ਆਗਰਾ: ਅਖਿਲ ਭਾਰਤੀ ਹਿੰਦੂ ਮਹਾਂਸਭਾ (ਏਬੀਐਚਐਮ) ਨੇ ਆਪਣੇ ਨੇਤਾ ਵਿਨਾਇਕ ਦਾਮੋਦਰ ਸਾਵਰਕਰ ਦੀ ਜੈਅੰਤੀ ‘ਤੇ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਚਾਕੂ ਵੰਡੇ। ਏਬੀਐਚਐਮ ਦੇ ਬੁਲਾਰੇ ਅਸ਼ੋਕ ਪਾਂਡੇ ਨੇ ਦੱਸਿਆ ਕਿ ਸਾਵਰਕਰ ਦਾ ਸੁਫ਼ਨਾ ਸਿਆਸਤ ਦਾ ਹਿੰਦੂਕਰਨ ਤੇ ਹਿੰਦੂਆਂ ਨੂੰ ਹਥਿਆਰਬੰਦ ਕਰਨਾ ਸੀ।ਉਨ੍ਹਾਂ ਕਿਹਾ ਕਿ ਮੋਦੀ ਨੇ ਦੂਜੀ ਵਾਰ ਚੋਣ ਜਿੱਤ ਕੇ ਸਾਵਰਕਰ ਦਾ ਪਹਿਲਾ ਸੁਫ਼ਨਾ ਪੂਰਾ ਕਰ ਦਿੱਤਾ ਹੈ। ਹੁਣ ਚਾਕੂ ਵੰਡ ਕੇ ਦੂਜਾ ਸੁਫ਼ਨਾ ਪੂਰ ਕਰ ਰਹੇ ਹਾਂ। ਪਾਂਡੇ ਨੇ ਇਹ ਵੀ ਕਿਹਾ ਕਿ ਜੇਕਰ ਹਿੰਦੂਆਂ ਨੂੰ ਆਪਣੀ ਤੇ ਆਪਣੇ ਦੇਸ਼ ਦੀ ਰੱਖਿਆ ਕਰਨੀ ਹੈ ਤਾਂ ਹਥਿਆਰ ਚਲਾਉਣੇ ਸਿੱਖਣੇ ਪੈਣਗੇ।
ਮਹਾਤਮਾ ਗਾਂਧੀ ਦੀ ਤਸਵੀਰ ਨੂੰ ਸੰਕੇਤਕ ਤੌਰ ‘ਤੇ ਗੋਲ਼ੀ ਮਾਰਨ ਨਾਲ ਸੁਰਖੀਆਂ ਵਿੱਚ ਆਈ ਹਿੰਦੂ ਮਹਾਂਸਭਾ ਦੀ ਪੂਜਾ ਸ਼ਕੁਨ ਪਾਂਡੇ ਨੇ ਵੀ ਚਾਕੂ ਵੰਡਣ ਨੂੰ ਹਿੰਦੂਆਂ ਨੂੰ ਹਥਿਆਰਬੰਦ ਕਰਨ ਦੀ ਪਹਿਲ ਦੱਸਿਆ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਚਾਕੂਆਂ ਨਾਲ ਆਪਣੀ ਰੱਖਿਆ ਕਰੇਗੀ।ਜਾ ਨੇ ਕਿਹਾ ਕਿ ਇਮਤਿਹਾਨਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਅਸੀਂ ਚਾਕੂਆਂ ਦੇ ਨਾਲ ਭਗਵਦ ਗੀਤਾ ਦੀ ਇੱਕ-ਇੱਕ ਕਾਪੀ ਵੀ ਦਿੱਤੀ ਹੈ ਤਾਂ ਜੋ ਉਹ ਇਹ ਸਮਝ ਸਕਣ ਕਿ ਇਸ ਦੀ ਵਰਤੋਂ ਕਦੋਂ ਤੇ ਕਿੱਥੇ ਕਰਨੀ ਹੈ।