16.54 F
New York, US
December 22, 2024
PreetNama
ਖਾਸ-ਖਬਰਾਂ/Important News

ਮੌਸਮ ਫਿਰ ਲੈ ਰਿਹਾ ਉੱਸਲਵੱਟੇ, ਸੱਤ ਜ਼ਿਲ੍ਹਿਆਂ ਵਿੱਚ ਐਲਰਟ

ਮਲਾ: ਹਿਮਾਚਲ ਪ੍ਰਦੇਸ਼ ਵਿੱਚ ਮਈ ਦੇ ਮਹੀਨੇ ਵੀ ਮੌਸਮ ਵਾਰ-ਵਾਰ ਰੰਗ ਬਦਲ ਰਿਹਾ ਹੈ। ਗਰਮੀ ਦੇ ਦਰਮਿਆਨ ਮੀਂਹ ਤੇ ਗੜ੍ਹੇਮਾਰੀ ਸੂਬੇ ਦੇ ਕਈ ਹਿੱਸਿਆਂ ਵਿੱਚ ਦੇਖੀ ਜਾ ਰਹੀ ਹੈ। ਮੌਸਮ ਵਿਭਾਗ ਨੇ 13 ਤੇ 14 ਮਈ ਨੂੰ ਹਿਮਾਚਲ ਪ੍ਰਦੇਸ਼ ਦੇ ਸੱਤ ਜ਼ਿਲ੍ਹਿਆਂ ਊਨਾ, ਬਿਲਾਸਪੁਰ, ਹਮੀਰਪੁਰ, ਕਾਂਗੜਾ, ਮੰਡੀ, ਸ਼ਿਮਲਾ ਤੇ ਸੋਲਨ ਵਿੱਚ ਹਨੇਰੀ ਤੇ ਗੜ੍ਹੇਮਾਰੀ ਦੀ ਚੇਤਾਵਨੀ ਦੇ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ ਕਈ ਜ਼ਿਲ੍ਹਿਆਂ ਦੀ ਹੱਦ ਪੰਜਾਬ ਨਾਲ ਵੀ ਲੱਗਦੀ ਹੈ।

ਇਹ ਚੇਤਾਵਨੀ ਯੈਲੋ ਵਾਰਨਿੰਗ ਸ਼੍ਰੇਣੀ ਤਹਿਤ ਜਾਰੀ ਕੀਤੀ ਗਈ ਹੈ। ਇਨ੍ਹਾਂ ਦੋ ਦਿਨਾਂ ਦੌਰਾਨ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀਆਂ ਹਵਾਵਾਂ ਵਗਣ ਦਾ ਖ਼ਦਸ਼ਾ ਹੈ। ਪਿਛਲੇ ਦਿਨੀਂ ਪਏ ਮੀਂਹ ਤੇ ਗੜ੍ਹੇਮਾਰੀ ਹੋਣ ਕਾਰਨ ਸੂਬੇ ਵਿੱਚ ਸੇਬ, ਮਟਰ, ਟਮਾਟਰ, ਸ਼ਿਮਲਾ ਮਿਰਚ ਤੇ ਫਰਾਂਸਬੀਨ ਆਦਿ ਫ਼ਸਲਾਂ ਦਾ ਨੁਕਸਾਨ ਹੋ ਚੁੱਕਾ ਹੈ।

ਉੱਧਰ, ਹਿਮਾਚਲ ਦਾ ਜ਼ਿਲ੍ਹਾ ਊਨਾ ਦੇਸ਼ ਵਿੱਚ ਸਭ ਤੋਂ ਵੱਧ ਤਪਣ ਵਾਲੇ ਇਲਾਕਿਆਂ ਵਿੱਚ ਦਰਜ ਕੀਤਾ ਗਿਆ। ਇੱਥੇ ਇਸ ਵਾਰ ਦਾ ਸਭ ਤੋਂ ਵੱਧ ਤਾਪਮਾਨ 41.7 ਡਿਗਰੀ ਸੈਂਟੀਗ੍ਰੇਡ ਦਰਜ ਕੀਤਾ ਗਿਆ। ਪਿਛਲੇ ਦਿਨੀਂ ਪਈ ਬਰਸਾਤ ਵੀ ਇੱਥੇ ਗਰਮੀ ਤੋਂ ਰਾਹਤ ਨਹੀਂ ਦਿਵਾ ਸਕੀ।

Related posts

ਪੇਂਡੂ ਵਿਕਾਸ ਫੰਡ: ਪੰਜਾਬ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ’ਚ ਸੁਣਵਾਈ 2 ਸਤੰਬਰ ਨੂੰ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲਾ ਬੈਂਚ ਕਰੇਗਾ ਸੁਣਵਾਈ

On Punjab

ਅਕਾਲ ਤਖ਼ਤ ਨੇ ਮੰਗਿਆ ਆਰਐਸਐਸ ‘ਤੇ ਬੈਨ, ਦੇਸ਼ ਨੂੰ ਵੰਡਣ ਦਾ ਇਲਜ਼ਾਮ

On Punjab

ਲਾਰੈਂਸ ਬਿਸ਼ਨੋਈ ਦੇ ਨਿਸ਼ਾਨੇ ‘ਤੇ ਸਲਮਾਨ ਖਾਨ, ਕਿਹਾ- ‘ਮਾਫੀ ਮੰਗੇ ਨਹੀਂ ਤਾਂ ਦੇਵਾਂਗੇ ਠੋਸ ਜਵਾਬ’

On Punjab