Mangi Mahal New Song Release : ਸ੍ਰੀ ਗੁਰੂ ਨਾਨਕ ਜੀ ਦਾ 550 ਵਾਂ ਪ੍ਰਕਾਸ਼ ਦਿਹਾੜਾ 12 ਨਵੰਬਰ ਨੂੰ ਪੂਰੀ ਦੁਨੀਆਂ ‘ਚ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿੱਥੇ 72 ਸਾਲ ਬਾਅਦ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਖੁਸ਼ੀ ਇਸ ਪ੍ਰਕਾਸ਼ ਦਿਹਾੜੇ ‘ਤੇ ਸੰਗਤਾਂ ਨੂੰ ਮਿਲ ਰਹੀ ਹੈ, ਉੱਥੇ ਹੀ ਸੁਲਤਾਨਪੁਰ ਲੋਧੀ ‘ਚ ਰੋਣਕਾ ਦੇਖਣ ਨੂੰ ਮਿਲ ਰਹੀਆ ਹਨ। ਉੱਥੇ ਅਨੇਕਾਂ ਦੀ ਗਿਣਤੀ ‘ਚ ਲੰਗਰ ਲੱਗੇ ਹੋਏ ਹਨ ਜਿਸ ਦੇ ਚਲਦਿਆਂ ਮੰਗੀ ਮਾਹਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵਾਂ ਪ੍ਰਕਾਸ਼ ਪੂਰਬ ਤੇ ‘ਲੰਗਰ ਛੱਕ ਕੇ ਜਾਇਓ ਜੀ’ ਗੀਤ ਰਿਲੀਜ ਕੀਤਾ ਹੈ। ਪੰਜਾਬੀ ਸੰਗੀਤ ਜਗਤ ਦੇ ਕਲਾਕਾਰ ਵੀ ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ ਬਿਆਨ ਕਰਦੇ ਗੀਤ ਹਰ ਰੋਜ਼ ਰਿਲੀਜ਼ ਕਰ ਰਹੇ ਹਨ। ਹੁਣ ਤੱਕ ਬਹੁਤ ਸਾਰੇ ਗਾਇਕਾਂ ਦਾ ਨਾਮ ਇਸ ਲਿਸਟ ‘ਚ ਜੁੜ ਚੁੱਕਿਆ ਹੈ ਅਤੇ ਹੁਣ ਨਾਮ ਆਇਆ ਹੈ
ਮੰਗੀ ਮਾਹਲ ਜਿਹਨਾਂ ਨੇ ਬਹੁਤ ਹੀ ਖੂਬਸੂਰਤ ਅਵਾਜ ‘ਚ ਧਾਰਮਿਕ ਗੀਤ ‘ਲੰਗਰ ਛੱਕ ਕੇ ਜਾਇੳ ਜੀ ‘ਰਿਲੀਜ਼ ਕੀਤਾ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ। ਇਸ ਗੀਤ ਨੂੰ ਮਿਊਜ਼ਿਕ ਰੂਪਿਨ ਕਾਹਲੋਂ ਨੇ ਦਿੱਤਾ ਹੈ ਜਦ ਕਿ ਗੀਤ ਦੀ ਵੀਡੀਓ ਲਾਡੀ ਗਿੱਲ ਨੇ ਫਿਲਮਾਈ ਹੈ। ਗੀਤ ਨੂੰ ਮੰਗੀ ਮਾਹਲ ਮਿਊਜ਼ਿਕ ਦੇ ਬੈਨਰ ਹੇਠ ਜਾਰੀ ਕੀਤਾ ਗਿਆ ਹੈ। ਮੰਗੀ ਮਾਹਲ ਦੇ ਇਸ ਗੀਤ ਨੂੰ ਉਹਨਾਂ ਦੇ ਪ੍ਰਸ਼ੰਸਕਾ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗੀਤ ਦੇ ਬੋਲ ਹਰ ਇੱਕ ਦੇ ਦਿਲ ਨੂੰ ਛੂਹ ਰਹੇ ਹਨ ।
ਮੰਗੀ ਮਾਹਲ ਇਸ ਵੀਡੀਓ ਵਿੱਚ ਸੰਗਤਾਂ ਨੂੰ ਗੁਰੂ ਦਾ ਲੰਗਰ ਛੱਕ ਕੇ ਜਾਇਓ ਜੀ ਨਾਲ ਸੰਗਤਾ ਨੂੰ ਪ੍ਰੇਰਿਤ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਮੰਗੀ ਮਾਹਲ ਦੇ ਗੀਤਾ ਦੀ ਗੱਲ ਕਰੀਏ ਤਾ ਉਹਨਾ ਨੇ ਹੁਣ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇਕ ਤੋਂ ਇਕ ਹਿੱਟ ਗੀਤ ਦਿੱਤੇ ਹਨ। ਜਿਸ ਦੇ ਚਲਦਿਆਂ ਉਹਨਾ ਨੇ ਮਿਊਜ਼ਿਕ ਇੰਡਸਟਰੀ ‘ਚ ਆਪਣਾ ਵਧੀਆ ਨਾਮ ਬਣਾ ਚੁੱਕੇ ਹਨ। ਉਹਨਾ ਦੇ ਕਈ ਗੀਤ ਜਿਵੇਂ ਕਿ ਪਿੱਪਲ, ਜਾਨ, ਕਮਲੀ, ਪ੍ਰਦੇਸੀ ਅਤੇ ਯਾਰੀ ਆਦਿ ਵਰਗੇ ਕਈ ਹਿੱਟ ਗੀਤ ਦਿੱਤੇ ਹਨ। ਜਿਹਨਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ।