ਨਵੀਂ ਦਿੱਲੀ: ਇੱਕ ਪੰਜਾਬੀ ਸੈਲਾਨੀ ਨੂੰ ਇੰਗਲੈਂਡ ‘ਚ 12 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਮੁਲਜ਼ਮ ‘ਤੇ ਇਲਜ਼ਾਮ ਹੈ ਕਿ ਉਸ ਨੇ ਇੱਕ ਔਰਤ ਨਾਲ ਫਲਾਈਟ ‘ਚ ਸਰੀਰਕ ਸ਼ੋਸ਼ਣ ਕੀਤਾ ਹੈ। ਮੁਲਜ਼ਮ ਦਾ ਨਾਂ ਹਰਦੀਪ ਸਿੰਘ ਹੈ ਜਿਸ ਨੇ ਆਪਣੇ ਨਾਲ ਬੈਠੀ ਮਹਿਲਾਂ ਨੂੰ ਆਪਣਾ ਸ਼ਿਕਾਰ ਬਣਾਇਆ। ਇਸ ਤੋਂ ਪਹਿਲਾਂ ਉਸ ਨੇ ਪੀੜਤਾ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਹਰਦੀਪ ਨੇ ਇਸ ਘਿਨਾਉਣੀ ਹਰਕਤ ਨੂੰ ਉਸ ਸਮੇਂ ਅੰਜ਼ਾਮ ਦਿੱਤਾ ਜਦੋਂ ਫਲਾਈਟ ਦੀ ਲਾਈਟਾਂ ਬੰਦ ਹੋਣ ਤੋਂ ਬਾਅਦ ਸਾਰੇ ਯਾਤਰੀ ਸੌਂ ਗਏ ਸੀ।
ਪੀੜਤਾ ਨੂੰ ਇਸ ਬਾਰੇ ਉਦੋਂ ਪਤਾ ਲੱਗਿਆ ਜਦੋਂ ਅਚਾਨਕ ਉਸ ਦੀ ਅੱਖ ਖੁੱਲ੍ਹੀ। ਪੀੜਤਾ ਨੇ ਇਸ ਦੀ ਜਾਣਕਾਰੀ ਫਲਾਈਟ ਕਰੂ ਨੂੰ ਦਿੱਤੀ ਜਿਨ੍ਹਾਂ ਨੇ ਇਸ ਬਾਰੇ ਮੈਨਚੈਸਰ ਪੁਲਿਸ ਨੂੰ ਸੂਚਿਤ ਕੀਤਾ। 35 ਸਾਲਾ ਹਰਦੀਪ 6 ਮਹੀਨਿਆਂ ਦੇ ਟੂਰੀਸਟ ਵੀਜ਼ਾ ‘ਤੇ ਹੋਸ਼ਿਆਰਪੁਰ ਤੋਂ ਇੰਗਲੈਂਡ ਜਾ ਰਿਹਾ ਸੀ। ਇਹ ਮਾਮਲਾ 2019 ਫਰਵਰੀ ਦਾ ਹੈ।
ਮੈਨਚੈਸਟਰ ਪੁਲਿਸ ਨੇ ਹਰਦੀਪ ਨੂੰ ਫਲਾਈਟ ਲੈਂਡ ਹੋਣ ਤੋਂ ਬਾਅਦ ਏਅਰਪੋਰਟ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਅਤੇ ਦੋਸ਼ੀ ਪਾਏ ਜਾਣ ਤੋਂ ਬਾਅਦ ਹਰਦੀਪ ਨੂੰ ਮਿਨਸ਼ੂਲ ਕ੍ਰਾਊਨ ਕੋਰਟ ਨੇ ਇੱਕ ਸਾਲ ਦੀ ਸਜ਼ਾ ਸੁਣਾਈ ਹੈ ਜਿਸ ਤੋਂ ਬਾਅਦ ਉਸ ਨੂੰ ਭਾਰਤ ਭੇਜ ਦਿੱਤਾ ਜਾਵੇਗਾ।