62.22 F
New York, US
April 19, 2025
PreetNama
ਖਬਰਾਂ/News

ਯੂਨਾਈਟਿਡ ਡਰੀਮ ਫ਼ਿਲਮ ਸਟੂਡੀਓ ਨੇ ਕੀਤੀ ਹਿੰਦੀ ਫਿਲ਼ਮ ‘ਸੀ ਯੂ ਇਨ ਕੌਰਟ’ ਅਤੇ ਕਿਸੀ ਸੇ ਨਾ ਕਹਿਣਾ’ ਦੀ ਅਨਾਊਂਸਮੈਂਟ

ਬਾਲੀਵੁੱਡ ਫਿਲਮ ਜਗਤ ਦਾ ਮਿਆਰ ਕਿੰਨਾ ਉੱਚਾ ਹੋ ਗਿਆ ਹੈ, ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ। ਨਵੇਂ-ਨਵੇਂ ਬੈਨਰਾਂ ਦਾ ਹਿੰਦੀ ਫਿਲਮ ਜਗਤ ਨਾਲ ਜੁੜਨੇ ਵੀ ਇਸ ਗੱਲ ਦਾ ਸੰਕੇਤ ਹੈ ਕਿ ਅੱਜ ਬਾਲੀਵੁੱਡ ਸਿਖਰਾਂ ‘ਤੇ ਹੈ। ਇਸੇ ਲਿਸਟ ‘ਚ ਇਕ ਹੋਰ ਨਵੇਂ ਪ੍ਰੋਡਕਸ਼ਨ ਹਾਊਸ ਦਾ ਨਾਂ ਜੁੜ ਚੁੱਕਾ ਹੈ, ਜੋ ਹੈ ਯੂਨਾਈਟਿਡ ਡਰੀਮ ਫ਼ਿਲਮ ਸਟੂਡੀਓ।ਇਸ ਪ੍ਰੋਡਕਸ਼ਨ ਹਾਊਸ ਦੀਆਂ ਦੋ ਨਵੀਆਂ ਫਿਲ਼ਮਾਂ ‘ਸੀ ਯੂ ਇਨ ਕੌਰਟ’ ਅਤੇ ਕਿਸੀ ਸੇ ਨਾ ਕਹਿਣਾ’ ਬਹੁਤ ਜਲਦ ਪੰਜਾਬ ਦੀਆਂ ਖੂਬਸੂਰਤ ਲੁਕੇਸ਼ਨਾਂ ‘ਤੇ ਫਿਲਮਾਈਆਂ ਜਾ ਰਹੀਆਂ ਹਨ। ਕਾਮੇਡੀ , ਰੁਮਾਂਸ ਅਤੇ ਪਰਿਵਾਰਿਕ ਵੱਖ- ਵੱਖ ਵਿਸ਼ਿਆਂ ‘ਤੇ ਅਧਾਰਤ ਇੰਨਾਂ ਫ਼ਿਲਮਾਂ ਦੀ ਕਹਾਣੀ ਪੰਜਾਬੀ ਮਾਹੌਲ ‘ਚ ਦੱਸੀ ਜਾ ਰਹੀ ਹੈ। ਇਨਾਂ ‘ਚੋਂ ਪਹਿਲੀ ਫ਼ਿਲਮ ‘ਸੀ ਯੂ ਇਨ ਕੌਰਟ’ ਦਾ ਨਿਰਦੇਸ਼ਨ ਵਿਸ਼ਾਲ ਮਿਸ਼ਰਾ ਵਲੋਂ ਕੀਤਾ ਜਾਵੇਗਾ ਜੋ ਕਿ ਕਾਮੇਡੀ ਰੁਮਾਂਸ ਨਾਲ ਮਨੋਰੰਜਨ ਭਰਪੂਰ ਹੋਵੇਗੀ। ਇਸ ਫ਼ਿਲਮ ਵਿੱਚ ਅਦਾਕਾਰ ਰਾਜਵੀਰ, ਡੇਜ਼ੀ ਸ਼ਾਹ, ਸਮੀਰ ਸੋਨੀ, ਪ੍ਰੀਤੀ ਝੰਗਿਆਣੀ ਆਰੀਆ ਜੂਬੇਰ,ਦਿੱਵਸ ,ਪ੍ਰਵੀਨ ਸਸੋਦੀਆ, ਅਫਰੀਨ, ਟੀਨਾ ਅਤੇ ਅਵਿਨਾਸ਼ ਵਧਾਵਨ ਆਦਿ ਨਾਮੀ ਸਿਤਾਰੇ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।ਇਸ ਫਿਲਮ ਦਾ ਸੰਗੀਤ ਵਿਬਾਸ ਅਰੋੜਾ ਵਲੋਂ ਦਿੱਤਾ ਜਾਵੇਗਾ।ਇਸ ਪ੍ਰੋਡਕਸ਼ਨ ਹਾਊਸ ਦੀ ਦੂਜੀ ਫ਼ਿਲਮ ‘ਕਿਸੀ ਸੇ ਨਾ ਕਹਿਣਾ’ ਦਾ ਨਿਰਦੇਸ਼ਨ ਯੁਧਿਸ਼ਟਰ ਵਲੋਂ ਕੀਤਾ ਜਵੇਗਾ।ਇਸ ਫਿਲਮ ਡਾਇਲਾਗ ਅਤੇ ਸਕਰੀਨਪਲੇ ਲੇਖ ਵੀ ਯੁਧਿਸ਼ਟਰ ਹੀ ਹਨ।ਇਸ ਫਿਲਮ ‘ਚ ਅਦਾਕਾਰ ਰਾਜਵੀਰ, ਚਿੱਤਰਾ ਸ਼ੁਕਲਾ,ਨਿਹਾਰਿਕਾ ਰਾਏਜੀਦਾ,ਲੀਲਮਾ ਅਜ਼ੀਮ, ਚਿਤਾਰਸ਼ੀ, ਰਾਜਿੰਦਰ ਗੁਪਤਾ, ਯਸ਼ ਸਿਨਹਾ ਅਤੇ ਬਲਜਿੰਦਰ ਕਾਲੀਆ ਆਦਿ ਅਹਿਮ ਭੂਮਿਕਾ ਨਿਭਾਉਣਗੇ।ਇਹ ਫ਼ਿਲਮ ਸਮਾਜਿਕ ਮਾਹੌਲ ਦੀਂ ਪਰਿਵਾਰਕ ਕਹਾਣੀ ਤੇ ਅਧਾਰਤ ਹੋਵੇਗੀ। ਇਹ ਦੋਵੇਂ ਫ਼ਿਲਮਾਂ ਦੀ ਸੂਟਿੰਗ ਬਹੁਤ ਜਲਦ ਸ਼ੁਰੂ ਹੋਣ ਜਾ ਰਹੀ ਹੈ।
ਹਰਜਿੰਦਰ ਸਿੰਘ ਜਵੰਦਾ

