ਭੋਪਾਲ: ਅੱਜ ਮੱਧ ਪ੍ਰਦੇਸ਼ ਵਿਚ ਸ਼ਿਵਰਾਜ ਸਿੰਘ ਚੌਹਾਨ ਦੇ ਮੰਤਰੀ ਮੰਡਲ ਦਾ ਵਿਸਥਾਰ ਹੋਣ ਵਾਲਾ ਹੈ। ਕੈਬਨਿਟ ਗਠਨ ਬਾਰੇ ਲੰਬੇ ਸਮੇਂ ਤੋਂ ਦਿੱਲੀ ਤੋਂ ਭੋਪਾਲ ਤਕ ਸਲਾਹ ਮਸ਼ਵਰੇ ਚੱਲ ਰਹੇ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਸ਼ਿਵਰਾਜ ਸਰਕਾਰ ਦੇ 100 ਦਿਨ ਪੂਰੇ ਹੋਣ ਤੋਂ ਬਾਅਦ ਹੋ ਰਹੇ ਇਸ ਵਿਸਥਾਰ ਵਿੱਚ ਤਕਰੀਬਨ 25 ਮੰਤਰੀਆਂ ਦੇ ਸਹੁੰ ਚੁੱਕਣਗੇ। ਜਿਨ੍ਹਾਂ ਨੂੰ ਮੱਧ ਪ੍ਰਦੇਸ਼ ਦੇ ਨਵੇਂ ਨਿਯੁਕਤ ਰਾਜਪਾਲ ਆਨੰਦੀਬੇਨ ਪਟੇਲ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਏਗੀ।
ਮੰਤਰੀ ਮੰਡਲ ਦਾ ਵਿਸਥਾਰ ਕਾਫ਼ੀ ਸਮੇਂ ਤੋਂ ਅਟਕਿਆ ਹੋਇਆ ਸੀ। ਜਦੋਂ ਤੋਂ ਸ਼ਿਵਰਾਜ ਹਾਈ ਕਮਾਨ ਨਾਲ ਮੁਲਾਕਾਤ ਕਰਨ ਲਈ ਦਿੱਲੀ ਤੋਂ ਵਾਪਸ ਆਏ, ਉਦੋਂ ਤੋਂ ਹੀ ਵਿਸਥਾਰ ਦੀ ਕਿਆਸਅਰਾਈਆਂ ਚੱਲ ਰਹੀਆਂ ਸੀ ਅਤੇ ਬੁੱਧਵਾਰ ਦੁਪਹਿਰ ਨੂੰ ਸ਼ਿਵਰਾਜ ਨੇ ਦੱਸਿਆ ਕਿ ਨਵੇਂ ਮੰਤਰੀ ਕਦੋਂ ਸਹੁੰ ਚੁੱਕਣਗੇ। ਅੱਜ ਸਹੁੰ ਚੁੱਕਣ ਵਾਲੇ ਮੰਤਰੀਆਂ ਚੋਂ 10 ਮੰਤਰੀ ਜੋਤੀਰਾਦਿੱਤਿਆ ਸਿੰਧੀਆ ਖੇਮੇ ਤੋਂ ਹੋਣਗੇ।
ਹਾਈਕਮਾਨ ਨੇ ਕੱਟੇ ਪੁਰਾਣੇ ਮੰਤਰੀਆਂ ਦੇ ਨਾਂ:
ਭਾਜਪਾ ਵਿੱਚ ਵੀ ਹਾਈ ਕਮਾਨ ਨੇ ਰਵਾਇਤੀ ਮੰਤਰੀਆਂ ਦੇ ਨਾਂਵਾਂ ‘ਤੇ ਇਤਰਾਜ਼ ਜਤਾਉਂਦਿਆਂ ਕੁਝ ਪੁਰਾਣੇ ਮੰਤਰੀਆਂ ਦੇ ਨਾਂ ਕੱਟ ਦਿੱਤੇ ਹਨ। ਜਿਹੜੇ ਮੰਤਰੀ ਬਣ ਸਕਦੇ ਹਨ, ਉਨ੍ਹਾਂ ‘ਚ ਇਮਰਤੀ ਦੇਵੀ, ਮਹਿੰਦਰ ਸਿੰਘ ਸਿਸੋਦੀਆ, ਪ੍ਰਦੁੱਯੂਮਨ ਸਿੰਘ ਤੋਮਰ, ਪ੍ਰਭੂਰਾਮ ਚੌਧਰੀ, ਰਾਜਵਰਧਨ ਸਿੰਘ, ਹਰਦੀਪ ਡੰਗ, ਬਿਸ਼ਾਹੁਲਾਲ ਸਿੰਘ, ਐਡਲ ਸਿੰਘ ਕੰਸਾਨਾ, ਰਣਵੀਰ ਜਾਟਵ ਓਪੀਐਸ ਭਦੋਰੀਆ ਸਾਰੇ ਸਿੰਧੀਆ ਦੇ ਨਾਂ ਸੁਝਾਏ ਗਏ ਹਨ।
ਸ਼ਿਵਰਾਜ ਨੇ ਜੋ ਨਾਂ ਅੱਗੇ ਰੱਖੇ ਉਹ ਹਨ ਗੋਪਾਲ ਭਾਰਗਵ, ਭੁਪਿੰਦਰ ਸਿੰਘ, ਅਰਵਿੰਦ ਭਦੋਰੀਆ, ਯਸ਼ੋਧਰਾ ਰਾਜੇ ਸਿੰਧੀਆ, ਮੋਹਨ ਯਾਦਵ, ਚੇਤਨਯ ਕਸ਼ਯਪ, ਰਾਮੇਸ਼ਵਰ ਸ਼ਰਮਾ, ਗਿਰੀਸ਼ ਗੌਤਮ, ਦੇਵੀ ਸਿੰਘ ਸਯਾਮ, ਨੰਦਨੀ ਮਾਰਵੀ, ਉਪਾ ਠਾਕੁਰ, ਵਿਸ਼ਨੂੰ ਖੱਤਰੀ, ਪ੍ਰੇਮਸਿੰਘ ਪਟੇਲ, ਸੰਜੇ ਪਾਠਕ, ਯਸ਼ਪਾਲ ਸਿਸੋਦੀਆ। ਆਖਰੀ ਮੌਕੇ ਤਕ ਇਸ ਸੂਚੀ ‘ਚ ਬਦਲਆ ਸੰਭਵ ਹਨ।
24 ਸੀਟਾਂ ‘ਤੇ ਹੋਣਗੇ ਉਪ ਚੋਣਾਂ:
ਮੱਧ ਪ੍ਰਦੇਸ਼ ਭਾਜਪਾ ਨੂੰ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਇਸ ਕੋਲ ਪੁਰਾਣੇ ਵਿਧਾਇਕਾਂ ਦੀ ਵੱਡੀ ਫੌਜ ਹੈ ਪਰ ਆਉਣ ਵਾਲੇ ਦਿਨਾਂ ਵਿਚ 24 ਸੀਟਾਂ ‘ਤੇ ਉਪ ਚੋਣਾਂ ਹੋਣੀਆਂ ਹਨ।