52.97 F
New York, US
November 8, 2024
PreetNama
ਰਾਜਨੀਤੀ/Politics

ਮੋਦੀ ਦੇ ਮੰਤਰੀ ਦਾ ਦਾਅਵਾ, ਜੇ ਦੇਸ਼ ‘ਚ ਮੰਦੀ ਤਾਂ ਫਿਰ 3 ਫਿਲਮਾਂ ਨੇ ਇੱਕ ਦਿਨ ‘ਚ 120 ਕਰੋੜ ਕਿਵੇਂ ਕਮਾਏ?

ਨਵੀਂ ਦਿੱਲੀ: ਮੋਦੀ ਸਰਕਾਰ ਦੇਸ਼ ਵਿੱਚ ਕਿਸੇ ਵੀ ਆਰਥਿਕ ਮੰਦੀ ਨੂੰ ਮੰਨਣ ਲਈ ਤਿਆਰ ਨਹੀਂ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਣੇ ਬੀਜੇਪੀ ਲੀਡਰ ਸਾਰੀਆਂ ਰਿਪੋਰਟਾਂ ਨੂੰ ਰੱਦ ਕਰਦਿਆਂ ਦਾਅਵੇ ਕਰ ਰਹੇ ਹਨ ਕਿ ਹਲਾਤ ਬਹੁਤ ਵਧੀਆ ਹਨ। ਬੀਜੇਪੀ ਵਿਰੋਧੀ ਪਾਰਟੀਆਂ ਸਣੇ ਕੌਮਾਂਤਰੀ ਰਿਪੋਰਟਾਂ ਨੂੰ ਵੀ ਮੰਨਣ ਲਈ ਤਿਆਰ ਨਹੀਂ।

ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਤਾਂ ਸ਼ਨੀਵਾਰ ਨੂੰ ਹੱਦ ਹੀ ਕਰਦਿਆਂ ਅਜੀਬ ਤਰਕ ਦੇ ਦਿੱਤਾ। ਉਨ੍ਹਾਂ ਕਿਹਾ ਕਿ ਦੋ ਅਕਤੂਬਰ ਦੀ ਛੁੱਟੀ ਵਾਲੇ ਦਿਨ ਬੌਲੀਵੁੱਡ ਦੀਆਂ ਤਿੰਨ ਫਿਲਮਾਂ ਵੱਲੋਂ 120 ਕਰੋੜ ਰੁਪਏ ਦੀ ਕਮਾਈ ਕੀਤੀ ਗਈ। ਇਸ ਤੋਂ ‘ਵਧੀਆ ਅਰਥਚਾਰੇ’ ਦੇ ਸੰਕੇਤ ਮਿਲਦੇ ਹਨ। ਉਨ੍ਹਾਂ ਨੇ ਐਨਐਸਐਸਓ ਦੀ ਰਿਪੋਰਟ ਨੂੰ ਵੀ ਗਲਤ ਕਰਾਰ ਦਿੱਤਾ, ਜਿਸ ਵਿੱਚ 2017 ਦੀ ਬੇਰੁਜ਼ਗਾਰੀ ਦਰ ਨੂੰ 45 ਸਾਲਾਂ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਕਰਾਰ ਦਿੱਤਾ ਗਿਆ ਹੈ।

ਉਧਰ ਸੋਸ਼ਲ ਮੀਡੀਆ ‘ਤੇ ਪ੍ਰਸ਼ਾਦ ਦਾ ਖੂਬ ਮਖੌਲ ਉੱਡਿਆ। ਇਸ ਮਗਰੋਂ ਉਨ੍ਹਾਂ ਨੇ ਆਪਣਾ ਬਿਆਨ ਵਾਪਸ ਲੈ ਲਿਆ। ਉਨ੍ਹਾਂ ਕਿਹਾ ਕਿ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ। ਉਹ ਇਸ ਬਿਆਨ ਨੂੰ ਵਾਪਸ ਲੈਂਦੇ ਹਨ। ਦੂਜੇ ਪਾਸੇ ਕਾਂਗਰਸ ਤੱਥਾਂ ਨੂੰ ਲੁਕਾਉਣ ਦੇ ਇਲਜ਼ਾਮ ਲਾ ਰਹੀ ਹੈ। ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਦੇਸ਼ ਦਾ ਵਿੱਤੀ ਘਾਟਾ 3.3 ਫੀਸਦ ਨਹੀਂ ਬਲਕਿ ਅਸਲ ਵਿੱਚ ਅੱਠ ਫੀਸਦ ਤੋਂ ਵੀ ਵੱਧ ਹੈ ਪਰ ਸਰਕਾਰ ਝੂਠ ਬੋਲੀ ਜਾ ਰਹੀ ਹੈ।

Related posts

ਤੀਜੀ ਵਾਰ ਪ੍ਰਧਾਨ ਬਣਨ ‘ਤੇ ਘਿਰੀ ਬੀਬੀ ਜਗੀਰ ਕੌਰ, ‘ਆਪ’ ਦਾ ਇਲਜ਼ਾਮ, ਇਸ ਕਰਕੇ ਬਾਦਲਾਂ ਨੇ ਦਾਗੀ ਕਿਰਦਾਰ ਨੂੰ ਸੌਂਪੀ ਜ਼ਿੰਮੇਵਾਰੀ

On Punjab

ਟਾਟਾ ਟਰੱਸਟ ਤੋਂ ਮਿਲਿਆ ਭਾਜਪਾ ਨੂੰ 356 ਕਰੋੜ ਦਾ ਚੰਦਾ

On Punjab

ਬਕਰੀਦ ਤੋਂ ਪਹਿਲਾਂ ਸਰਕਾਰ ਦਾ ਵੱਡਾ ਫ਼ੈਸਲਾ, ਜਾਨਵਰਾਂ ਦੀ ਕੁਰਬਾਨੀ ਦੇਣ ‘ਤੇ ਲਾਈ ਪਾਬੰਦੀ

On Punjab