ਬੀਤੇ ਐਤਵਾਰ ਯੂਬਾ ਸਿਟੀ ਦੇ ਗੁਰਦਆਰਾ ਟਿਆਰਾ ਬਿਊਨਾ ਅਤੇ ਗੁਰਦੁਆਰਾ ਮਸਤੂਆਣਾ ਸਾਹਿਬ ਵਿੱਚ ਜੂਨ 1984 ਦੇ ਘੱਲੂਘਾਰੇ ਵਿੱਚ ਸ਼ਹੀਦ ਹੋਏ ਸਮੂਹ ਸਿੰਘਾਂ-ਸਿੰਘਣੀਆਂ ਅਤੇ ਗੁਰੂ ਅਰਜਨ ਦੇਵ ਜੀ ਸ਼ਹਾਦਤ ਦੀ ਯਾਦ ਵਿੱਚ ਰੱਖੇ ਗਏ ਪਾਠਾਂ ਦੇ ਭੋਗ ਪਾਏ ਗਏ । ਇਸ ਉਪਰੰਤ ਵੱਖ-ਵੱਖ ਰਾਗੀ ਜਥਿਆਂ ਵੱਲੋਂ ਬੈਰਾਗਮਈ ਕੀਰਤਨ ਕੀਤਾ ਗਿਆ । ਢਾਡੀ ਜਥਿਆਂ ਵੱਲੋਂ ਵੀਰ-ਰਸੀ ਵਾਰਾਂ ਦਾ ਗਾਇਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ।ਖ-ਵੱਖ ਬੁਲਾਰਿਆਂ ਵੱਲੋਂ ਜੂਨ 1984 ਵਿੱਚ ਮੌਕੇ ਦੀ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਕੀਤੇ ਗਏ ਹਮਲੇ ਸਬੰਧੀ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਗਏ ।ਢਾਡੀ ਅਤੇ ਕੀਰਤਨੀ ਜਥਿਆਂ ਵਿੱਚ ਭਾਈ ਬਲਜੀਤ ਸਿੰਘ, ਭਾਈ ਲਖਵਿੰਦਰ ਸਿੰਘ ਸੋਹਲ ਅਤੇ ਬੀਬੀ ਪ੍ਰਭਜੋਤ ਕੌਰ ਤੇ ਉਹਨਾਂ ਦੇ ਸਾਥੀਆਂ ਦੇ ਨਾਮ ਵਰਣਨ ਯੋਗ ਹਨ । ਦੋਵੇਂ ਗੁਰਦੁਆਰਿਆਂ ਵਿੱਚ ਕੁਲਦੀਪ ਸਿੰਘ ਸਹੋਤਾ (ਬਿੱਲਾ ਡੱਫ਼ਰ), ਗੁਰਨਾਮ ਸਿੰਘ ਪੰਮਾ, ਗੁਰਤੇਜ ਸਿੰਘ ਗਿੱਲ, ਰਾਜਿੰਦਰ ਸਿੰਘ ਚੌਹਾਨ ਅਤੇ ਬਲਬੀਰ ਸਿੰਘ ਕਾਲੇ ਕੇ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਨੇ ਭਰਪੂਰ ਯੋਗਦਾਨ ਪਾਇਆ ।