ਸ਼ਬਦਾਂ ਦੇ ਸ਼ਹਿਨਸ਼ਾਹ, ਵਧੀਆ ਕਾਮੇਡੀਅਨ, ਦਿੱਗਜ ਕਲਾਕਾਰ ਅਤੇ ਕਲਾ ਦੇ ਸੱਚੇ ਸੇਵਕ ਕਾਦਰ ਖਾਨ ਦਾ ਅੱਜ ਜਨਮਦਿਨ ਹੈ। 1973 ਵਿੱਚ ਫਿਲਮ ਦਾਗ ਤੋਂ ਪਰਦੇ ਉੱਤੇ ਕਦਮ ਰੱਖਣ ਵਾਲੇ ਕਾਦਰ ਸਾਹਿਬ ਨੇ 300 ਤੋਂ ਜ਼ਿਆਦਾ ਫਿਲਮਾਂ ਵਿੱਚ ਕੰਮ ਕੀਤਾ। ਪਰਦੇ ਉੱਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਵੇਖਕੇ ਦਰਸ਼ਕ ਰੋਂਦੇ ਸਨ, ਉਨ੍ਹਾਂ ਦੀ ਕਾਮੇਡੀ ਨਾਲ ਸਿਨੇਮਾ ਹਾਲ ਹਾਸੇ ਨਾਲ ਗੂੰਜਦਾ ਸੀ, ਉਨ੍ਹਾਂ ਦੇ ਲਿਖੇ ਡਾਇਲਾਗ ਨੂੰ ਸੁਣਕੇ ਤਾਲੀਆਂ ਵੱਜਦੀਆਂ ਸਨ। ਕਿੰਨੇ ਸਿਤਾਰਿਆਂ ਨੂੰ ਉਨ੍ਹਾਂ ਨੇ ਸਿਨੇਮਾ ਦਾ ਸਰਤਾਜ ਬਣਾਇਆ ਪਰ ਜ਼ਿੰਦਗੀ ਦੇ ਆਖਿਰੀ ਦਿਨਾਂ ਵਿੱਚ ਉਨ੍ਹਾਂ ਦੀ ਸੁੱਧ ਲੈਣ ਵਾਲਾ ਕੋਈ ਨਹੀਂ ਸੀ। 31 ਦਸੰਬਰ 2018 ਨੂੰ ਕਾਦਰ ਖਾਨ ਦਾ ਦਿਹਾਂਤ ਹੋ ਗਿਆ ਸੀ। ਰਿਪੋਰਰ ਮੁਤਾਬਕ, ਦਿਹਾਂਤ ਤੋਂ ਕੁਝ ਸਮਾਂ ਪਹਿਲਾਂ ਹੀ ਕਾਦਰ ਸਾਹਿਬ ਕੋਮਾ ਵਿੱਚ ਚਲੇ ਗਏ ਸਨ। ਉਨ੍ਹਾਂ ਨੇ ਮੌਤ ਤੋਂ ਪੰਜ ਦਿਨ ਪਹਿਲਾਂ ਖਾਣਾ ਖਾਧਾ ਸੀ। ਇਹ ਖਾਣਾ ਕਾਦਰ ਖਾਨ ਦੀ ਬਹੂ ਸਾਹਿਸਤਾ ਮਤਲਬ ਕਿ ਸਰਫਰਾਜ ਦੀ ਪਤਨੀ ਨੇ ਬਣਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਹਸਪਤਾਲ ਦਾ ਖਾਣਾ ਖਾਣ ਤੋਂ ਮਨ੍ਹਾ ਕਰ ਦਿੱਤਾ ਸੀ। ਸਾਹਿਸਤਾ ਨੇ ਉਨ੍ਹਾਂ ਨੂੰ ਸਮਝਾਇਆ ਕਿ ਉਨ੍ਹਾਂ ਦੇ ਲਈ ਖਾਣਾ ਬਹੁਤ ਜਰੂਰੀ ਹੈ ਪਰ ਕਾਦਰ ਕੁੱਝ ਵੀ ਖਾਣ ਦੀ ਹਿੰਮਤ ਨਹੀਂ ਜੁਟਾ ਪਾ ਰਹੇ ਸਨ। ਕਾਦਰ ਖਾਨ ਕਿਸੇ ਵੀ ਗੱਲ ਦਾ ਜਵਾਬ ਦੇਣ ਲਈ ਸਿਰਫ ਅੱਖਾਂ ਨਾਲ ਇਸ਼ਾਰਾ ਕਰ ਰਹੇ ਸਨ।
ਇਹੀ ਕਾਦਰ ਸਾਹਿਬ ਦੇ ਆਖਰੀ ਸ਼ਬਦ ਵੀ ਸਨ। ਕਾਦਰ ਖਾਨ ਦੇ ਦੋਸਤ ਨੇ ਕਿਹਾ ਸੀ, ਉਹ ਇੱਕ ਅਸਲੀ ਪਠਾਨ ਸਨ। 5 ਦਿਨ ਤੱਕ ਉਨ੍ਹਾਂ ਨੇ ਨਾ ਕੁੱਝ ਖਾਧਾ ਅਤੇ ਨਾ ਪਾਣੀ ਪੀਤਾ। ਇਸ ਦੇ ਬਾਵਜੂਦ ਉਹ 120 ਘੰਟੇ ਤੱਕ ਜ਼ਿੰਦਗੀ ਨਾਲ ਜੰਗ ਲੜਦੇ ਰਹੇ। ਇਹ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਸੀ।
ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਕਾਦਰ ਖਾਨ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਉਹਨਾਂ ਨੇ ਜਿੰਨੀਆਂ ਵੀ ਫਿਲਮਾਂ ‘ਚ ਅਦਾਕਾਰੀ ਕੀਤੀ ਸੀ ਉਹ ਸਭ ਸੁਪਰਹਿੱਟ ਸਾਬਿਤ ਹੋਈਆਂ ਸਨ। ਕਾਦਰ ਖਾਨ ਇੱਕ ਅਜਿਹੇ ਅਦਾਕਾਰ ਸਨ ਜਿਹਨਾਂ ਨੇ ਜੋ ਵੀ ਕਿਰਦਾਰ ਨਿਭਾਇਆ ਉਸ ਦੇ ਹੀ ਰੰਗ ‘ਚ ਰੰਗੇ ਗਏ।