ਗੁਰਦੁਆਰਾ ਟਿਆਰਾ ਬਿਊਨਾ, ਯੂਬਾ ਸਿਟੀ ਦੇ ਪ੍ਰਬੰਧਕੀ ਬੋਰਡ ਦੀਆਂ ਚੋਣਾਂ ਲਈ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਇਹ ਚੋਣਾਂ ਆਉਂਦੇ ਸ਼ਨਿਚਰਵਾਰ ਅਤੇ ਐਤਵਾਰ ਗੁਰਦੁਆਰਾ ਕੈਂਪਸ ਵਿਚ ਪੈਣ ਜਾ ਰਹੀਆਂ ਹਨ । ਇਹਨਾਂ ਦੋ ਦਿਨਾਂ ਲਈ ਗੁਰਦੁਆਰਾ ਸਾਹਿਬ ਵਿਚ ਕੋਈ ਵੀ ਸਮਾਜਿਕ ਜਾਂ ਧਾਰਮਿਕ ਸਮਾਗਮ ਨਹੀਂ ਹੋਵੇਗਾ ।ਵੋਟਰਾਂ ਦੀ ਬਹੁਗਿਣਤੀ ਨੂੰ ਮੁੱਖ ਰੱਖਦਿਆਂ ਅਤੇ ਚੋਣਾਂ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ । ਇਸ ਸਬੰਧੀ ਗੁਰਦੁਆਰੇ ਵਿਚ ਵਿਸ਼ਾਲ ਬੈਰੀਕੇਡਿੰਗ ਕਰ ਦਿੱਤੀ ਗਈ ਹੈ ।
ਗੁਰਨਾਮ ਸਿੰਘ ਪੰਮਾ ਨੇ ਇੱਕ ਚੈੱਕ ਦੀ ਫੋਟੋ ਕਾਪੀ ਲਹਿਰਾਉਂਦਿਆਂ ਕਥਿਤ ਤੌਰ ਤੇ ਦੋਸ਼ ਲਾਉਂਦਿਆਂ ਸਰਬਜੀਤ ਸਿੰਘ ਥਿਆੜਾ ਨੂੰ ਸਵਾਲ ਕੀਤਾ ਕਿ ਗੁਰਦੁਆਰੇ ਸੰਬੰਧੀ ਇੱਕ ਕਾਰਜ ਲਈ ਇੱਕ ਕੰਪਨੀ ਨੂੰ ਸਰਬਜੀਤ ਸਿੰਘ ਥਿਆੜਾ ਨੇ ਗੁਰਦੁਆਰੇ ਦੀ ਗੋਲਕ ਵਿੱਚੋਂ ਇੱਕ ਲੱਖ ਵੀਹ ਹਜ਼ਾਰ ਅਤੇ ਤੀਹ ਹਜ਼ਾਰ ਦੇ ਚੈੱਕ ਕੱਟ ਦਿੱਤੇ ਜਦ ਕਿ ਇਹ ਕੰਮ ਕੇਵਲ 3500 ਡਾਲਰਾਂ ਨਾਲ ਹੀ ਹੋ ਸਕਦਾ ਸੀ ! ਗੁਰਦਆਰਾ ਟਾਇਰਾ ਬਿਊਨਾ, ਯੂਬਾ ਸਿਟੀ ਦੀਆਂ ਹੋ ਰਹੀਆਂ ਇਹਨਾਂ ਚੋਣਾਂ ਦੇ ਨਤੀਜਿਆਂ ਲਈ ਦੇਸ਼-ਵਿਦੇਸ਼ ਦੇ ਪੰਜਾਬੀ ਡੂੰਘੀ ਦਿਲਚਸਪੀ ਲੈ ਰਹੇ ਹਨ ਤੇ ਨਤੀਜਿਆਂ ਵੱਲ ਨਜ਼ਰਾਂ ਟਿਕਾਈ ਬੈਠੇ ਹਨ !