47.37 F
New York, US
November 21, 2024
PreetNama
ਰਾਜਨੀਤੀ/Politics

ਮੋਦੀ ਦੇ ਵੱਡੇ ਐਲਾਨ ਤੋਂ ਵੀ ਨਹੀਂ ਖੁਸ਼ ਪੰਜਾਬ ਦੇ ਕਿਸਾਨ, ਦਿੱਤੀ ਚੇਤਾਵਨੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਸਵੇਰੇ ਹੀ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ‘ਐਗਰੀਕਲਚਰ ਇਨਫਰਾਸਟਰਕਚਰ ਫੰਡ’ ਤਹਿਤ 1 ਲੱਖ ਕਰੋੜ ਰੁਪਏ ਦੀ ਵਿੱਤ ਸਹੂਲਤ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ‘ਪ੍ਰਧਾਨ ਮੰਤਰੀ-ਕਿਸਾਨ ਯੋਜਨਾ’ ਤਹਿਤ 8.5 ਕਰੋੜ ਕਿਸਾਨਾਂ ਨੂੰ 17,000 ਕਰੋੜ ਰੁਪਏ ਦੀ ਛੇਵੀਂ ਕਿਸ਼ਤ ਵੀ ਜਾਰੀ ਕੀਤੀ ਪਰ ਇਨ੍ਹਾਂ ਸਭ ਚੀਜ਼ਾਂ ਦੇ ਬਾਵਜੂਦ ਕਿਸਾਨਾਂ ‘ਚ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਰੋਸ ਬਰਕਰਾਰ ਹੈ।

ਅੰਮ੍ਰਿਤਸਰ ਦੇ ਦਿਹਾਤੀ ਖੇਤਰ ਚੱਬਾ ‘ਚ ਕਿਸਾਨ ਸੰਘਰਸ਼ ਕਮੇਟੀ ਵੱਲੋਂ ਅੱਜ ਕੇਂਦਰੀ ਮੰਤਰੀਆਂ ਦੇ ਪੁਤਲੇ ਫੂਕੇ ਗਏ ਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕਿਸਾਨਾਂ ਦਾ ਕਹਿਣਾ ਸੀ ਕਿ ਇਹ ਹੀ ਦਿਨ 9 ਅਗਸਤ 1942 ‘ਚ ‘ਅੰਗਰੇਜ਼ੋ ਭਾਰਤ ਛੋੜੋ’ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਸੀ।

ਇਸ ਲਈ ਅੱਜ ਉਨ੍ਹਾਂ ਵੱਲੋਂ ਕਾਰਪੋਰੇਟ ਕੰਨਿਆਂ ਨੂੰ ਬਾਹਰ ਕੱਢਣ ਤੇ ਕਿਸਾਨ ਵਿਰੋਧੀ ਆਰਡੀਨੈਂਸ ਰੱਦ ਕਰਨ ਲਈ ਇਹ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਆਪਣਾ ਰੇਲਵੇ ਤੇ ਬਿਜਲੀ ਬੋਰਡਾਂ ਦੇ ਨਿਜੀਕਰਨ ਕਰਨ ਦਾ ਫੈਸਲਾ ਵਾਪਿਸ ਲਵੇ। ਉਨ੍ਹਾਂ ਨਾਲ ਹੀ ਚੇਤਾਵਨੀ ਦਿੱਤੀ ਕਿ 7 ਸਤੰਬਰ ਨੂੰ ਉਹ ਪੰਜਾਬ ਭਰ ‘ਚ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਨਗੇ।
ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੀ ਕੈਪਟਨ ਸਰਕਾਰ ਖ਼ਿਲਾਫ਼ ਵੀ ਰੋਸ ਜ਼ਾਹਿਰ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਕਿਸਾਨ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਸੀ। ਜੋ ਅੱਜ ਤੱਕ ਵੀ ਪੂਰਾ ਨਹੀਂ ਹੋਇਆ। ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣ।

Related posts

ਫੇਸਬੁੱਕ ਨੂੰ ਰੋਹਿੰਗਿਆ ਵਿਰੋਧੀ ਸਮੱਗਰੀ ਮੁਹੱਈਆ ਕਰਾਉਣ ਦਾ ਹੁਕਮ, ਅਮਰੀਕੀ ਅਦਾਲਤ ਨੇ ਗੁਪਤਤਾ ਦੀ ਆੜ ’ਚ ਡਾਟਾ ਨਾ ਦੇਣ ’ਤੇ ਪਾਈ ਝਾੜ

On Punjab

ਕੋਰੋਨਾ ਮਹਾਮਾਰੀ ਦੀ ਸਥਿਤੀ ’ਤੇ ਕੱਲ੍ਹ ਲੋਕਸਭਾ ਤੇ ਰਾਜਸਭਾ ’ਚ ਸਾਰੀਆਂ ਪਾਰਟੀਆਂ ਨਾਲ ਕਰਨਗੇ ਪੀਐੱਮ ਮੋਦੀ ਬੈਠਕ

On Punjab

Donald Trump:ਫੇਸਬੁੱਕ ਅਤੇ ਯੂਟਿਊਬ ‘ਤੇ ਟਰੰਪ ਨੇ ਦੋ ਸਾਲ ਬਾਅਦ ਕੀਤੀ ਵਾਪਸੀ, ਪਾਬੰਦੀ ਹਟਾਈ ਤਾਂ ਸਮਰਥਕਾਂ ਨੂੰ ਬੋਲੇ – I Am Back

On Punjab