ਸੀਆਰਐੱਸ ਮੁਤਾਬਕ, 2007 ਤੋਂ ਹਾਈਪਰਸੋਨਿਕ ਤਕਨੀਕ ਵਿਕਸਤ ਕਰਨ ਲਈ ਅਮਰੀਕਾ ਨੇ ਹਾਈਪਰਸੋਨਿਕ ਇੰਟਰਨੈਸ਼ਨਲ ਫਲਾਈਟ ਰਿਸਰਚ ਐਕਸਪੈਰੀਮੈਂਟੇਸ਼ਨ ਪ੍ਰੋਗਰਾਮ ਨੂੰ ਲੈ ਕੇ ਆਸਟ੍ਰੇਲੀਆ ਨਾਲ ਗਠਜੋੜ ਕੀਤਾ ਹੈ। ਭਾਰਤ ਵਾਂਗ ਫਰਾਂਸ ਨੇ ਵੀ ਹਾਈਪਰਸੋਨਿਕ ਟੈਕਨਾਲੋਜੀ ਦੇ ਵਿਕਾਸ ਲਈ ਰੂਸ ਨਾਲ ਗਠਜੋੜ ਤੇ ਇਕਰਾਰਨਾਮਾ ਕੀਤਾ ਹੈ ਤੇ ਜਾਪਾਨ ‘ਹਾਈਪਰਸੋਨਿਕ ਕਰੂਜ਼ ਮਿਜ਼ਾਈਲ’ ਤੇ ‘ਹਾਈਪਰ ਵੈਲੋਸਿਟੀ ਗਲਾਈਡਿੰਗ ਪ੍ਰਾਜੈਕਟਾਈਲ’ ਵਿਕਸਤ ਕਰ ਰਿਹਾ ਹੈ।