ਯੂਬਾ ਸਿਟੀ, ਇਕਵਿੰਦਰ ਸਿੰਘ ਢੱਟ : ਭਾਰਤ ਤੋਂ ਬਾਹਰ ਆਯੋਜਿਤ ਕੀਤੇ ਨਗਰ ਕੀਰਤਨਾਂ ਵਿਚ ਸਭ ਤੋਂ ਮਸ਼ਹੂਰ ਅਮਰੀਕਾ ਦੇ ਕੈਲੇਫੋਰਨੀਆਂ ਪ੍ਰਾਂਤ ‘ਚ ਪੈਂਦੇ ਸ਼ਹਿਰ ਯੂਬਾ ਸਿਟੀ ਦਾ 42ਵਾਂ ਸਾਲਾਨਾ ਨਗਰ ਕੀਰਤਨ ਅੱਜ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਆਯੋਜਿਤ ਕੀਤਾ ਗਿਆ। ਅੱਜ ਸਵੇਰੇ ਗੁਰਦੁਆਰਾ ਸਿੱਖ ਟੈਂਪਲ, ਟਿਆਰਾ-ਬਿਊਨਾ ਰੋਡ ਤੋਂ ਅਰਦਾਸ ਕਰਨ ਉਪਰੰਤ ਪੰਜ ਪਿਆਰਿਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ‘ਚ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਜਿਸ ਨੇ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਦੀ ਪਰਿਕਰਮਾ ਕੀਤੀ ਜੋ ਕਿ ਆਉਣ-ਜਾਣ ‘ਚ ਤਕਰੀਬਨ ਦਸ ਕਿੱਲੋਮੀਟਰ ਬਣ ਜਾਂਦੀ ਹੈ। ਨਗਰ ਕੀਰਤਨ ਦੇ ਆਰੰਭ ਹੋਣ ਵੇਲੇ ਹੈਲੀਕਾਪਟਰ ਨੇ ਫੁੱਲਾਂ ਦੀ ਭਰਪੂਰ ਵਰਖਾ ਕੀਤੀ। ਨਗਰ ਕੀਰਤਨ ਦੇ ਪਿੱਛੇ-ਪਿੱਛੇ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਵਾਹਿਗੁਰੂ-ਸਤਿਨਾਮ ਦਾ ਜਾਪ ਕਰਦੀਆਂ ਅਤੇ ਸ਼ਬਦ ਗਾਇਨ ਕਰਦੀਆਂ ਹੋਈਆਂ ਚੱਲ ਰਹੀਆਂ ਸਨ। ਨਗਰ ਕੀਰਤਨ ਦੇ ਨਾਲ-ਨਾਲ ਸਿੱਖ ਵਿਰਾਸਤ ਨਾਲ ਸੰਬੰਧਤ ਸੁੰਦਰ ਝਾਕੀਆਂ ਨਾਲ ਸੁਸ਼ੋਭਿੱਤ ਅਨੇਕਾਂ ਫਲੋਟ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਹੋਏ ਸਨ ।
ਇਸ ਮੌਕੇ ਵੱਖ-ਵੱਖ ਗਤਕਾ ਪਾਰਟੀਆਂ ਵੱਲੋਂ ਗਤਕੇ ਦੇ ਅਨੇਕਾਂ ਜੌਹਰ ਵੀ ਦਿਖਾਏ ਗਏ। ਦਰਜਨਾਂ ਸਿੱਖੀ ਸਰੂਪ ‘ਚ ਸਜੇ ਮੋਟਰ ਸਾਇਕਲ ਸਵਾਰਾਂ ਨੇ ਵੀ ਨਗਰ ਕੀਰਤਨ ਦੀ ਸ਼ੋਭਾ ਵਧਾਈ। ਇਕ ਫਲੋਟ ਅਜਿਹਾ ਵੀ ਸੀ ਜਿਸ ‘ਤੇ ਦਰਜਨਾਂ ਨੌਜਵਾਨ ਸਵਾਰ ਸਨ ਜਿਹੜੇ ਕਿ ‘ਖਾਲਿਸਤਾਨ ਜ਼ਿੰਦਾਬਾਦ’ ਦੇ ਆਕਾਸ਼-ਗੂੰਜਾਊ ਨਾਅਰੇ ਲਗਾ ਰਹੇ ਸਨ। ਸ਼ਰਧਾਲੂਆਂ ਵੱਲੋਂ ਪੈਰ-ਪੈਰ ‘ਤੇ ਵੱਖ-ਵੱਖ ਵਿਅੰਜਨਾਂ ਦੇ ਲੰਗਰ ਲਾਏ ਹੋਏ ਸਨ। ਪੰਜਾਬੀ ਲੱਸੀ ਅਤੇ ਗੰਨਿਆਂ ਦੀ ਰਸ ਵਾਲੇ ਵੇਲਣਿਆਂ ਦੇ ਸਟਾਲਾਂ ‘ਤੇ ਖ਼ੂਬ ਰੌਣਕ ਦੇਖੀ ਗਈ। ਗੁਰਦਆਰੇ ਤੋਂ ਬਾਹਰ ਬਹੁਤ ਵੱਡਾ ਆਰਜ਼ੀ ਬਾਜ਼ਾਰ ਸਜਿਆ ਹੋਇਆ ਸੀ, ਜਿਸ ਵਿਚ ਸੰਗਤਾਂ ਨੇ ਭਿੰਨ-ਭਿੰਨ ਵਸਤੂਆਂ ਦੀ ਖ਼ੂਬ ਖਰੀਦਦਾਰੀ ਕੀਤੀ। ਗੁਰਦੁਆਰਾ ਕਮੇਟੀ ਵੱਲੋਂ ਗੁਰਦੁਆਰੇ ਤਕ ਪਹੁੰਚਣ ਲਈ ਦਰਜਨਾਂ ਸ਼ੱਟਲ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਸੀ, ਜਿਨ੍ਹਾਂ ਨੇ ਸਾਰਾ ਦਿਨ ਸੰਗਤਾਂ ਦੀ ਢੋਆ-ਢੁਆਈ ਕੀਤੀ। ਸਥਾਨਕ ਪੁਲਿਸ ਮਹਿਕਮੇ ਵੱਲੋਂ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ।ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ‘ਚ ਸ਼ਾਮਲ ਸਮੂੰਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ।