Russia Billion Dollar Loan: ਪ੍ਰਧਾਨ ਮੰਤਰੀ ਮੋਦੀ ਇਨ੍ਹੀ ਦਿਨੀਂ ਰੂਸ ਦੌਰੇ ‘ਤੇ ਗਏ ਹੋਏ ਹਨ । ਇਸ ਦੌਰੇ ਦੌਰਾਨ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਰੂਸ ਦੇ ਸੁਦੂਰ ਪੂਰਬੀ ਇਲਾਕੇ ਦੇ ਵਿਕਾਸ ਲਈ ਉਸ ਨਾਲ ਮਿਲ ਕੇ ਕੰਮ ਕਰੇਗਾ । ਜਿਸ ਵਿੱਚ ਮੋਦੀ ਨੇ ਰੂਸ ਨੂੰ ਵਿਕਾਸ ਲਈ ਇੱਕ ਅਰਬ ਡਾਲਰ ਦੇ ਕਰਜ਼ ਸੂਹਲਤ ਦੇਣ ਦਾ ਐਲਾਨ ਕੀਤਾ ਹੈ ।ਦਰਅਸਲ, ਪੰਜਵੇਂ ਪੂਰਬੀ ਆਰਥਿਕ ਫੋਰਮ ਦੇ ਪੂਰਨ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ ਅਤੇ ਰੂਸ ਦਰਮਿਆਨ ਦੋਸਤੀ ਕੇਵਲ ਰਾਜਧਾਨੀ ਸ਼ਹਿਰਾਂ ਵਿੱਚ ਸਿਰਫ਼ ਸਰਕਾਰੀ ਗੱਲਬਾਤ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਇਹ ਲੋਕਾਂ ਵਿੱਚ ਕਰੀਬੀ ਵਪਾਰਕ ਸਬੰਧਾਂ ਦੀ ਦੋਸਤੀ ਬਾਰੇ ਹੈ ।ਇਸ ਦੌਰਾਨ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤੀਨ ਦੀ ਮੌਜੂਦਗੀ ਵਿੱਚ ਐਕਟ ਫਾਰ ਇਸਟ ਨੀਤੀ ਦੀ ਵੀ ਪੇਸ਼ਕਸ਼ ਕੀਤੀ ।ਇਸ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਰੂਸ ਦੇ ਸੁਦੂਰ ਪੂਰਬੀ ਖੇਤਰ ਦੇ ਵਿਕਾਸ ਲਈ ਇਕ ਅਰਬ ਡਾਲਰ ਦੇ ਕਰਜ਼ ਦੀ ਸਹੂਲਤ ਦੇਵੇਗਾ । ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਐਕਟ ਈਸਟ ਦੀ ਨੀਤੀ ‘ਤੇ ਸਰਗਰਮੀ ਨਾਲ ਕੰਮ ਕਰ ਰਹੀ ਹੈ । ਜਿਸ ਕਾਰਨ ਉਨ੍ਹਾਂ ਦੀ ਸਰਕਾਰ ਆਰਥਿਕ ਕੂਟਨੀਤੀ ਨੂੰ ਨਵਾਂ ਪਹਿਲੂ ਦੇਵੇਗੀ ।ਦੱਸ ਦੇਈਏ ਕਿ ਮੋਦੀ ਬੁੱਧਵਾਰ ਨੂੰ ਦੋ ਦਿਨਾਂ ਦੌਰੇ ਲਈ ਰੂਸ ਪਹੁੰਚੇ ਹਨ । ਮੋਦੀ ਰੂਸ ਦੇ ਸੁਦੂਰ ਪੂਰਬੀ ਖੇਤਰ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ । ਦਰਅਸਲ, ਮੋਦੀ ਪੁਤੀਨ ਨਾਲ 20ਵੇਂ ਭਾਰਤ-ਰੂਸ ਸਾਲਾਨਾ ਸ਼ਿਖਰ ਸੰਮੇਲਨ ਅਤੇ ਪੰਜਵੀਂ ਪੂਰਬੀ ਆਰਥਿਕ ਫੋਰਮ ਦੀ ਬੈਠਕ ਵਿੱਚ ਸ਼ਾਮਿਲ ਹੋਣ ਲਈ ਆਏ ਹਨ ।