ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦਾ ਵਿਰੋਧ ਕਰ ਰਹੇ ‘ਤੇ ਇਸਦਾ ਸਮਰਥਣ ਕਰ ਰਹੇ ਲੋਕ ਦਿੱਲੀ ਦੇ ਮੌਜਪੁਰ ‘ਚ ਇਕ-ਦੂਜੇ ਦੇ ਸਾਹਮਣੇ ਹਨ। ਦੋਵਾਂ ਪਾਸਿਆਂ ਤੋਂ ਕਾਫ਼ੀ ਪੱਥਰਬਾਜ਼ੀ ਹੋਈ ‘ਤੇ ਕਈ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ । ਇਸ ਦੌਰਾਨ ਇਕ ਲੜਕਾ ਹੱਥ ‘ਚ ਬੰਦੂਕ ਲੈ ਕੇ ਫਾਇਰ ਕਰ ਰਿਹਾ ਹੈ। ਇਹ ਗੋਲੀਬਾਰੀ ਮੌਜਪੁਰ ਤੋਂ ਜਾਫਰਾਬਾਦ ਜਾਣ ਵਾਲੀ ਸੜਕ ‘ਤੇ ਕੀਤੀ ਗਈ ਹੈ। ਮੌਜਪੁਰ ਤੋਂ ਜਾਫ਼ਰਾਬਾਦ ਜਾ ਰਹੀ ਸੜਕ ‘ਤੇ ਇੱਕ ਲੜਕਾ ਹੱਥ ‘ਚ ਪਿਸਤੌਲ ਨਾਲ ਗੋਲੀਬਾਰੀ ਕਰਦਾ ਹੋਇਆ ਵੇਖਿਆ ਗਿਆ। ਲੜਕਾ ਪੁਲਿਸ ਦੇ ਸਾਹਮਣੇ ਫਾਇਰਿੰਗ ਕਰ ਰਿਹਾ ਸੀ। ਇਸ ਲੜਕੇ ਨੇ ਕਰੀਬ 8 ਰਾਊਂਡ ਫਾਇਰ ਕੀਤੇ। ਪੁਲਿਸ ਵਾਲਿਆਂ ਨੇ ਲੜਕੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਰੁਕਿਆ ‘ਤੇ ਤੇਜ਼ੀ ਨਾਲ ਫਾਇਰਿੰਗ ਕਰਦਾ ਰਿਹਾ।
ਮੌਜਪੁਰ ‘ਚ ਸੀਏਏ ਸਮਰਥਕਾਂ ‘ਤੇ ਵਿਰੋਧੀਆਂ ਵਿਚਾਲੇ ਤਣਾਅ ਲਗਾਤਾਰ ਜਾਰੀ ਹੈ। ਕੱਲ੍ਹ ਹੋਈ ਹਿੰਸਾ ਤੋਂ ਬਾਅਦ ਅੱਜ ਦੁਬਾਰਾ ਦੋਵਾਂ ਧਿਰਾਂ ਵਿਚਕਾਰ ਪੱਥਰਬਾਜ਼ੀ ਹੋਈ। ਹੰਗਾਮਾ ਸਵੇਰੇ 11 ਵਜੇ ਤੋਂ ਸ਼ੁਰੂ ਹੋਇਆ ‘ਤੇ ਦੁਪਹਿਰ 2 ਵਜੇ ਤੱਕ ਜਾਰੀ ਰਿਹਾ। ਦੋਵਾਂ ਸਮੂਹਾਂ ਵਿਚਾਲੇ ਪੱਥਰਬਾਜ਼ੀ ਖ਼ਤਮ ਹੋ ਗਈ ਹੈ। ਸਵੇਰ ਵੇਲੇ ਸਥਿਤੀ ਬੇਕਾਬੂ ਹੋ ਗਈ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਆਂਸੂ ਗੈਸ ਦੀ ਵਰਤੋਂ ਕਰਨੀ ਪਈ। ਪੂਰੇ ਖੇਤਰ ‘ਚ ਅਰਧ ਸੈਨਿਕ ਬਲ ਤੋਂ ਇਲਾਵਾ, ਦਿੱਲੀ ਪੁਲਿਸ ਦੇ ਜਵਾਨ ਤਾਇਨਾਤ ਹਨ। ਐਤਵਾਰ ਨੂੰ ਸੀਏਏ ਵਿਰੁੱਧ ਵਿਰੋਧ ਪ੍ਰਦਰਸ਼ਨ ਦੌਰਾਨ ਜਾਫ਼ਰਾਬਾਦ, ਮੌਜਪੁਰ ‘ਤੇ ਦਿਆਲਪੁਰ ‘ਚ ਹੋਈ ਹਿੰਸਾ ਵਿੱਚ ਪੁਲਿਸ ਨੇ ਚਾਰ ਐਫਆਈਆਰ ਦਰਜ ਕੀਤੀਆਂ ਹਨ। ਐਤਵਾਰ ਨੂੰ ਵੱਖ-ਵੱਖ ਇਲਾਕਿਆਂ ‘ਚ ਹਿੰਸਕ ਝੜਪਾਂ ਦੌਰਾਨ ਇਕ ਆਮ ਨਾਗਰਿਕ ਸਮੇਤ 10 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦਕੇਜਰੀਵਾਲ ਨੇ ਲਿਖਿਆ ਹੈ ਕਿ ਮੈਂ ਐਲਜੀ ‘ਤੇ ਮਾਨਯੋਗ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕਰਦਾ ਹਾਂ ਕਿ ਉਹ ਅਮਨ-ਕਾਨੂੰਨ ਦੀ ਬਹਾਲੀ ਲਈ ਇਹ ਸੁਨਿਸਚਿਤ ਕਰਨਾ ਚਾਹੁੰਦਾ ਹਾਂ ਕਿ ਸ਼ਾਂਤੀ ‘ਤੇ ਸਦਭਾਵਨਾ ਬਣੀ ਰਹੇ। ਕਿਸੇ ਨੂੰ ਵੀ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਹੋਣੀ ਚਾਹੀਦੀ। ਭਾਜਪਾ ਨੇਤਾ ਕਪਿਲ ਮਿਸ਼ਰਾ ਖਿਲਾਫ ਜਾਫਰਾਬਾਦ ਥਾਣੇ ‘ਚ ਭੜਕਾਊ ਭਾਸ਼ਣ ਦੇਣ ਅਤੇ ਹਿੰਸਾ ਭੜਕਾਉਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤਾਂ ਕੱਕੜਡੂਮਾ ਕੋਰਟ ਦੇ 6 ਵਕੀਲਾਂ ਦੁਆਰਾ ਦਾਇਰ ਕੀਤੀਆਂ ਗਈਆਂ ਹਨ।
previous post