PreetNama
ਖਾਸ-ਖਬਰਾਂ/Important News

ਯੂਕੇ ਚੱਲੇ ਪੰਜਾਬੀ ਨੇ ਸੁੱਤੀ ਮਹਿਲਾ ਯਾਤਰੀ ਨਾਲ ਜਹਾਜ਼ ‘ਚ ਕੀਤਾ ਸ਼ਰਮਨਾਕ ਕਾਰਾ, ਹੁਣ ਤੋੜੇਗਾ ਜੇਲ੍ਹ ਦੀ ਰੋਟੀ

ਨਵੀਂ ਦਿੱਲੀਇੱਕ ਪੰਜਾਬੀ ਸੈਲਾਨੀ ਨੂੰ ਇੰਗਲੈਂਡ ‘ਚ 12 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਮੁਲਜ਼ਮ ‘ਤੇ ਇਲਜ਼ਾਮ ਹੈ ਕਿ ਉਸ ਨੇ ਇੱਕ ਔਰਤ ਨਾਲ ਫਲਾਈਟ ‘ਚ ਸਰੀਰਕ ਸ਼ੋਸ਼ਣ ਕੀਤਾ ਹੈ। ਮੁਲਜ਼ਮ ਦਾ ਨਾਂ ਹਰਦੀਪ ਸਿੰਘ ਹੈ ਜਿਸ ਨੇ ਆਪਣੇ ਨਾਲ ਬੈਠੀ ਮਹਿਲਾਂ ਨੂੰ ਆਪਣਾ ਸ਼ਿਕਾਰ ਬਣਾਇਆ। ਇਸ ਤੋਂ ਪਹਿਲਾਂ ਉਸ ਨੇ ਪੀੜਤਾ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਹਰਦੀਪ ਨੇ ਇਸ ਘਿਨਾਉਣੀ ਹਰਕਤ ਨੂੰ ਉਸ ਸਮੇਂ ਅੰਜ਼ਾਮ ਦਿੱਤਾ ਜਦੋਂ ਫਲਾਈਟ ਦੀ ਲਾਈਟਾਂ ਬੰਦ ਹੋਣ ਤੋਂ ਬਾਅਦ ਸਾਰੇ ਯਾਤਰੀ ਸੌਂ ਗਏ ਸੀ।

 

ਪੀੜਤਾ ਨੂੰ ਇਸ ਬਾਰੇ ਉਦੋਂ ਪਤਾ ਲੱਗਿਆ ਜਦੋਂ ਅਚਾਨਕ ਉਸ ਦੀ ਅੱਖ ਖੁੱਲ੍ਹੀ। ਪੀੜਤਾ ਨੇ ਇਸ ਦੀ ਜਾਣਕਾਰੀ ਫਲਾਈਟ ਕਰੂ ਨੂੰ ਦਿੱਤੀ ਜਿਨ੍ਹਾਂ ਨੇ ਇਸ ਬਾਰੇ ਮੈਨਚੈਸਰ ਪੁਲਿਸ ਨੂੰ ਸੂਚਿਤ ਕੀਤਾ। 35 ਸਾਲਾ ਹਰਦੀਪ ਮਹੀਨਿਆਂ ਦੇ ਟੂਰੀਸਟ ਵੀਜ਼ਾ ‘ਤੇ ਹੋਸ਼ਿਆਰਪੁਰ ਤੋਂ ਇੰਗਲੈਂਡ ਜਾ ਰਿਹਾ ਸੀ। ਇਹ ਮਾਮਲਾ 2019 ਫਰਵਰੀ ਦਾ ਹੈ।

ਮੈਨਚੈਸਟਰ ਪੁਲਿਸ ਨੇ ਹਰਦੀਪ ਨੂੰ ਫਲਾਈਟ ਲੈਂਡ ਹੋਣ ਤੋਂ ਬਾਅਦ ਏਅਰਪੋਰਟ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਅਤੇ ਦੋਸ਼ੀ ਪਾਏ ਜਾਣ ਤੋਂ ਬਾਅਦ ਹਰਦੀਪ ਨੂੰ ਮਿਨਸ਼ੂਲ ਕ੍ਰਾਊਨ ਕੋਰਟ ਨੇ ਇੱਕ ਸਾਲ ਦੀ ਸਜ਼ਾ ਸੁਣਾਈ ਹੈ ਜਿਸ ਤੋਂ ਬਾਅਦ ਉਸ ਨੂੰ ਭਾਰਤ ਭੇਜ ਦਿੱਤਾ ਜਾਵੇਗਾ।

Related posts

ਡੋਨਾਲਡ ਟਰੰਪ ਨੇ ਚੀਨ ਨੂੰ ਦਿੱਤੀ ਚੇਤਾਵਨੀ, ਕਿਹਾ- ਕੋਰੋਨਾ ਫੈਲਾਉਣ ਦੀ ਵੱਡੀ ਕੀਮਤ ਚੁਕਾਉਣੀ ਪਏਗੀ

On Punjab

ਪੁਰਾਣੀ ਵੀਜ਼ਾ ਨਵੀਨੀਕਰਨ ਪ੍ਰਕਿਰਿਆ ਮੁੜ ਬਹਾਲ ਕਰੇਗਾ ਅਮਰੀਕਾ, ਐੱਚ-1ਬੀ ਵੀਜ਼ਾ ਧਾਰਕਾਂ ਲਈ ਇਸੇ ਸਾਲ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦੀ ਯੋਜਨਾ

On Punjab

ਚੋਣਾਂ ਹਾਰਨ ਮਗਰੋਂ ਟਰੰਪ ਦੀ ਵੱਡੀ ਕਾਰਵਾਈ, ਮਾਰਕ ਐਸਪਰ ਨੂੰ ਕੀਤਾ ਟਰਮੀਨੇਟ

On Punjab