24.24 F
New York, US
December 22, 2024
PreetNama
ਰਾਜਨੀਤੀ/Politics

ਮੋਦੀ ਸਰਕਾਰ ਦਾ ਵੱਡਾ ਕਦਮ, ਸੱਤ ਲੱਖ ਆਸਾਮੀਆਂ ‘ਤੇ ਕੀਤੀ ਜਾਵੇਗੀ ਭਰਤੀ

7 lakh vacancies central government: ਕੇਂਦਰ ਸਰਕਾਰ ਨੇ ਖ਼ਾਲੀ ਪਈਆਂ ਆਸਾਮੀਆਂ ਦੀ ਭਰਤੀ ਲਈ ਇਕ ਵੱਡਾ ਕਦਮ ਚੁੱਕਿਆ ਹੈ। ਸਰਕਾਰ ਵੱਲੋਂ ਹਾਲ ਹੀ ਵਿੱਚ ਸੰਸਦ ਵਿੱਚ ਇਕ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਸਮੇਂ ਕੇਂਦਰ ਸਰਕਾਰ ਦੀਆ ਲਗਭਗ ਸੱਤ ਲੱਖ ਅਸਾਮੀਆਂ ਖਾਲੀ ਪਈਆਂ ਹਨ। ਇਸ ਤੋਂ ਬਾਅਦ ਡੀ.ਓ.ਪੀ.ਟੀ ਨੇ ਨਿਰਦੇਸ਼ ਦਿੱਤੇ ਹਨ ਕਿ ਸਾਰੇ ਮੰਤਰਾਲੇ ਅਤੇ ਵਿਭਾਗ ਜਲਦੀ ਤੋਂ ਜਲਦੀ ਇਸ ਸਬੰਧ ਵਿਚ ਜ਼ਰੂਰੀ ਕਦਮ ਚੁੱਕਣ।

ਡੀ.ਓ.ਪੀ.ਟੀ ਨੇ ਕੈਬਨਿਟ ਕਮੇਟੀ ਦੇ ਨਿਰਦੇਸ਼ਾਂ ਤੋਂ ਬਾਅਦ ਸਾਰੇ ਮੰਤਰਾਲਿਆਂ ਨੂੰ ਇਕ ਸਰਕੂਲਰ ਭੇਜਿਆ ਹੈ। ਸਰਕੂਲਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਪੈਨਲ ਦੀਆਂ ਹਦਾਇਤਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਸਰਕੂਲਰ ਦੇ ਅਨੁਸਾਰ 23 ਦਸੰਬਰ 2019 ਨੂੰ ਹੋਈ ਨਿਵੇਸ਼ ਅਤੇ ਵਿਕਾਸ ਬਾਰੇ ਕੈਬਨਿਟ ਕਮੇਟੀ ਦੀ ਬੈਠਕ ਵਿੱਚ ਕੇਂਦਰ ਸਰਕਾਰ ਨੂੰ ਵੱਖ-ਵੱਖ ਵਿਭਾਗਾਂ ਅਤੇ ਮੰਤਰਾਲਿਆਂ ਵਿੱਚ ਮੌਜੂਦਾ ਖਾਲੀ ਅਸਾਮੀਆਂ ਨੂੰ ਜਲਦੀ ਭਰਨ ਲਈ ਕਿਹਾ ਗਿਆ ਹੈ।

