ਨਵੀਂ ਦਿੱਲੀ: ਇਟਾਵਾ ਦੀ ਸੈਫਈ ਯੂਨੀਵਰਸੀਟੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਨੂੰ ਵੇਖ ਕੇ ਸਾਰੇ ਲੋਕ ਹੈਰਾਨ ਹਨ। ਐਮਬੀਬੀਐਸ ਫਸਟ ਈਅਰ ਦੇ ਕਰੀਬ150 ਸਟੂਡੈਂਟਸ ਨੂੰ ਗੰਜਾ ਕਰਵਾ ਦਿੱਤਾ ਗਿਆ। ਉਨ੍ਹਾਂ ਨੂੰ ਸੀਨੀਅਰ ਵਿਦਿਆਰਥੀਆ ਨੂੰ ਸਲਾਮ ਕਰਨਾ ਪੈਂਦਾ ਹੈ। ਇਹੀ ਨਹੀਂ ਸਾਰੇ ਲੋਕਾਂ ਨੂੰ ਹੋਸਟਲ ‘ਚ ਲਾਈਨ ‘ਚ ਚੱਲਣਾ ਪੈਦਾ ਹੈ। ਇਸੇ ਤਰ੍ਹਾਂ ਵਾਪਸ ਵੀ ਆਉਣਾ ਪੈਂਦਾ ਹੈ।
ਇਟਾਵਾ ਦੇ ਸੈਫਈ ਦੀ ਆਯੂਰ ਵਿਗਿਆਨ ਯੂਨੀਵਰਸਿਟੀ ਨੂੰ ਮਿਨੀ ਪੀਜੀਆਈ ਵੀ ਕਿਹਾ ਜਾਂਦਾ ਹੈ। ਇੱਥੇ ਐਮਬੀਬੀਐਸ ਦੀ ਪੜ੍ਹੀਈ ਹੁੰਦੀ ਹੈ। ਨਵਾਂ ਸੈਸ਼ਨ ਸ਼ੁਰੂ ਹੋਣ ਦੇ ਨਾਲ ਰੈਗਿੰਗ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ ਜਿਸ ‘ਚ 150 ਵਿਦਿਆਰਥੀਆਂ ਨੂੰ ਗੰਜਾ ਕਰ ਦਿੱਤਾ ਗਿਆ।
ਇਨ੍ਹਾਂ ਸਾਰੇ ਲੋਕਾਂ ਨੂੰ ਸੜਕ ‘ਤੇ ਚੱਲਦੇ ਸਮੇਂ ਜੇਕਰ ਕੋਈ ਸੀਨੀਅਰ ਮਿਲ ਜਾਦਾ ਹੈ ਤਾਂ ਇਨ੍ਹਾਂ ਨੂੰ ਸੀਨੀਅਰ ਅੱਗੇ ਝੁੱਕ ਕੇ ਸਲਾਮ ਕਰਨਾ ਪੈਂਦਾ ਹੈ। ਇਸ ਬਾਰੇ ਜਦੋਂ ਸੈਫਈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਾਜਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਤੇ ਕਿਹਾ ਕਿ ਕੈਂਪਸ ‘ਚ ਕਿਸੇ ਤਰ੍ਹਾਂ ਦੀ ਕੋਈ ਰੈਗਿੰਗ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕੁਝ ਸੰਸਕਾਰ ਲੋਕਾਂ ਨੂੰ ਸਿਖਾਏ ਜਾਂਦੇ ਹਨ ਤੇ ਇਸ ‘ਚ ਕੋਈ ਬੁਰਾਈ ਨਹੀਂ ਹੈ।