PreetNama
ਖਾਸ-ਖਬਰਾਂ/Important News

ਮੰਗਲ ਗ੍ਰਹਿ ਦੇ ਅਸਮਾਨ ‘ਚ ਬਣਿਆ ਇੰਦਰਧਨੁੱਸ਼!, ਨਾਸਾ ਦੇ ਮਾਰਸ ਰੋਵਰ ਨੇ ਖਿੱਚੀ ਕਮਾਲ ਦੀ ਤਸਵੀਰ, ਜਾਣੋ ਕਿਵੇਂ ਹੋਇਆ ਇਹ

ਮੰਗਲ ‘ਤੇ ਭੇਜੇ ਗਏ ਨਾਸਾ ਦੇ ਮਾਰਸ ਰੋਵਰ ਪਰਸਵਿਅਰੈਂਸ ਨੇ ਉੱਥੋਂ ਦੇ ਅਸਮਾਨ ‘ਚ ਇਕ ਕਮਾਲ ਦੀ ਤਸਵੀਰ ਖਿੱਚੀ ਹੈ। ਇਸ ਵਿਚ ਮੰਗਲ ਦੇ ਅਸਮਾਨ ‘ਚ ਇੰਦਰਧਨੁੱਸ਼ ਬਣਾਇਆ ਹੋਇਆ ਨਜ਼ਰ ਆ ਰਿਹਾ ਹੈ, ਜੋ ਕਿ ਬੇਹੱਦ ਖ਼ੂਬਸੂਰਤ ਵੀ ਹੈ। ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਰੋਵਰ ਨੇ ਧਰਤੀ ਤੋਂ ਏਨੀ ਦੂਰ ਅਜਿਹੀ ਕੋਈ ਚੀਜ਼ ਨੂੰ ਕੈਮਰੇ ‘ਚ ਕੈਦ ਕੀਤਾ ਹੈ। ਨਾਸਾ ਵੱਲੋਂ ਇਸ ਦੀ ਜਾਣਕਾਰੀ ਟਵੀਟ ਕਰ ਕੇ ਦਿੱਤੀ ਗਈ ਹੈ। ਨਾਲ ਹੀ ਕਿਹਾ ਗਿਆ ਹੈ ਕਿ ਬਹੁਤੇ ਲੋਕ ਕਹਿ ਰਹੇ ਹਨ ਕਿ ਕੀ ਇਹ ਲਾਲ ਗ੍ਰਹਿ ‘ਤੇ ਇੰਦਰਧਨੁੱਸ਼ ਹੈ। ਇਸ ਦੇ ਜਵਾਬ ਵਿਚ ਨਾਸਾ ਨੇ ਕਿਹਾ ਹੈ ਕਿ ਨਹੀਂ। ਨਾਸਾ ਮੁਤਾਬਿਕ ਮੰਗਲ ਗ੍ਰਹਿ ‘ਤੇ ਇੰਦਰਧਨੁੱਸ਼ ਹੋ ਹੀ ਨਹੀਂ ਸਕਦਾ।
ਨਾਸਾ ਦਾ ਕਹਿਣਾ ਹੈ ਕਿ ਇੰਦਰਧਨੁੱਸ਼ ਰੋਸ਼ਨੀ ਦੇ ਰਿਫਲੈਕਸ਼ਨ ਤੇ ਪਾਣੀ ਦੀਆਂ ਛੋਟੀਆਂ-ਛੋਟੀਆਂ ਬੂੰਦਾਂ ਤੋਂ ਬਣਦਾ ਹੈ , ਪਰ ਮੰਗਲ ਗ੍ਰਹਿ ਤੇ ਨਾ ਤਾਂ ਏਨਾ ਪਾਣੀ ਮਜੌੂਦ ਹੈ ਤੇ ਨਾ ਹੀ ਇਸ ਅਵਸਥਾ ‘ਚ ਮੌਜੂਦ ਹੈ ਤੇ ਇੱਥੇ ਵਾਤਾਵਰਨ ‘ਚ ਤਰਲ ਪਾਣੀ ਦੇ ਲਿਹਾਜ਼ ਨਾਲ ਇੱਥੇ ਕਾਫੀ ਠੰਢ ਹੈ। ਨਾਸਾ ਨੇ ਦੱਸਿਆ ਹੈ ਕਿ ਅਸਲ ਵਿਚ ਮੰਗਲ ਗ੍ਰਹਿ ਦੇ ਆਸਪਾਸ ਦਿਖਾਈ ਦੇਣ ਵਾਲੀ ਇਹ ਇੰਦਰਧਨੁੱਸ਼ੀ ਛਟਾ ਰੋਵਰ ਦੇ ਕੈਮਰੇ ‘ਚ ਲੱਗੇ ਲੈਨਜ਼ ਦੀ ਇਕ ਚਮਕ ਹੈ।

