PreetNama
ਸਮਾਜ/Social

ਯੂਬਾ ਸਿਟੀ ਗੁਰਦੁਆਰਾ ਟਿਆਰਾ ਬਿਊਨਾ ਚੋਣਾਂ ਲਈ ਤਿਆਰੀਆਂ ਮੁਕੰਮਲ

ਗੁਰਦੁਆਰਾ ਟਿਆਰਾ ਬਿਊਨਾ, ਯੂਬਾ ਸਿਟੀ ਦੇ ਪ੍ਰਬੰਧਕੀ ਬੋਰਡ ਦੀਆਂ ਚੋਣਾਂ ਲਈ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਇਹ ਚੋਣਾਂ ਆਉਂਦੇ ਸ਼ਨਿਚਰਵਾਰ ਅਤੇ ਐਤਵਾਰ ਗੁਰਦੁਆਰਾ ਕੈਂਪਸ ਵਿਚ ਪੈਣ ਜਾ ਰਹੀਆਂ ਹਨ । ਇਹਨਾਂ ਦੋ ਦਿਨਾਂ ਲਈ ਗੁਰਦੁਆਰਾ ਸਾਹਿਬ ਵਿਚ ਕੋਈ ਵੀ ਸਮਾਜਿਕ ਜਾਂ ਧਾਰਮਿਕ ਸਮਾਗਮ ਨਹੀਂ ਹੋਵੇਗਾ ।ਵੋਟਰਾਂ ਦੀ ਬਹੁਗਿਣਤੀ ਨੂੰ ਮੁੱਖ ਰੱਖਦਿਆਂ ਅਤੇ ਚੋਣਾਂ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ । ਇਸ ਸਬੰਧੀ ਗੁਰਦੁਆਰੇ ਵਿਚ ਵਿਸ਼ਾਲ ਬੈਰੀਕੇਡਿੰਗ ਕਰ ਦਿੱਤੀ ਗਈ ਹੈ ।

ਵੋਟਾਂ ਪੁਆਉਣ ਲਈ ਇੱਕ ਪ੍ਰਾਈਵੇਟ ਕੰਪਨੀ ਦੀਆਂ ਸੇਵਾਵਾਂ ਲਈਆਂ ਗਈਆਂ ਹਨ ।
‘ਖਾਲਸਾ ਪੰਥ ਸਲੇਟ’ ਦੇ ਬੁਲਾਰੇ ਗੁਰਨਾਮ ਸਿੰਘ ਪੰਮਾ ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ਸਾਡੀ ਸਲੇਟ ਨੂੰ ਉੱਘੇ ਫ਼ਾਰਮਰ ਅਤੇ ਸਿੱਖ ਆਗੂ ਦੀਦਾਰ ਸਿੰਘ ਬੈਂਸ ਅਤੇ ਉਹਨਾਂ ਦੇ ਭਰਾ ਜਸਵੰਤ ਸਿੰਘ ਬੈਂਸ ਦੀ ਭਰਪੂਰ ਹਮਾਇਤ ਹਾਸਲ ਹੈ ! ਇੱਕ ਟੀ ਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਬੈਂਸ ਭਰਾਵਾਂ ਨੇ ਯੂਬਾ ਸਿਟੀ ਦੇ ਵੋਟਰਾਂ ਨੂੰ ‘ਖਾਲਸਾ ਪੰਥ ਸਲੇਟ’ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ ਜੋ ਕਿ ਖ਼ੂਬ ਵਾਇਰਲ ਹੋ ਰਹੀ ਹੈ । ਗੱਲਬਾਤ ਕਰਦਿਆਂ ਗੁਰਨਾਮ ਸਿੰਘ ਪੰਮਾ ਨੇ ਮੁਕਾਬਲੇ ਵਿੱਚ ਉੁੱਤਰੀ ‘ਸਾਧ ਸੰਗਤ ਸਲੇਟ’ ਦੇ ਆਗੂ ਸਰਬਜੀਤ ਸਿੰਘ ਥਿਆੜਾ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉੁਸ ਨੇ ਪਿਛਲੀਆਂ ਚੋਣਾਂ ਤੋਂ ਪਹਿਲਾਂ ਦਸ ਏਕੜ ਜ਼ਮੀਨ ਵਿੱਚ ਬਿਜਲਈ ਸ਼ਮਸ਼ਾਨ ਘਰ ਬਣਾਉਣ ਦਾ ਵਾਅਦਾ ਮੀਡੀਆ ਸਾਹਮਣੇ ਕੀਤਾ ਸੀ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਇਹ ਬਿਜਲਈ ਸ਼ਮਸ਼ਾਨ ਘਰ ਬਣਨਾ ਤਾਂ ਇੱਕ ਪਾਸੇ ਉਸ ਲਈ ਨਿਰਧਾਰਿਤ ਕੀਤੀ ਜ਼ਮੀਨ ਨੂੰ ਵੀ ਵੇਚ ਦਿੱਤਾ ਗਿਆ ।
ਸਰਬਜੀਤ ਸਿੰਘ ਥਿਆੜਾ ਵੱਲੋਂ ਇਸ ਫੋਕੇ ਬਿਆਨ ਸੰਬੰਧੀ ਇੱਕ ਵੀਡੀਓ ਵੀ ਅੱਜ-ਕੱਲ ਸਥਾਨਕ ਮੀਡੀਆ ਵਿੱਚ ਵਾਰ-ਵਾਰ ਦਿਖਾਈ ਜਾ ਰਹੀ ਹੈ ।

