yuvraj singh says: ਭਾਰਤੀ ਟੀਮ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਦਾ ਮੰਨਣਾ ਹੈ ਕਿ ਨੌਜਵਾਨ ਪ੍ਰਤਿਭਾ ਨੂੰ ਵਧਾਉਣ ਲਈ ਸੌਰਵ ਗਾਂਗੁਲੀ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹੀ ਹੈ। ਯੁਵਰਾਜ ਨੇ ਸਾਬਕਾ ਭਾਰਤੀ ਕਪਤਾਨ ਅਤੇ ਮੌਜੂਦਾ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਦੀ ਪ੍ਰਸ਼ੰਸਾ ਕੀਤੀ ਹੈ। ਯੁਵਰਾਜ ਨੇ ਨੌਜਵਾਨ ਖਿਡਾਰੀਆਂ ਨੂੰ ਮੌਕਾ ਦੇਣ ਅਤੇ ਉਨ੍ਹਾਂ ਦੇ ਕਰੀਅਰ ਨੂੰ ਨਵੀਂ ਦਿਸ਼ਾ ਦੇਣ ਲਈ ਗਾਂਗੁਲੀ ਨੂੰ ਆਪਣਾ ਮਨਪਸੰਦ ਕਪਤਾਨ ਚੁਣਿਆ ਹੈ।
ਯੁਵਰਾਜ ਸਿੰਘ ਨੇ ਕਿਹਾ, “ਦਾਦਾ ਮੇਰੇ ਮਨਪਸੰਦ ਕਪਤਾਨ ਹਨ। ਉਨ੍ਹਾਂ ਨੇ ਮੇਰਾ ਬਹੁਤ ਸਮਰਥਨ ਕੀਤਾ, ਸਭ ਤੋਂ ਵੱਧ। ਉਨ੍ਹਾਂ ਨੇ ਪ੍ਰਤਿਭਾ ਨੂੰ ਵੀ ਵਧਾਇਆ ਹੈ। ਇਸ ਤੋਂ ਇਲਾਵਾ ਯੁਵਰਾਜ ਨੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਜ਼ਿਕਰ ਕਰਦਿਆਂ ਕਿਹਾ, ” ਧੋਨੀ ਟੀਮ ਚੁਣਨ ਵੇਲੇ ਆਪਣੇ ਮਨਪਸੰਦ ਖਿਡਾਰੀਆਂ ਨੂੰ ਮੌਕਾ ਦਿੰਦੇ ਸਨ।” ਯੁਵਰਾਜ ਸਿੰਘ ਨੇ ਕਿਹਾ, “ਕਿਸੇ ਵੀ ਕਪਤਾਨ ਦਾ ਆਪਣਾ ਮਨਪਸੰਦ ਖਿਡਾਰੀ ਹੋਣਾ ਆਮ ਗੱਲ ਹੈ ਅਤੇ ਜਦੋਂ ਮਹਿੰਦਰ ਸਿੰਘ ਧੋਨੀ ਦੀ ਗੱਲ ਆਉਂਦੀ ਹੈ ਤਾਂ ਸੁਰੇਸ਼ ਰੈਨਾ ਹੀ ਸੀ ਜਿਸ ਨੂੰ ਇਸ ਸਾਬਕਾ ਭਾਰਤੀ ਕਪਤਾਨ ਦਾ ਸਮਰਥਨ ਮਿਲਦਾ ਸੀ।” ਯੁਵਰਾਜ ਨੇ ਦੱਸਿਆ ਕਿ ਕਿਵੇਂ 2011 ਦੇ ਵਰਲਡ ਕੱਪ ਦੌਰਾਨ ਧੋਨੀ ਨੂੰ ਚੋਣ ਕਰਨ ਲਈ ਸਿਰਦਰਦ ਦਾ ਸਾਹਮਣਾ ਕਰਨਾ ਪਿਆ ਜਦੋਂ ਉਸ ਨੂੰ ਪਲੇਇੰਗ ਇਲੈਵਨ ਵਿੱਚ ਯੂਸਫ ਪਠਾਨ ਅਤੇ ਸੁਰੇਸ਼ ਰੈਨਾ ਵਿਚਕਾਰ ਚੋਣ ਕਰਨੀ ਪਈ ਸੀ।
ਯੁਵਰਾਜ ਨੇ ਕਿਹਾ, ” ਸੁਰੇਸ਼ ਰੈਨਾ ਨੂੰ ਉਸ ਸਮੇਂ ਬਹੁਤ ਜ਼ਿਆਦਾ ਸਮਰਥਨ ਸੀ ਕਿਉਂਕਿ ਧੋਨੀ ਨੇ ਉਸ ਦਾ ਸਮਰਥਨ ਕਰਦਾ ਸੀ। ਸਾਰੇ ਕਪਤਾਨਾਂ ਦੇ ਆਪਣੇ ਮਨਪਸੰਦ ਖਿਡਾਰੀ ਹਨ ਅਤੇ ਮੈਨੂੰ ਲਗਦਾ ਹੈ ਕਿ ਮਾਹੀ ਨੇ ਉਸ ਸਮੇਂ ਰੈਨਾ ਦਾ ਬਹੁਤ ਸਮਰਥਨ ਕੀਤਾ। ‘ਆਖਰਕਾਰ, ਇਹਨਾਂ ਦੋਨਾਂ ਖਿਡਾਰੀਆਂ ਨੇ ਪਲੇਇੰਗ ਇਲੈਵਨ ਵਿੱਚ ਜਗ੍ਹਾ ਬਣਾ ਲਈ (ਹਾਲਾਂਕਿ ਪਠਾਨ ਨੂੰ ਟੂਰਨਾਮੈਂਟ ਦੇ ਮੱਧ ਵਿੱਚ ਪਲੇਇੰਗ ਇਲੈਵਨ ਤੋਂ ਬਾਹਰ ਕਰ ਦਿੱਤਾ ਗਿਆ) ਸੀ। ਯੁਵਰਾਜ ਨੇ ਕਿਹਾ, “ਉਸ ਸਮੇਂ ਯੂਸਫ ਪਠਾਨ ਵੀ ਚੰਗਾ ਪ੍ਰਦਰਸ਼ਨ ਕਰ ਰਿਹਾ ਸੀ ਅਤੇ ਮੈਂ ਵੀ ਚੰਗਾ ਪ੍ਰਦਰਸ਼ਨ ਕਰ ਰਿਹਾ ਸੀ ਅਤੇ ਵਿਕਟਾਂ ਵੀ ਹਾਸਿਲ ਕਰ ਰਹੇ ਸੀ। ਉਸ ਸਮੇਂ ਰੈਨਾ ਚੰਗੀ ਤਾਲ ਵਿੱਚ ਨਹੀਂ ਸੀ।” ਯੁਵਰਾਜ ਨੇ ਕਿਹਾ, “ਉਸ ਸਮੇਂ ਸਾਡੇ ਕੋਲ ਖੱਬੇ ਹੱਥ ਦਾ ਸਪਿਨਰ ਨਹੀਂ ਸੀ ਅਤੇ ਮੈਂ ਵਿਕਟਾਂ ਲੈ ਰਿਹਾ ਸੀ, ਇਸ ਲਈ ਉਨ੍ਹਾਂ ਕੋਲ ਹੋਰ ਕੋਈ ਵਿਕਲਪ ਨਹੀਂ ਸੀ।”