53.51 F
New York, US
April 15, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਮੋਦੀ-ਸ਼ਾਹ ਜੋੜੀ ਨੇ ਚੋਣ ਕਮਿਸ਼ਨ ਦੀ ਆਜ਼ਾਦੀ ਨੂੰ ਲਾਇਆ ‘ਭਾਰੀ ਖੋਰਾ’: ਕਾਂਗਰਸ

ਨਵੀਂ ਦਿੱਲੀ-ਕਾਂਗਰਸ ਨੇ ਸ਼ਨਿੱਚਰਵਾਰ ਨੂੰ ਚੋਣ ਕਮਿਸ਼ਨ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਮਿਸ਼ਨ ਵੱਲੋਂ ਕੌਮੀ ਵੋਟਰ ਦਿਵਸ ‘ਤੇ ‘ਖ਼ੁਦ ਹੀ ਆਪਣੇ-ਆਪ ਨੂੰ ਦਿੱਤੀ ਵਧਾਈ’ ਇਸ ਸੱਚ ਨੂੰ ਛੁਪਾ ਸਕਦੀ ਕਿ ਦੇਸ਼ ਦਾ ਚੋਣਾਂ ਕਰਾਉਣ ਵਾਲਾ ਸਭ ਤੋਂ ਵੱਡਾ ਅਦਾਰਾ ਜਿਵੇਂ ਕਿ ਕੰਮ ਕਰ ਰਿਹਾ ਹੈ, ਇਹ ਨਾ ਸਿਰਫ਼ ਸੰਵਿਧਾਨ ਦਾ ‘ਮਜ਼ਾਕ’ ਬਣਾ ਰਿਹਾ ਹੈ, ਸਗੋਂ ਇਹ ਵੋਟਰਾਂ ਦਾ ਅਪਮਾਨ ਵੀ ਕਰ ਰਿਹਾ ਹੈ।

ਵਿਰੋਧੀ ਪਾਰਟੀ ਨੇ ਇਹ ਵੀ ਦੋਸ਼ ਲਗਾਇਆ ਕਿ ਪਿਛਲੇ ਦਹਾਕੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜੋੜੀ ਵੱਲੋਂ ਚੋਣ ਕਮਿਸ਼ਨ ਦੀ ਪੇਸ਼ੇਵਰਾਨਾ ਪਹੁੰਚ ਅਤੇ ਆਜ਼ਾਦੀ ਨਾਲ ‘ਬਹੁਤ ਸਮਝੌਤਾ’ ਕੀਤਾ ਗਿਆ ਹੈ। ਇਹ ਗੱਲ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਸਣੇ ਵੱਖ-ਵੱਖ ਕਾਂਗਰਸੀ ਆਗੂਆਂ ਨੇ ਸ਼ਨਿੱਚਰਵਾਰ ਨੂੰ ਕੌਮੀ ਵੋਟਰ ਦਿਵਸ (National Voters’ Day) ਮੌਕੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’  ਉਤੇ ਜਾਰੀ ਵੱਖ-ਵੱਖ ਪੋਸਟਾਂ ਵਿਚ ਕਹੀ ਹੈ।

ਸ੍ਰੀ ਖੜਗੇ ਨੇ ਇਕ ਟਵੀਟ ਵਿਚ ਕਿਹਾ, “ਜਿਵੇਂ ਕਿ ਅਸੀਂ ਰਾਸ਼ਟਰੀ ਵੋਟਰ ਦਿਵਸ ਮਨਾ ਰਹੇ ਹਾਂ, ਤਾਂ ਪਿਛਲੇ ਦਸ ਸਾਲਾਂ ਵਿੱਚ ਭਾਰਤ ਦੇ ਚੋਣ ਕਮਿਸ਼ਨ ਦੀ ਸੰਸਥਾਗਤ ਅਖੰਡਤਾ ਨੂੰ ਲਗਾਤਾਰ ਲੱਗਾ ਖੋਰਾ ਗੰਭੀਰ ਕੌਮੀ ਚਿੰਤਾ ਦਾ ਵਿਸ਼ਾ ਹੈ।” ਉਨ੍ਹਾਂ ਕਿਹਾ, “ਸਾਡਾ ਭਾਰਤੀ ਚੋਣ ਕਮਿਸ਼ਨ ਅਤੇ ਸਾਡਾ ਸੰਸਦੀ ਲੋਕਤੰਤਰ, ਦਹਾਕਿਆਂ ਤੋਂ ਵਿਆਪਕ ਸ਼ੰਕਿਆਂ ਦੇ ਬਾਵਜੂਦ, ਨਿਰਪੱਖ, ਆਜ਼ਾਦ ਅਤੇ ਵਿਸ਼ਵ ਪੱਧਰ ‘ਤੇ ਮਿਸਾਲੀ ਆਦਰਸ਼ ਸਾਬਤ ਹੋਇਆ।”

