ਸੰਯੁਕਤ ਰਾਸ਼ਟਰ ( ਵਿਚ ਸਮਰਥਨ ਵਿਚ 63 ਅਤੇ ਵਿਰੋਧ ਵਿਚ 17 ਵੋਟ ਪਏ। 62 ਦੇਸ਼ ਵੋਟਿੰਗ ਸਮੇਂ ਗ਼ੈਰ-ਹਾਜ਼ਰ ਰਹੇ। ਲਗਪਗ ਇਹੀ ਗਿਣਤੀ ਪਿਛਲੇ ਸਾਲ ਪ੍ਰਸਤਾਵ ‘ਤੇ ਸੀ। ਇਸ ਪ੍ਰਸਤਾਵ ਦਾ ਸਮਰਥਨ ਪੱਛਮੀ ਦੇਸ਼ਾਂ ਅਤੇ ਉਨ੍ਹਾਂ ਦੇ ਸਮਰਥਕ ਦੇਸ਼ਾਂ ਨੇ ਕੀਤਾ ਜਦਕਿ ਵਿਰੋਧ ਵਿਚ ਰੂਸ ਨਾਲ ਚੀਨ, ਕਿਊਬਾ, ਵੈਨੇਜ਼ੁਏਲਾ, ਈਰਾਨ ਅਤੇ ਸੀਰੀਆ ਸਨ। ਸੰਯੁਕਤ ਰਾਸ਼ਟਰ ਨੇ ਸਾਧਾਰਨ ਸਭਾ ਬੁਲਾਉਂਦੇ ਹੋਏ ਕ੍ਰੀਮੀਆ ‘ਤੇ ਰੂਸ ਦੇ ਕਬਜ਼ੇ ਨੂੰ ਹਟਾਉਣ ਲਈ ਸਾਰੇ ਅੰਤਰਰਾਸ਼ਟਰੀ ਸੰਗਠਨਾਂ ਨੂੰ ਵੀ ਸੱਦਾ ਦਿੱਤਾ ਸੀ।
ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਵਿਚ ਕ੍ਰੀਮੀਆ ਵਿਚ ਯੂਕਰੇਨ ਨੂੰ ਮਿਲਟਰੀ ਇੰਡਸਟਰੀ ਨੂੰ ਜ਼ਬਤ ਕਰਨ ਦੀ ਵੀ ਨਿੰਦਾ ਕੀਤੀ ਗਈ ਹੈ। ਕ੍ਰੀਮੀਆ ਵਿਚ ਜੰਗੀ ਬੇੜੇ ਦਾ ਨਿਰਮਾਣ ਕਰਨ ‘ਤੇ ਵੀ ਰੂਸ ਦੀ ਆਲੋਚਨਾ ਹੋਈ ਅਤੇ ਕਾਲਾ ਸਾਗਰ ਵਿਚ ਅੰਤਰਰਾਸ਼ਟਰੀ ਨਿਯਮਾਂ ਦਾ ਪਾਲਣ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਰੂਸ ਨੇ 2014 ਵਿਚ ਕ੍ਰੀਮੀਆ ‘ਤੇ ਕਬਜ਼ਾ ਕੀਤਾ ਸੀ।