 

ਗੁਰਨਾਮ ਸਿੰਘ ਪੰਮਾ ਨੇ ਇੱਕ ਚੈੱਕ ਦੀ ਫੋਟੋ ਕਾਪੀ ਲਹਿਰਾਉਂਦਿਆਂ ਕਥਿਤ ਤੌਰ ਤੇ ਦੋਸ਼ ਲਾਉਂਦਿਆਂ ਸਰਬਜੀਤ ਸਿੰਘ ਥਿਆੜਾ ਨੂੰ ਸਵਾਲ ਕੀਤਾ ਕਿ ਗੁਰਦੁਆਰੇ ਸੰਬੰਧੀ ਇੱਕ ਕਾਰਜ ਲਈ ਇੱਕ ਕੰਪਨੀ ਨੂੰ ਸਰਬਜੀਤ ਸਿੰਘ ਥਿਆੜਾ ਨੇ ਗੁਰਦੁਆਰੇ ਦੀ ਗੋਲਕ ਵਿੱਚੋਂ ਇੱਕ ਲੱਖ ਵੀਹ ਹਜ਼ਾਰ ਅਤੇ ਤੀਹ ਹਜ਼ਾਰ ਦੇ ਚੈੱਕ ਕੱਟ ਦਿੱਤੇ ਜਦ ਕਿ ਇਹ ਕੰਮ ਕੇਵਲ 3500 ਡਾਲਰਾਂ ਨਾਲ ਹੀ ਹੋ ਸਕਦਾ ਸੀ ! ਗੁਰਦਆਰਾ ਟਾਇਰਾ ਬਿਊਨਾ, ਯੂਬਾ ਸਿਟੀ ਦੀਆਂ ਹੋ ਰਹੀਆਂ ਇਹਨਾਂ ਚੋਣਾਂ ਦੇ ਨਤੀਜਿਆਂ ਲਈ ਦੇਸ਼-ਵਿਦੇਸ਼ ਦੇ ਪੰਜਾਬੀ ਡੂੰਘੀ ਦਿਲਚਸਪੀ ਲੈ ਰਹੇ ਹਨ ਤੇ ਨਤੀਜਿਆਂ ਵੱਲ ਨਜ਼ਰਾਂ ਟਿਕਾਈ ਬੈਠੇ ਹਨ !

Related posts

ਪਰਿਵਾਰ ਦੇ ਸੱਤ ਮੈਂਬਰ ਨਦੀ ‘ਚ ਡੁੱਬੇ, ਪੰਜ ਦੀ ਮੌਤ

On Punjab

ਭਾਰਤ ਨੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਕੀਤਾ ਤਲਬ, ਹਿੰਸਕ ਘਟਨਾਵਾਂ ‘ਤੇ ਮੰਗਿਆ ਸਪੱਸ਼ਟੀਕਰਨ

On Punjab

ਅੱਲੂ ਅਰਜੁਨ ਕੇਸ: ਜ਼ਮਾਨਤ ਤੋਂ ਬਾਅਦ ਵੀ ਵਧ ਸਕਦੀਆਂ ਹਨ ਅੱਲੂ ਅਰਜੁਨ ਦੀਆਂ ਮੁਸ਼ਕਿਲਾਂ, ਸੰਧਿਆ ਥੀਏਟਰ ‘ਚ ਹਫ਼ੜਾ-ਦਫ਼ੜੀ ‘ਚ ਜ਼ਖ਼ਮੀ 8 ਸਾਲ ਦੇ ਬੱਚੇ ਦੀ ਹਾਲਤ ਨਾਜ਼ੁਕ

On Punjab