72.05 F
New York, US
May 13, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਯੂਰਪੀ ਯੂਨੀਅਨ ਵੱਲੋਂ 800 ਅਰਬ ਯੂਰੋ ਦੀ ਰੱਖਿਆ ਯੋਜਨਾ ਦੀ ਤਜਵੀਜ਼

ਬਰੱਸਲਜ਼-ਯੂਰਪੀ ਯੂਨੀਅਨ (ਈਯੂ) ਦੀ ਕਾਰਜਕਾਰੀ ਮੁਖੀ ਨੇ ਅੱਜ ਮੈਂਬਰ ਮੁਲਕਾਂ ਦੀ ਸੁਰੱਖਿਆ ਵਧਾਉਣ ਲਈ 800 ਅਰਬ ਯੂਰੋ (841 ਅਰਬ ਡਾਲਰ) ਦੀ ਯੋਜਨਾ ਦੀ ਤਜਵੀਜ਼ ਪੇਸ਼ ਕੀਤੀ। ਇਸ ਦਾ ਮਕਸਦ ਅਮਰੀਕਾ ਦੇ ਰੱਖਿਆ ਸਹਿਯੋਗ ਤੋਂ ਵੱਖ ਹੋਣ ਦੇ ਸੰਭਾਵੀ ਕਦਮ ਦਾ ਟਾਕਰਾ ਕਰਨਾ ਹੈ ਅਤੇ ਜੰਗ ਨਾਲ ਜੂਝ ਰਹੇ ਯੂੁਕਰੇਨ ਨੂੰ ਰੂਸ ਨਾਲ ਗੱਲਬਾਤ ਕਰਨ ਲਈ ਸੈਨਿਕ ਬਲ ਮੁਹੱਈਆ ਕਰਨਾ ਹੈ। ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੋਨ ਡੇਰ ਲੇਯੇਨ ਨੇ ਕਿਹਾ ਕਿ ਵੱਡੇ ‘ਰੀਆਰਮ ਯੂਰਪ’ (ਆਰਈਏਆਰਐੱਮ) ਪੈਕੇਜ ਨੂੰ 27 ਯੂਰਪੀ ਯੂਨੀਅਨ ਆਗੂਆਂ ਸਾਹਮਣੇ ਰੱਖਿਆ ਜਾਵੇਗਾ, ਜੋ ਅਮਰੀਕਾ ’ਚ ਵਧਦੀ ਰਾਜਸੀ ਬੇਯਕੀਨੀ ਦੇ ਬਾਅਦ ਵੀਰਵਾਰ ਨੂੰ ਬਰੱਸਲਜ਼ ’ਚ ਇੱਕ ਹੰਗਾਮੀ ਮੀਟਿੰਗ ’ਚ ਮਿਲਣਗੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਰਪ ਮਹਾਂਦੀਪ ਲਈ ਆਪਣੇ ਗੱਠਜੋੜ ਤੇ ਯੂਕਰੇਨ ਦੀ ਰੱਖਿਆ ਦੋਵਾਂ ’ਤੇ ਸਵਾਲ ਉਠਾਏ ਸਨ। ਵਾਨ ਡੇਰ ਲੇਯੇਨ ਨੇ ਕਿਹਾ, ‘‘ਮੈਨੂੰ ਉਨ੍ਹਾਂ ਖ਼ਤਰਿਆਂ ਦੀ ਗੰਭੀਰ ਪ੍ਰਕਿਰਤੀ ਬਾਰੇ ਦੱਸਣ ਦੀ ਲੋੜ ਨਹੀਂ ਹੈ, ਜਿਨ੍ਹਾਂ ਦਾ ਅਸੀਂ ਸਾਹਮਣਾ ਕਰ ਰਹੇ ਹਾਂ।’’ ਯੂੂਰਪੀ ਯੂਨੀਅਨ ਦੇ ਦੇਸ਼ਾਂ ਦੀ ਦੁਚਿੱਤੀ ਦਾ ਮੁੱਖ ਕਾਰਨ ਪਿਛਲੇ ਦਹਾਕਿਆਂ ’ਚ ਰੱਖਿਆ ’ਤੇ ਵੱਧ ਖਰਚ ਕਰਨ ਦੀ ਇੱਛਾ ਨਾ ਹੋਣਾ ਰਿਹਾ ਹੈ, ਕਿਉਂਕਿ ਉਹ ਅਮਰੀਕੀ ਸੁਰੱਖਿਆ ਗਾਰੰਟੀ ਦੀ ਛੱਤਰੀ ਹੇਠ ਸਨ।

Related posts

ਅਮਰੀਕੀ ਰਾਸ਼ਟਰਪਤੀ ਪਹਿਲੀ ਵਾਰ 8 ਸਤੰਬਰ ਨੂੰ 3 ਦਿਨਾਂ ਦੌਰੇ ‘ਤੇ ਆਉਣਗੇ ਭਾਰਤ

On Punjab

ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਦਾ ਪਰਦਾਫਾਸ਼; 8 ਗ੍ਰਿਫ਼ਤਾਰ

On Punjab

ਮਹਿੰਗਾਈ ਦੇ ਮੁੱਦੇ ‘ਤੇ ਸੰਸਦ ਤੋਂ ਸੜਕ ਤਕ ਕਾਂਗਰਸ ਦਾ ਪ੍ਰਦਰਸ਼ਨ, ਰਾਹੁਲ ਗਾਂਧੀ ਨੇ ਕਿਹਾ- ਸਰਕਾਰ ਨੂੰ ਦੇਣਾ ਪਵੇਗਾ ਜਵਾਬ

On Punjab