਦਾਅਵੇ ਨੂੰ ਦੁਹਰਾਇਆ।

ਸੰਯੁਕਤ ਰਾਸ਼ਟਰ ਵਿੱਚ ਬਾਇਡਨ ਦੇ ਮੰਗਲਵਾਰ ਦੇ ਭਾਸ਼ਣ ਨੇ ਚੀਨੀ ਖ਼ਤਰਿਆਂ ਵੱਲੋਂ ਇਸ਼ਾਰਾ ਕੀਤਾ।

ਪਿਛਲੇ ਹਫ਼ਤੇ, ਅਮਰੀਕਾ, ਬ੍ਰਿਟੇਨ ਅਤੇ ਆਸਟਰੇਲੀਆ ਵਿੱਚ ਹੋਇਆ ਤਿੰਨ-ਤਰਫਾ ਪਨਡੁੱਬੀ ਸਮਝੌਤਾ, ਜਿਸ ਨੂੰ AUKUS ਕਿਹਾ ਜਾਂਦਾ ਹੈ, ਉਸ ਦਿਸ਼ਾ ਵਿੱਚ ਇੱਕ ਠੋਸ ਕਦਮ ਹੈ।

ਪਰ ਜੇਕਰ ਅਜਿਹਾ ਹੈ ਤਾਂ ਇਹ ਵੀ ਪ੍ਰਧਾਨ ਮੰਤਰੀ ਮੋਦੀ ਦੇ ਪੱਖ ਵਿੱਚ ਹੋ ਸਕਦਾ ਹੈ। ਅਮਰੀਕਾ ਨੂੰ ਚੀਨ ਖ਼ਿਲਾਫ਼ ਭਾਰਤ ਦੀ ਲੋੜ ਪਵੇਗੀ।

Related posts

ਅੱਤਵਾਦੀਆਂ ਨੇ ਫੌਜੀਆਂ ਦੀ ਗੱਡੀ ਨੂੰ ਫਿਰ ਬਣਾਇਆ ਨਿਸ਼ਾਨਾ, IED ਧਮਾਕੇ ‘ਚ ਇਕ ਸੁਰੱਖਿਆ ਕਰਮਚਾਰੀ ਦੀ ਮੌਤ; ਕਈ ਜ਼ਖਮੀ

On Punjab

ਰੂਸ ਵੱਲੋਂ ਯੂਕਰੇਨ ’ਤੇ ਮਿਜ਼ਾਈਲਾਂ ਤੇ ਡਰੋਨਾਂ ਨਾਲ ਜ਼ੋਰਦਾਰ ਹਮਲਾ

On Punjab

ਗੋਲ ਨਾ ਕਰ ਸਕਣ ਤੋਂ ਨਿਰਾਸ਼ ਕ੍ਰਿਸਟੀਆਨੋ ਰੋਨਾਲਡੋ ਨੇ ਮੈਚ ਰੈਫਰੀ ਨਾਲ ਕੀਤਾ ਝਗੜਾ! ਵਾਇਰਲ ਹੋਇਆ ਵੀਡੀਓ

On Punjab