ਗ਼ੌਰਤਲਬ ਹੈ ਕਿ ਭਾਰਤ ਦੇ ਗਣਤੰਤਰ ਬਣਨ ਤੋਂ ਇੱਕ ਦਿਨ ਪਹਿਲਾਂ 25 ਜਨਵਰੀ, 1950 ਨੂੰ ਚੋਣ ਕਮਿਸ਼ਨ (EC) ਦੀ ਸਥਾਪਨਾ ਦੇ ਮੱਦੇਨਜ਼ਰ ਪਿਛਲੇ 15 ਸਾਲਾਂ ਤੋਂ ਕੌਮੀ ਵੋਟਰ ਦਿਵਸ ਮਨਾਇਆ ਜਾਂਦਾ ਹੈ। ਖੜਗੇ ਨੇ ਕਿਹਾ, ‘‘ਸਾਡੇ ਲੋਕਤੰਤਰ ਨੂੰ ਸੁਰੱਖਿਅਤ ਰੱਖਣ ਅਤੇ ਇਸ ਦੇ ਆਧਾਰ ‘ਤੇ ਸੰਵਿਧਾਨਕ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਸਾਡੇ ਅਦਾਰਿਆਂ ਦੀ ਆਜ਼ਾਦੀ ਦੀ ਹਿਫ਼ਾਜ਼ਤ ਕਰਨੀ ਬਹੁਤ ਜ਼ਰੂਰੀ ਹੈ।”

ਇਸੇ ਤਰ੍ਹਾਂ ਐਕਸ ‘ਤੇ ਇੱਕ ਹੋਰ ਪੋਸਟ ਵਿੱਚ ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਸੰਚਾਰ ਜੈਰਾਮ ਰਮੇਸ਼ ਨੇ ਕਿਹਾ, “ਅੱਜ ਬਹੁਤ ਸਾਰੀਆਂ ਸਵੈ-ਵਧਾਈਆਂ ਦਿੱਤੀਆਂ ਜਾਣਗੀਆਂ ਪਰ ਇਸ ਨਾਲ ਇਹ ਤੱਥ ਨਹੀਂ ਛੁਪੇਗਾ ਕਿ ਚੋਣ ਕਮਿਸ਼ਨ ਜਿਵੇਂ ਕੰਮ ਕਰ ਰਿਹਾ ਹੈ, ਉਹ ਨਾ ਸੰਵਿਧਾਨ ਦਾ ਮਜ਼ਾਕ ਰਿਹਾ ਹੈ, ਸਗੋਂ ਵੋਟਰਾਂ ਦਾ ਅਪਮਾਨ ਵੀ ਹੈ।”

ਰਮੇਸ਼ ਨੇ ਕਿਹਾ, “ਜਿਵੇਂ ਕਿ ਅਸੀਂ ਰਾਸ਼ਟਰੀ ਵੋਟਰ ਦਿਵਸ ਮਨਾ ਰਹੇ ਹਾਂ, ਸਾਡੇ ਲਈ ਇਹ ਯਾਦ ਰੱਖਣਾ ਸਿੱਖਿਆਦਾਇਕ ਹੈ ਕਿ ਆਰਐਸਐਸ ਦੇ ਹਫਤਾਵਾਰੀ ਪਰਚੇ ‘ਆਰਗੇਨਾਈਜ਼ਰ’ ਨੇ 7 ਜਨਵਰੀ, 1952 ਨੂੰ ਪਹਿਲੀਆਂ ਆਮ ਚੋਣਾਂ ਦੇ ਦੌਰਾਨ ਕੀ ਲਿਖਿਆ ਸੀ। ਇਸ ਨੇ ਉਮੀਦ ਕੀਤੀ ਸੀ ਕਿ ਜਵਾਹਰ ਲਾਲ ਨਹਿਰੂ ‘ਭਾਰਤ ਵਿੱਚ ਸਰਵਵਿਆਪੀ ਬਾਲਗ ਵੋਟ ਅਧਿਕਾਰ ਦੀ ਅਸਫਲਤਾ ਨੂੰ ਸਵੀਕਾਰ ਕਰਨ’ ਲਈ ਜੀਉਂਦੇ ਰਹਿਣਗੇ।”

Related posts

ਸਰਕਾਰ ਨੇ ਪੈਨਸ਼ਨ ਨਿਯਮਾਂ ‘ਚ ਕੀਤਾ ਇਹ ਵੱਡਾ ਬਦਲਾਅ …

On Punjab

ਕੇਜਰੀਵਾਲ ਦੀ ਪਤਨੀ ਨੇ ਕਿਹਾ-ਦਿਉਰ ਭਗਵੰਤ ਮਾਨ ਲਈ ਮੰਗਾਂਗੀ ਵੋਟਾਂ, ਭਗਵੰਤ ਮਾਨ ਦੀ ਮਾਤਾ ਨੇ ਕੀਤਾ ਸਵਾਗਤ

On Punjab

ਆਸਟ੍ਰੇਲੀਆ ’ਚ ਤੋੜੀ ਗਾਂਧੀ ਦੀ ਮੂਰਤੀ, ਭਾਰਤਵੰਸ਼ੀਆਂ ’ਚ ਗੁੱਸਾ

On Punjab