ਅਕਾਲੈਂਡ : ਨਿਊਜ਼ੀਲੈਂਡ ਸਰਕਾਰ ਨੇ ਨਵੇਂ ਵਰਕ ਵੀਜ਼ਾ ਨਿਯਮਾਂ ਦਾ ਐਲਾਨ ਕੀਤਾ ਹੈ। ਇਮੀਗਰੇਸ਼ਨ ਮੰਤਰੀ ਈਆਨ ਲੀਜ ਗਾਲੋਵੇ ਦਾ ਕਹਿਣਾ ਹੈ ਕਿ ਦੇਸ਼ ਦੇ ਕਰੀਬ 30 ਹਜ਼ਾਰ ਕਾਰੋਬਾਰੀਆਂ ਨੂੰ ਸਰਕਾਰ ਦੇ ਅਸਥਾਈ ਵਰਕ ਵੀਜ਼ਾ ਪ੍ਰਕਿਰਿਆ ਪ੍ਰੋਗਰਾਮ ਵਿਚ ਕੀਤੇ ਗਏ ਨਵੇਂ ਬਦਲਾਵਾਂ ਦਾ ਫਾਇਦਾ ਮਿਲੇਗਾ। ਕੁਝ ਬਦਲਾਅ 7 ਅਕਤੂਬਰ 2019 ਤੋਂ ਲਾਗੂ ਹੋਣਗੇ। ਜਦ ਕਿ ਵੱਡੇ ਬਦਲਾਅ 2020 ਤੋਂ ਲਾਗੂ ਹੋਣੇ ਸ਼ੁਰੂ ਹੋਣਗੇ। ਇਸ ਵਿਚ ਘੱਟ ਤਨਖਾਹ ਵਾਲੇ ਕਰਮਚਾਰੀਆਂ ਨੂੰ ਅਪਣੇ ਪਰਿਵਾਰਾਂ ਨੂੰ ਨਿਊਜ਼ੀਲੈਂਡ ਲਿਆਉਣ ਵਿਚ ਸਮਰਥ ਬਣਾਉਣ ਅਤੇ ਕੀ ਪੁਨਰਵਾਸ ਕਰਨ ਅਤੇ ਰੋਜ਼ਗਾਰ ਦਾਤਾ ਦੀ ਅਗਵਾਈ ਵਾਲੇ ਵੀਜ਼ਾ ਢਾਂਚੇ ਦੀ ਸ਼ੁਰੂਆਤ ਕਰਨਾ ਸ਼ਾਮਲ ਹੈ। ਈਆਨ ਨੇ ਕਿਹਾ ਕਿ ਇਨ੍ਹਾਂ ਬਦਲਾਵਾਂ ਨਾਲ 25 ਤੋਂ 30,000 ਕਾਰੋਬਾਰੀਆਂ ਨੂੰ ਕਰਮਚਾਰੀਆਂ ਦੀ ਕਮੀ ਪੂਰੀ ਕਰਨ ਵਿਚ ਮਦਦ ਮਿਲੇਗੀ। ਨਵੀਂ ਵੀਜ਼ਾ ਪ੍ਰਣਾਲੀ ਵਿਚ ਬਦਲਾਅ ਦਾ ਮਤਲਬ ਹੈ ਕਿ 2021 ਵਿਚ ਸਿਰਫ ਇੱਕ ਸ਼੍ਰੇਣੀ ਵਾਲੇ ਰੋਜ਼ਗਾਰ ਦਾਤਾ ਸਹਾਇਤਾ ਪ੍ਰਾਪਤ ਅਸਥਾਈ ਵਰਕ ਵੀਜ਼ੇ ਦਾ ਹੀ ਚਲਨ ਰਹੇਗਾ।
previous post