48.07 F
New York, US
March 12, 2025
PreetNama
ਸਿਹਤ/Health

ਮੱਛਰਾਂ ਨੂੰ ਭਜਾਉਣ ਲਈ ਕਰੋ ਇਹ ਪੱਕਾ ਕੁਦਰਤੀ ਹੱਲ

ਬਰਸਾਤਾਂ ਵਿੱਚ ਮੱਛਰਾਂ ਦਾ ਆਉਣਾ ਆਮ ਜਿਹੀ ਗੱਲ ਹੈ। ਇਨ੍ਹੀਂ ਦਿਨੀਂ ਮੱਛਰ ਬਹੁਤ ਪ੍ਰੇਸ਼ਨ ਕਰਦੇ ਹਨ ਤੇ ਬਾਹਰ ਬੈਠਣ ਦਾ ਮਜ਼ਾ ਕਿਰਕਿਰਾ ਕਰਦੇ ਹਨ।ਮੱਛਰਾਂ ਦੇ ਡੰਗ ਮਾਰਨ ਨਾਲ ਜਿੱਥੇ ਖਾਰਸ਼ ਹੁੰਦੀ ਹੈ, ਉੱਥੇ ਮਲੇਰੀਆ ਤੇ ਡੇਂਗੂ ਜਿਹੀਆਂ ਗੰਭੀਰ ਬਿਮਾਰੀਆਂ ਵੀ ਹੋ ਸਕਦੀਆਂ ਹਨ।ਅਜਿਹੇ ਵਿੱਚ ਪਹਿਲਾਂ ਤੋਂ ਹੀ ਤਿਆਰ ਕਰ ਲੈਣੀ ਚਾਹੀਦੀ ਹੈ ਤਾਂ ਕਿ ਸਮਾਂ ਰਹਿੰਦੇ ਅਸੀਂ ਬਿਮਾਰੀਆਂ ਤੋਂ ਖ਼ੁਦ ਨੂੰ ਸੁਰੱਖਿਅਤ ਰੱਖ ਸਕੀਏ।ਤੁਸੀਂ ਅਕਸਰ ਹੀ ਮੱਛਰ ਭਜਾਉਣ ਲਈ ਬਿਜਲੀ ਵਾਲੀ ਮਸ਼ੀਨਾਂ ਜਾਂ ਮੱਛਰਦਾਨੀ ਆਦਿ ਵਰਤਦੇ ਹੋਵੋਂਗੇ।ਪਰ ਕੀ ਤੁਸੀਂ ਜਾਣਦੇ ਹੋ, ਮੱਛਰਾਂ ਨੂੰ ਭਜਾਉਣ ਦੇ ਕੁਦਰਤੀ ਤਰੀਕੇ ਵੀ ਕਾਫੀ ਹਨ।ਜੀ ਹਾਂ, ਮੱਛਰ ਭਜਾਊ ਬੂਟੇ ਲਾ ਕੇ ਨਾ ਸਿਰਫ ਤੁਸੀਂ ਮੱਛਰਾਂ ਤੋਂ ਬੱਚ ਸਕਦੇ ਹੋ ਬਲਕਿ ਆਪਣੇ ਬਗੀਚੇ ਦੀ ਸੁੰਦਰਤਾ ਵੀ ਵਧਾ ਸਕਦੇ ਹੋ।ਇਸ ਲਈ ਤੁਸੀਂ ਰੋਜ਼ਮੇਰੀ, ਸਿਟ੍ਰੋਨੇਲਾ ਗ੍ਰਾਸ, ਗੇਂਦਾ, ਲੈਵੇਂਡਰ, ਬਾਸਿਲ, ਕੈਟਨਿਪ ਤੇ ਪੇਪਰਮਿੰਟ ਆਦਿ ਕੁਝ ਅਜਿਹੇ ਹੀ ਬੂਟੇ ਹਨ।ਇਨ੍ਹਾਂ ਵਿੱਚੋਂ ਕਈ ਤਾਂ ਆਪਣੇ ਘਰ ਅਕਸਰ ਹੀ ਪਾਏ ਜਾਂਦੇ ਹਨ ਪਰ ਅਸੀਂ ਉਨ੍ਹਾਂ ਦੀ ਅਹਿਮੀਅਤ ਨਹੀਂ ਸਮਝਦੇ, ਜਿਵੇਂ ਕਿ ਬਾਸਿਲ ਯਾਨੀ ਤੁਲਸੀ।ਇਹ ਬੂਟੇ ਲਾ ਕੇ ਮੱਛਰਾਂ ਨੂੰ ਦੂਰ ਕਰ ਸਕਦੇ ਹੋ ਤੇ ਕੁਦਰਤੀ ਵਾਤਾਵਰਣ ਦਾ ਆਨੰਦ ਵੀ ਮਾਣ ਸਕਦੇ ਹੋ।

Related posts

ਕੋਰੋਨਾ ਕਾਲ ‘ਚ ਮੁਸੀਬਤਾਂ ਨਾ ਵਧਾ ਦੇਣ ਲਾਗ ਦੇ ਰੋਗ

On Punjab

ਵਜ਼ਨ ਨੂੰ ਕਰਨਾ ਹੈ ਘੱਟ ਤਾਂ ਅਪਣਾਓ ਆਯੁਰਵੈਦ ਦੇ ਇਹ ਟਿਪਸ

On Punjab

ਕਰੀਅਰ ਲਈ ਵਿਸ਼ਿਆਂ ਦੀ ਚੋਣ ਦਾ ਮਹੱਤਵ

On Punjab