ਮਿਲੀ ਜਾਣਕਾਰੀ ਦੇ ਅਨੁਸਾਰ, ਮੰਤਰਾਲਿਆਂ ਵਲੋਂ ਖਾਲੀ ਪਈਆਂ ਅਸਾਮੀਆਂ ਭਰਨ ਦੇ ਸੰਬੰਧ ਵਿਚ ਹਰ ਮਹੀਨੇ ਦੀ 5 ਤਾਰੀਖ ਨੂੰ ਇਕ ਰਿਪੋਰਟ ਸੌਂਪਣੀ ਹੋਵੇਗੀ। ਸਰਕੂਲਰ ਵਿਚ ਕਿਹਾ ਗਿਆ ਹੈ ਕਿ ਮੰਤਰਾਲੇ ਅਤੇ ਵਿਭਾਗਾਂ ਨੂੰ ਆਪਣੀ ਪਹਿਲੀ ਰਿਪੋਰਟ 5 ਫਰਵਰੀ, 2020 ਨੂੰ ਜਮ੍ਹਾ ਕਰਨੀ ਪਵੇਗੀ। 2014 ਤੋਂ ਲੈ ਕੇ ਹੁਣ ਤੱਕ 1.57 ਲੱਖ ਅਸਾਮੀਆਂ ਵਿੱਚ ਵਾਧਾ ਹੋਇਆ ਹੈ। ਪਰ ਸਾਲ 2018 ਤੱਕ ਕੇਂਦਰ ਸਰਕਾਰ ਦੀਆਂ ਤਕਰੀਬਨ ਸੱਤ ਲੱਖ ਅਸਾਮੀਆਂ ਖਾਲੀ ਪਈਆਂ ਸਨ। ਅੰਕੜਿਆਂ ਅਨੁਸਾਰ 1 ਮਾਰਚ, 2018 ਤੱਕ 38 ਲੱਖ ਅਸਾਮੀਆਂ ‘ਤੇ ਸਿਰਫ 31.18 ਲੱਖ ਅਧਿਕਾਰੀ ਹੀ ਸਨ।

ਰੇਲਵੇ ਵਿਚ ਲਗਭਗ 2.5 ਲੱਖ ਅਸਾਮੀਆਂ ਖਾਲੀ ਪਈਆਂ ਹਨ। ਰੱਖਿਆ ਖੇਤਰ ਵਿੱਚ ਇਹ ਅੰਕੜਾ 1.9 ਲੱਖ ਹੈ। ਲਗਭਗ ਹਰ ਮੰਤਰਾਲੇ ਵਿੱਚ ਅਸਾਮੀਆਂ ਖਾਲੀ ਪਈਆਂ ਹਨ। ਮੋਦੀ ਸਰਕਾਰ ਭਾਰਤੀ ਅਰਥ ਵਿਵਸਥਾਂ ਨੂੰ ਮਜ਼ਬੂਤ ਕਰਨ ਲਈ ਕਈ ਕਦਮ ਉਠਾ ਰਹੀ ਹੈ। 1 ਫਰਵਰੀ ਨੂੰ ਪੇਸ਼ ਹੋਣ ਵਾਲਾ ਬਜਟ ਵੱਡੇ ਕਦਮ ਚੁੱਕਣ ਲਈ ਤਿਆਰ ਕੀਤਾ ਜਾ ਰਿਹਾ ਹੈ।

Related posts

Arvind Kejriwal : ਵਿਪਾਸਨਾ ਦੇ 7 ਦਿਨਾਂ ਬਾਅਦ ਪਰਤੇ ਸੀਐੱਮ ਕੇਜਰੀਵਾਲ, ਪੀਐੱਮ ਮੋਦੀ ਦੀ ਮਾਂ ਦੇ ਦੇਹਾਂਤ ‘ਤੇ ਪ੍ਰਗਟਾਇਆ ਦੁੱਖ

On Punjab

Punjab Election 2022: ਪੰਜਾਬ ‘ਚ ਕੌਣ ਹੋਵੇਗਾ AAP ਦਾ ਸੀਐਮ ਚਿਹਰਾ? ਕੇਜਰੀਵਾਲ ਨੇ ਦਿੱਤਾ ਜਵਾਬ

On Punjab

LIVE Kisan Andolan : ਯੂਪੀ ਗੇਟ ‘ਤੇ ਦਿੱਲੀਓਂ ਆਉਣ ਵਾਲੇ ਹਾਈਵੇਅ ਦੀ ਲੇਨ ਤੋਂ ਹਟੇ ਕਿਸਾਨ

On Punjab