13.57 F
New York, US
December 23, 2024
PreetNama
ਖਾਸ-ਖਬਰਾਂ/Important News

ਮੰਗਲ ਗ੍ਹਿ ‘ਤੇ ਆਕਸੀਜਨ ਬਣਾਉਣ ਦਾ ਕੀਤਾ ਕਮਾਲ, 18 ਫਰਵਰੀ ਨੂੰ ਗ੍ਹਿ ‘ਤੇ ਪਹੁੰਚਿਆ ਸੀ Perseverance

 ਜ਼ਿੰਦਗੀ ਦੀ ਤਲਾਸ਼ ‘ਚ 18 ਫਰਵਰੀ ਨੂੰ ਮੰਗਲ ਗ੍ਹਿ ‘ਤੇ ਉਤਰੇ ਨਾਸਾ ਦੇ ਪਰਸੀਵੇਰੈਂਸ ਨਾਂ ਦੇ ਰੋਵਰ ਨੇ ਇਕ ਹੋਰ ਵੱਡਾ ਕਮਾਲ ਕਰ ਦਿੱਤਾ ਹੈ। ਇਸ ਰੋਵਰ ਨੂੰ ਲਾਲ ਗ੍ਹਿ ‘ਤੇ ਵੱਡੀ ਮਾਤਰਾ ‘ਚ ਮੌਜੂਦ ਕਾਰਬਨਡਾਈਆਕਸਾਈਡ ਨਾਲ ਸਾਹ ਲੈਣ ਯੋਗ ਆਕਸੀਜਨ ਬਣਾਉਣ ‘ਚ ਪਹਿਲੀ ਵੱਡੀ ਕਾਮਯਾਬੀ ਮਿਲੀ ਹੈ। ਹਾਲਾਂਕਿ ਬਹੁਤ ਥੋੜ੍ਹੀ ਮਾਤਰਾ ‘ਚ ਆਕਸੀਜਨ ਤਿਆਰ ਹੋਈ ਹੈ, ਪਰ ਇਹ ਪ੍ਰਰਾਪਤੀ ਦੂਰਗਾਮੀ ਮੰਨੀ ਜਾ ਰਹੀ ਹੈ। ਇਸ ਨਾਲ ਮੰਗਲ ‘ਤੇ ਮਨੁੱਖੀ ਬਸਤੀ ਵਸਾਉਣ ਦਾ ਰਸਤਾ ਖੁੱਲ੍ਹ ਸਕਦਾ ਹੈ। ਰੋਵਰ ਦੇ ਨਾਲ ਪਹੁੰਚਿਆ ਰੋਬੋਟ ਹੈਲੀਕਾਪਟਰ ਪਹਿਲਾਂ ਹੀ ਇਤਿਹਾਸ ਰੱਚ ਚੁੱਕਾ ਹੈ। ਇਸਨੇ ਪਿਛਲੇ ਸੋਮਵਾਰ ਨੂੰ ਮੰਗਲ ‘ਤੇ ਪਹਿਲੀ ਉਡਾਣ ਭਰੀ ਸੀ। ਧਰਤੀ ਤੋਂ ਪਰੇ ਕਿਸੇ ਦੂਜੇ ਗ੍ਹਿ ‘ਤੇ ਇਸ ਤਰ੍ਹਾਂ ਦੀ ਇਹ ਪਹਿਲੀ ਉਡਾਣ ਸੀ। ਜ਼ਿੰਦਗੀ ਦੀ ਤਲਾਸ਼ ‘ਚ 18 ਫਰਵਰੀ ਨੂੰ ਮੰਗਲ ਗ੍ਹਿ ‘ਤੇ ਉਤਰੇ ਨਾਸਾ ਦੇ ਪਰਸੀਵੇਰੈਂਸ ਨਾਂ ਦੇ ਰੋਵਰ ਨੇ ਇਕ ਹੋਰ ਵੱਡਾ ਕਮਾਲ ਕਰ ਦਿੱਤਾ ਹੈ। ਇਸ ਰੋਵਰ ਨੂੰ ਲਾਲ ਗ੍ਹਿ ‘ਤੇ ਵੱਡੀ ਮਾਤਰਾ ‘ਚ ਮੌਜੂਦ ਕਾਰਬਨਡਾਈਆਕਸਾਈਡ ਨਾਲ ਸਾਹ ਲੈਣ ਯੋਗ ਆਕਸੀਜਨ ਬਣਾਉਣ ‘ਚ ਪਹਿਲੀ ਵੱਡੀ ਕਾਮਯਾਬੀ ਮਿਲੀ ਹੈ। ਹਾਲਾਂਕਿ ਬਹੁਤ ਥੋੜ੍ਹੀ ਮਾਤਰਾ ‘ਚ ਆਕਸੀਜਨ ਤਿਆਰ ਹੋਈ ਹੈ, ਪਰ ਇਹ ਪ੍ਰਰਾਪਤੀ ਦੂਰਗਾਮੀ ਮੰਨੀ ਜਾ ਰਹੀ ਹੈ। ਇਸ ਨਾਲ ਮੰਗਲ ‘ਤੇ ਮਨੁੱਖੀ ਬਸਤੀ ਵਸਾਉਣ ਦਾ ਰਸਤਾ ਖੁੱਲ੍ਹ ਸਕਦਾ ਹੈ। ਰੋਵਰ ਦੇ ਨਾਲ ਪਹੁੰਚਿਆ ਰੋਬੋਟ ਹੈਲੀਕਾਪਟਰ ਪਹਿਲਾਂ ਹੀ ਇਤਿਹਾਸ ਰੱਚ ਚੁੱਕਾ ਹੈ। ਇਸਨੇ ਪਿਛਲੇ ਸੋਮਵਾਰ ਨੂੰ ਮੰਗਲ ‘ਤੇ ਪਹਿਲੀ ਉਡਾਣ ਭਰੀ ਸੀ। ਧਰਤੀ ਤੋਂ ਪਰੇ ਕਿਸੇ ਦੂਜੇ ਗ੍ਹਿ ‘ਤੇ ਇਸ ਤਰ੍ਹਾਂ ਦੀ ਇਹ ਪਹਿਲੀ ਉਡਾਣ ਸੀ।ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਇਕ ਬਿਆਨ ‘ਚ ਕਿਹਾ ਕਿ ਪਰਸੀਵੇਰੈਂਸ ਨਾਲ ਗਏ ਮਾਰਸ ਆਕਸੀਜਨ ਇਨ-ਸੀਟੂ ਰਿਸੋਰਸ ਯੂਟੀਲਾਈਜ਼ੇਸ਼ਨ ਐਕਸਪੈਰੀਮੈਂਟ (ਮਾਕਸੀ) ਨਾਂ ਦੇ ਉਪਕਰਨ ਨੂੰ ਪਹਿਲੀ ਵਾਰੀ ਆਕਸੀਜਨ ਬਣਾਉਣ ‘ਚ ਕਾਮਯਾਬੀ ਮਿਲੀ ਹੈ। ਇਕ ਟੋਸਟਰ ਆਕਾਰ ਦੇ ਇਸ ਉਪਕਰਨ ਨੇ 20 ਅਪ੍ਰਰੈਲ ਨੂੰ ਆਕਸੀਜਨ ਬਣਾਇਆ। ਨਾਸਾ ਦੇ ਸਪੇਸ ਟੈਕਨਾਲੋਜੀ ਮਿਸ਼ਨ ਡਾਇਰੈਕਟੋਰੇਟ (ਐੱਸਟੀਐੱਮਡੀ) ਦੇ ਸਹਾਇਕ ਪ੍ਰਸ਼ਾਸਕ ਜਿਮ ਰੀਟਰ ਨੇ ਕਿਹਾ, ‘ਮੰਗਲ ਗ੍ਹਿ ‘ਤੇ ਕਾਰਬਨ ਡਾਈਆਕਸਾਈਡ ਨੂੰ ਆਕਸੀਜਨ ‘ਚ ਬਦਲਣ ‘ਚ ਇਹ ਪਹਿਲਾ ਅਹਿਮ ਕਦਮ ਹੈ।’

