PreetNama
ਖਬਰਾਂ/News

ਯੂਏਈ ‘ਚ ਮਿਸਾਲ ਕਾਇਮ, ਪਹਿਲੀ ਵਾਰ ਭਾਰਤੀ ਹਿੰਦੂ ਪਿਤਾ ਤੇ ਮੁਸਲਿਮ ਮਾਂ ਦੀ ਧੀ ਨੂੰ ਮਾਨਤਾ

ਚੰਡੀਗੜ੍ਹ: ਸੰਯੁਕਤ ਅਰਬ ਅਮੀਰਾਤ (ਯੂਏਈ) ਸਰਕਾਰ ਨੇ ਪਹਿਲੀ ਵਾਰ ਨਿਯਮਾਂ ਨੂੰ ਪਾਸੇ ਰੱਖਦਿਆਂ ਭਾਰਤੀ ਹਿੰਦੂ ਪਿਤਾ ਤੇ ਮੁਸਲਿਮ ਮਾਂ ਦੀ ਨੌਂ ਮਹੀਨਿਆਂ ਦੀ ਬੱਚੀ ਨੂੰ ਜਨਮ ਦਾ ਸਰਟੀਫਿਕੇਟ ਜਾਰੀ ਕੀਤਾ ਹੈ। ਯਾਦ ਰਹੇ ਯੂਏਈ ਵਿੱਚ ਪਰਵਾਸੀਆਂ ਦੇ ਵਿਆਹ ਦੇ ਨਿਯਮਾਂ ਮੁਤਾਬਕ ਮੁਸਲਿਮ ਵਿਅਕਤੀ ਗ਼ੈਰ-ਮੁਸਲਿਮ ਔਰਤ ਨਾਲ ਵਿਆਹ ਕਰ ਸਕਦਾ ਹੈ ਪਰ ਮੁਸਲਿਮ ਔਰਤ ਗੈਰ-ਮੁਸਲਿਮ ਬੰਦੇ ਨਾਲ ਵਿਆਹ ਨਹੀਂ ਕਰ ਸਕਦੀ।
ਖ਼ਲੀਜ ਟਾਈਮਜ਼ ਦੀ ਰਿਪੋਰਟ ਮੁਤਾਬਕ ਸ਼ਾਰਜਾਹ ਦੇ ਰਹਿਣ ਵਾਲੇ ਕਿਰਨ ਬਾਬੂ ਤੇ ਸਨਮ ਸਾਬੂ ਸਿੱਦੀਕੀ ਨੇ 2016 ਵਿੱਚ ਕੇਰਲ ‘ਚ ਵਿਆਹ ਕਰਵਾ ਲਿਆ ਸੀ। ਜੁਲਾਈ, 2018 ਵਿੱਚ ਉਨ੍ਹਾਂ ਦੀ ਬੇਟੀ ਨੇ ਜਨਮ ਲਿਆ। ਬਾਬੂ ਨੇ ਦੱਸਿਆ ਕਿ ਉਸ ਕੋਲ ਆਬੂ ਧਾਬੀ ਦਾ ਵੀਜ਼ਾ ਹੈ। ਉੱਥੇ ਉਸ ਨੇ ਇੰਸ਼ੋਰੈਂਸ ਲੈ ਕੇ ਪਤਨੀ ਨੂੰ ਅਮੀਰਾਤ ਦੇ ਮੇਡੀਓਰ 24X7 ਹਸਪਤਾਲ ਵਿੱਚ ਦਾਖ਼ਲ ਕਰਵਾਇਆ ਪਰ ਬੱਚੇ ਦੇ ਜਨਮ ਤੋਂ ਬਾਅਦ ਉਸ ਦਾ ਜਨਮ ਸਰਟੀਫਿਕੇਟ ਨਹੀਂ ਦਿੱਤਾ ਗਿਆ ਕਿਉਂਕਿ ਉਹ ਹਿੰਦੂ ਸੀ। ਫਿਰ ਉਸ ਨੇ ਅਦਾਲਤ ਜ਼ਰੀਏ ਕੋਈ ਇਤਰਾਜ਼ ਨਹੀਂ ਦਾ ਸਰਟੀਫਿਕੇਟ ਅਪਲਾਈ ਕੀਤਾ। ਚਾਰ ਮਹੀਨਿਆਂ ਤਕ ਸੁਣਵਾਈ ਚੱਲੀ ਪਰ ਅਦਾਲਤ ਨੇ ਉਨ੍ਹਾਂ ਦਾ ਕੇਸ ਖਾਰਜ ਕਰ ਦਿਤਾ ਸੀ। ਇਸ ਪਿੱਛੋਂ ਉਨ੍ਹਾਂ ਐਮਨੈਸਟੀ ਦਾ ਰੁਖ਼ ਕੀਤਾ। ਭਾਰਤੀ ਅੰਬੈਸੀ ਨੇ ਉਨ੍ਹਾਂ ਨੂੰ ਤਾਂ ਆਊਟਪਾਸ ਦੇ ਦਿੱਤੇ ਪਰ ਬੱਚੀ ਦੇ ਕੋਈ ਕਾਨੂੰਨੀ ਦਸਤਾਵੇਜ਼ ਨਾ ਹੋਣ ਕਰਕੇ ਉਸ ਲਈ ਮਨ੍ਹਾ ਕਰ ਦਿੱਤਾ ਗਿਆ। ਫਿਰ ਅੰਬੈਸੀ ਕੌਂਸਲਰ ਨੇ ਉਨ੍ਹਾਂ ਨੂੰ ਪ੍ਰਕਿਰਿਆ ਸਮਝਾਈ। ਅਗਲੀ ਵਾਰ ਜਦੋਂ ਅਦਾਲਤ ਗਏ ਤਾਂ ਸਫ਼ਲਤਾ ਮਿਲ ਗਈ।

Related posts

ਇਕ ਹੋਰ ਨਵੀਂ ਦਿੱਲੀ ਸਟੇਸ਼ਨ ਵਰਗਾ ਹਾਦਸਾ, ਖੰਭੇ ‘ਚ ਕਰੰਟ ਨਾਲ JEE ਦੀ ਕੋਚਿੰਗ ਤੋਂ ਵਾਪਸ ਆ ਰਹੀ ਵਿਦਿਆਰਥਣ ਦੀ ਮੌਤ

On Punjab

Anti Inflammatory Diet : ਸੋਜ ਤੇ ਦਰਦ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਇਨ੍ਹਾਂ 5 ਫੂਡਜ਼ ਨੂੰ ਬਣਾਓ ਡਾਈਟ ਦਾ ਹਿੱਸਾ

On Punjab

ਕੈਨੇਡਾ ਦੇ ਸਬਜ਼ਬਾਗ ਦਿਖਾ ਕੇ ਇੱਕ ਹੋਰ ਅੰਤਰਰਾਸ਼ਟਰੀ ਵਿਦਿਆਰਥਣ ਪਤੀ ਨੂੰ ਧੋਖਾ ਦੇ ਕੇ ਪਹੁੰਚੀ ਕੈਨੇਡਾ

On Punjab