Related posts

Mandi Car Accident : ਖੱਡ ‘ਚ ਕਾਰ ਡਿੱਗਣ ਕਾਰਨ 5 ਨੌਜਵਾਨਾਂ ਦੀ ਮੌਤ; ਬੁਰੀ ਹਾਲਤ ‘ਚ ਮਿਲੀਆਂ ਲਾਸ਼ਾਂ Mandi Car Accident : ਕਾਰ ਸਵਾਰ ਸਾਰੇ ਨੌਜਵਾਨ ਧਮਚਿਆਣ ਪਿੰਡ ਦੇ ਰਹਿਣ ਵਾਲੇ ਹਨ ਜੋ ਬਰੋਟ ‘ਚ ਵਿਆਹ ਸਮਾਗਮ ‘ਚ ਗਏ ਹੋਏ ਸਨ। ਦੇਰ ਰਾਤ ਘਰ ਵਾਪਸੀ ਵੇਲੇ ਇਹ ਹਾਦਸਾ ਹੋਇਆ ਜਿਸ ਦੀ ਜਾਣਕਾਰੀ ਐਤਵਾਰ ਸਵੇਰੇ ਮਿਲੀ।

On Punjab

ਨਿੱਤ ਵਧਦੀਆਂ ਸੜਕ ਦੁਰਘਟਨਾਵਾਂ ਵਿਸ਼ਵ ਪੱਧਰ ਤੇ ਇੱਕ ਚਿੰਤਾ ਦਾ ਵਿਸ਼ਾ

Pritpal Kaur

ਚਾਈਲਡ ਹੈਲਥ ਵਰਕਸ਼ਾਪ ਵਿਚ ਬੱਚਿਆ ਅਤੇ ਮਾਵਾਂ ਨੂੰ ਤੰਦਰੁਸਤ ਰੱਖਣ ਦੇ ਨੁਕਤੇ ਕੀਤੇ ਗਏ ਸਾਂਝੇ

Pritpal Kaur