ਕਿਵੇਂ ਤਿਆਰ ਹੋਈ ਆਕਸੀਜਨ

ਮਾਕਸੀ ਨਾਂ ਦੇ ਉਪਕਰਨ ਕਾਰਬਨ ਡਾਈਆਕਸਾਈਡ ਮਾਲੀਕਿਊਲਸ ਨਾਲ ਆਕਸੀਜਨ ਐਟਮਾਂ ਨੂੰ ਵੱਖ ਕਰਨ ਦਾ ਕੰਮ ਕਰਦਾ ਹੈ। ਇਸ ਲਈ 800 ਡਿਗਰੀ ਸੈਲਸੀਅਸ ਤਕ ਦੂਰਗਾਮੀ ਦੀ ਲੋੜ ਪੈਂਦੀ ਹੈ। ਇਸ ਕੰਮ ਲਈ ਮਾਕਸੀ ਨੂੰ ਪੂਰੀ ਤਰ੍ਹਾਂ ਲੈਸ ਕੀਤਾ ਗਿਆ ਹੈ। ਮੰਗਲ ਗ੍ਹਿ ‘ਤੇ ਕਾਰਬਨਡਾਈਆਕਸਾਈਡ ਦੀ ਕੋਈ ਕਮੀ ਨਹੀਂ ਹੈ। ਇੱਥੋਂ ਦੇ ਵਾਯੂਮੰਡਲ ‘ਚ ਕਰੀਬ 96 ਫ਼ੀਸਦੀ ਕਾਰਬਨ ਡਾਈਆਕਸਾਈਡ ਹੈ।

ਕਿੰਨੀ ਮਾਤਰਾ ‘ਚ ਬਣੀ ਆਕਸੀਜਨ

ਮਾਕਸੀ ਨੇ ਆਪਣੇ ਪਹਿਲੇ ਅਭਿਆਨ ‘ਚ ਪੰਜ ਗ੍ਰਾਮ ਆਕਸੀਜਨ ਬਣਾਉਣ ‘ਚ ਕਾਮਯਾਬੀ ਹਾਸਲ ਕੀਤੀ ਹੈ। ਏਨੀ ਆਕਸੀਜਨ ਇਕ ਪੁਲਾੜ ਯਾਤਰੀ ਲਈ ਦਸ ਮਿੰਟ ਸਾਹ ਲੈਣ ਲਈ ਕਾਫ਼ੀ ਹੋਵੇਗੀ। ਇਹ ਉਪਕਰਨ ਪ੍ਰਤੀ ਘੰਟਾ ਦਸ ਗ੍ਰਾਮ ਆਕਸੀਜਨ ਬਣਾਉਣ ਦੀ ਸਮਰੱਥਾ ਰੱਖਦਾ ਹੈ।

ਅਭਿਆਨ ਦਾ ਕੀ ਹੈ ਮਕਸਦ

ਮੰਗਲ ਗ੍ਹਿ ‘ਤੇ ਆਕਸੀਜਨ ਬਣਾਉਣ ਦਾ ਪ੍ਰਯੋਗ ਭਵਿੱਖ ਦੇ ਮਨੁੱਖੀ ਅਭਿਆਨ ਨੂੰ ਧਿਆਨ ‘ਚ ਰੱਖ ਕੇ ਕੀਤਾ ਜਾ ਰਿਹਾ ਹੈ। ਨਾਸਾ ਸਾਲ 2030 ਤੋਂ ਬਾਅਦ ਮੰਗਲ ‘ਤੇ ਮਨੁੱਖ ਨੂੰ ਭੇਜਣ ਦੀ ਯੋਜਨਾ ‘ਤੇ ਕੰਮ ਕਰ ਰਿਹਾ ਹੈ। ਉਹ ਇਸ ਮਿਸ਼ਨ ‘ਚ ਆਉਣ ਵਾਲੀਆਂ ਚੁਣੌਤੀਆਂ ਨਾਲ ਨਿਪਟਣ ਦੀ ਤਿਆਰੀ ਕਰ ਰਿਹਾ ਹੈ।

Related posts

ਕੈਨੇਡਾ ‘ਚ ਫਾਇਰਿੰਗ, 1 ਦੀ ਮੌਤ, 3 ਜ਼ਖਮੀ

On Punjab

ਕੈਨੇਡਾ ‘ਚ ਹਜ਼ਾਰਾਂ ਅੰਤਰਰਾਸ਼ਟਰੀਆਂ ਦਾ ਭਵਿੱਖ ਇਮੀਗ੍ਰੇਸ਼ਨ ਬੈਕਲਾਗ ਵਿਚ ਫਸਿਆ

On Punjab

ਅਮਰੀਕਾ ‘ਚ ਇੱਕ ਹੋਰ ਸਿੱਖ ਨਸਲੀ ਹਮਲੇ ਦਾ ਸ਼ਿਕਾਰ

On Punjab