ਤੁਹਾਨੂੰ ਦੱਸ ਦੇਈਏ ਕਿ ਨਾਸਾ ਦਾ ਵਾਤਾਵਰਨ ਕਾਫੀ ਸੁੱਕਾ ਹੈ ਜਿੱਥੇ ਵਾਤਾਵਰਨ ‘ਚ ਕਰੀਬ 95 ਫ਼ੀਸਦ ਤਕ ਟੌਕਸਿਕ ਕਾਰਬਨਡਾਈਆਕਸਾਈਡ ਮੌਜੂਦ ਹੈ। ਇਸ ਤੋਂ ਇਲਾਵਾ 4 ਫ਼ੀਸਦ ‘ਚ ਨਾਈਟ੍ਰੋਜਨ ਤੇ ਆਰਗੋਨ ਹੈ ਤੇ ਇਕ ਫੀ਼ਸਦ ਆਕਸੀਜਨ ਤੇ ਵਾਟਰ ਵੈਪਰ ਹੈ। ਇਸ ਤਰ੍ਹਾਂ ਨਾਲ ਕੈਮੀਕਲ ਤੇ ਫਿਜ਼ੀਕਲੀ ਮੰਗਲ ਗ੍ਰਹਿ ਧਰਤੀ ਤੋਂ ਕਾਫੀ ਅਲੱਗ ਹੈ। ਨਾਸਾ ਦੇ ਮਾਰਸ ਰੋਵਰ ਵੱਲੋਂ ਲਈ ਗਈ ਇਸ ਇਮੇਜ ਦੀ ਗੱਲ ਕਰੀਏ ਤਾਂ ਇਹ 18 ਫਰਵਰੀ ਨੂੰ ਉਸ ਵੇਲੇ ਲਈ ਗਈ ਸੀ ਜਦੋਂ ਰੋਵਰ ਨੇ ਮੰਗਲ ਗ੍ਰਹਿ ਦੀ ਸਤ੍ਹਾ ਨੂੰ ਛੋਹਿਆ ਸੀ। ਨਾਸਾ ਵੱਲੋਂ ਇਕ ਬਿਆਨ ਜਾਰੀ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ।

Related posts

Tharman Shanmugaratnam ਬਣੇ ਸਿੰਗਾਪੁਰ ਦੇ ਨਵੇਂ ਰਾਸ਼ਟਰਪਤੀ, ਭਾਰਤੀ ਮੂਲ ਦੇ ਪ੍ਰਸਿੱਧ ਨੇਤਾਵਾਂ ਦੀ ਸੂਚੀ ‘ਚ ਸ਼ਾਮਲ

On Punjab

ਅਮਰੀਕਾ ’ਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਛੇਤੀ ਵੀਜ਼ਾ ਦੇਵੇ ਬਾਇਡਨ ਸਰਕਾਰ

On Punjab

Snow Storm : ਅਮਰੀਕਾ ‘ਚ ਬਰਫ਼ੀਲੇ ਤੂਫਾਨ ਕਾਰਨ ਏਅਰਲਾਈਨਜ਼ ਪ੍ਰਭਾਵਿਤ, 1400 ਤੋਂ ਵੱਧ ਉਡਾਣਾਂ ਰੱਦ

On Punjab