17.92 F
New York, US
December 22, 2024
PreetNama
ਖਬਰਾਂ/News

ਯੂ-ਡਾਇਸ ਸਰਵੇ 2019-20 ਦਾ ਕੰਮ 10 ਫਰਵਰੀ ਤੱਕ ਮੁਕੰਮਲ ਕਰਨ ਦੇ ਨਿਰਦੇਸ਼

ਯੂ-ਡਾਇਸ (ਯੂਨੀਫਾਈਡ ਡਿਸਟ੍ਰਿਕਟ ਇਨਫਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ) ਸਰਵੇ ਭਾਰਤ ਸਰਕਾਰ ਵੱਲੋ ਹਰ ਸਾਲ ਸਮੂਹ ਰਾਜਾਂ ਵਿਚ ਕਰਵਾਇਆ ਜਾਦਾਂ ਹੈ।ਇਸ ਸਰਵੇ ਰਾਹੀ ਹਰ ਇੱਕ ਸਕੂਲ (ਸਰਕਾਰੀ /ਏਡਿਡ / ਪ੍ਰਾਈਵੇਟ / ਲੋਕਲ ਬਾਡੀ/ਕੇਂਦਰੀ ਸਕੂਲ ਆਦਿ) ਵਿਚ ਮੋਜੂਦ ਵਿਦਿਆਰਥੀਆਂ ਦੀ ਗਿਣਤੀ, ਅਧਿਆਪਕਾਂ ਦੀ ਗਿਣਤੀ ਅਤੇ ਸਕੂਲ ਦੀਆਂ ਬੁਨਿਆਦੀ ਸਹੂਲਤਾਂ ਦੀ ਜਾਣਕਾਰੀ ਇੱਕਤਰ ਕੀਤੀ ਜਾਦੀਂ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਿੱਖਿਆ ਅਫਸਰ (ਐ.ਸਿ ਅਤੇ ਸੈ.ਸਿ) ਮੈਡਮ ਕੁਲਵਿੰਦਰ ਕੋਰ ਨੇ ਦੱਸਿਆ ਕਿ ਯੂ-ਡਾਇਸ ਸਰਵੇ ਦੇਸ਼ ਵਿੱਚ ਹਰ ਸਾਲ ਸਕੂਲੀ ਸਿੱਖਿਆ ਸਬੰਧੀ ਨੀਤੀਆਂ ਬਣਾਉਣ ਲਈ ਲੋੜੀਂਦੀ ਜਾਣਕਾਰੀ ਇੱਕਤਰ ਕਰਨ ਲਈ ਕਰਵਾਇਆ ਜਾਂਦਾ ਹੈ ਅਤੇ ਇਸ ਸਰਵੇ ਅਧੀਨ ਰਾਜ ਵਿੱਚ ਚਲ ਰਹੇ ਹਰ ਤਰ੍ਹਾ ਦੇ ਸਕੂਲ ਨੂੰ ਕਵਰ ਕੀਤਾ ਜਾਂਦਾ ਹੈ ਤਾਂ ਜੋ ਕੇਂਦਰ ਤੇ ਸੂਬਾ ਸਰਕਾਰ ਨੂੰ ਇਹ ਜਾਣਕਾਰੀ ਮਿਲ ਸਕੇ ਕਿ ਸਮੂਹ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਮੋਜੂਦ ਹਨ ਜਾਂ ਨਹੀ। ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾ ਨੇ ਦੱਸਿਆ ਕਿ ਸਰਵੇ ਦੇ ਡਾਟਾ ਦੇ ਅਧਾਰ ਤੇ ਹੀ ਕੇਂਦਰ ਸਰਕਾਰ ਤੇ ਰਾਜ ਸਰਕਾਰ ਦੀ ਸਾਂਝੀ ਹਿੱਸੇਦਾਰੀ ਰਾਹੀ ਸਰਕਾਰੀ ਸਕੂਲਾਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆ ਜਾਦੀਆਂ ਹਨ । ਇਸ ਸਰਵੇ ਦੇ ਆਕੰੜਿਆਂ ਦੇ ਅਧਾਰ ਤੇ ਹੀ ਸਿੱਖਿਆ ਸਬੰਧੀ ਜ਼ਮੀਨੀ ਹਕੀਕਤ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋ ਕੇਂਦਰੀ ਸਕੀਮ ਸਮੱਗਰਾਂ ਸਿੱਖਿਆ ਅਭਿਆਨ ਅਧੀਨ ਸਲਾਨਾ ਬਜ਼ਟ ਮਨਜੂਰ ਕੀਤਾ ਜਾਦਾਂ ਹੈ। ਇਸ ਲਈ ਸਮੂਹ ਸਕੂਲਾਂ ਨੂੰ ਤਾਕੀਦ ਕੀਤੀ ਗਈ ਹੈ ਕਿ ਸਰਵੇ ਅਧੀਨ ਰਿਕਾਰਡ ਅਨੁਸਾਰ ਡਾਟਾ ਹਰ ਹਾਲਤ ਵਿੱਚ 10 ਫਰਵਰੀ ਤੱਕ ਅਪਡੇਟ ਕੀਤਾ ਜਾਵੇ ਤਾਂ ਜੋ ਡਾਟਾ ਰਾਜ ਸਰਕਾਰ ਰਾਹੀ ਭਾਰਤ ਸਰਕਾਰ ਨੂੰ ਦਿੱਤਾ ਜਾ ਸਕੇ ਅਤੇ ਸਕੂਲਾਂ ਵਿੱਚ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਲਈ ਸਲਾਨਾ ਪਲਾਨ ਤਿਆਰ ਹੋ ਸਕੇ। ਯੂ-ਡਾਇਸ ਸਰਵੇ ਸਬੰਧੀ ਤਕਨੀਕੀ ਜਾਣਕਾਰੀ ਦਿੰਦੇ ਹੋਏ ਜਿਲਾ ਕੋਆਰਡੀਨੇਟਰ (ਐਮ.ਆਈ.ਐਸ.) ਪਵਨ ਮਦਾਨ ਦੱਸਿਆ ਕਿ ਯੂ-ਡਾਇਸ ਸਰਵੇ ਦੇ ਅੰਕੜੇ ਕਿਸੇ ਵੀ ਸੂਬੇ ਦੀ ਸਿੱਖਿਆ ਸਬੰਧੀ ਸਿਹਤ ਨੂੰ ਦਰਸਾਉਦੇਂ ਹਨ। ਇਨ੍ਹਾ ਅਕੰੜਿਆ ਦੇ ਅਨੁਸਾਰ ਹੀ ਰਾਸ਼ਟਰੀ ਪੱਧਰ ਤੇ ਸਮੂਹ ਸੂਬਿਆਂ ਦੀ ਗਰੋਸ ਇਨਰੋਲਮੈਂਟ ਰੇਸ਼ੋ, ਨੈੱਟ ਇਨਰੋਲਮੈਂਟ ਰੇਸ਼ੋ, ਵਿਦਿਆਰਥੀਆਂ ਦੀ ਡਰਾਪ ਆਊਟ ਰੇਟ , ਟਰਾਂਸੀਸ਼ਨ ਰੇਟ ਅਤੇ ਵਿਦਿਆਰਥੀ ਅਧਿਆਪਕ ਅਨੁਪਾਤ ਦਾ ਮੁਲਾਂਕਣ ਕਰਦੇ ਹੇਏ ਸੂਬਿਆਂ ਦੀ ਰੈਕਿੰਗ ਕੀਤੀ ਜਾਂਦੀ ਹੈ। ਉਨ੍ਹਾ ਦੱਸਿਆ ਕਿ ਸਰਵੇ ਦੋਰਾਨ ਜਿਲ੍ਹਾ ਫਿਰੋਜ਼ਪੁਰ ਦੇ 832 ਸਰਕਾਰੀ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ, 10 ਏਡਿਡ, 5 ਕੇਂਦਰੀ ਸਕੂਲ, 4 ਲੋਕਲ ਬਾਡੀ, 246 ਪ੍ਰਾਈਵੇਟ , 1 ਆਦਰਸ਼, 1 ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਕੂਲ ਅਤੇ 1 ਮੈਰੀਟੋਰੀਅਸ ਸਕੂਲ ਸਮੇਤ ਕੁੱਲ 1100 ਸਕੂਲਾਂ ਨੂੰ ਕਵਰ ਕੀਤਾ ਜਾ ਰਿਹਾ ਹੈ।ਉਨ੍ਹਾ ਕਿਹਾ ਕਿ ਸਿੱਖਿਆ ਵਿਭਾਗ ਵੱਲੋ ਪਹਿਲਾ ਹੀ ਸਮੂਹ ਸਕੂਲਾਂ ਦਾ ਸਮੁੱਚਾ ਡਾਟਾ ਪੋਰਟਲ ਈ-ਪੰਜਾਬ ਸਕੂਲ ਤੇ ਅਪਡੇਟ ਕਰਵਾਇਆ ਜਾਂਦਾ ਹੈ। ਇਸ ਲਈ ਸਕੂਲਾਂ ਲਈ ਯੂ-ਡਾਇਸ ਦੀ ਆਨਲਾਈਨ ਐਪਲੀਕੇਸ਼ਨ ਤਿਆਰ ਕੀਤੀ ਗਈ ਹੈ ਅਤੇ ਇਸਨੂੰ ਵਿਭਾਗ ਦੇ ਪੋਰਟਲ ਈ-ਪੰਜਾਬ ਸਕੂਲ ਨਾਲ ਲਿੰਕ ਕਰ ਦਿੱਤਾ ਗਿਆ ਹੈ ਜਿਸ ਨਾਲ ਸਕੂਲਾਂ ਲਈ ਯੂ-ਡਾਇਸ ਭਰਨਾ ਬਹੁਤ ਹੀ ਸੁਖਾਲਾ ਹੋ ਗਿਆ ਹੈ।

Related posts

ਸੋਸ਼ਲ ਮੀਡੀਆ ‘ਤੇ ਲੀਡਰਾਂ ਦੀ ਸ਼ਾਇਰਾਨਾ ਜੰਗ! ਸੀਐਮ ਮਾਨ ਨੂੰ ਸੁਖਪਾਲ ਖਹਿਰਾ ਦਾ ਜਵਾਬ, ਇੱਕ ਸਿੱਖਾਂ ਲਈ ਲੜਦੈ, ਇੱਕ NSA ਲਾਉਂਦੈ, ਸਰਦਾਰ-ਸਰਦਾਰ ‘ਚ ਬੜਾ ਫ਼ਰਕ ਹੁੰਦੈ…

On Punjab

(ਪੁਸਤਕ ਚਰਚਾ) ਸਾਮਵਾਦ ਹੀ ਕਿਉਂ?

Pritpal Kaur

ਨਕਸਲੀ ਸ਼ਹੀਦ ਚਰਨ ਸਿੰਘ ਮਾਣੂੰਕੇ ਦੀ ਬਰਸੀ 11 ਮਾਰਚ ਨੂੰ ਮਨਾਈ ਜਾਵੇਗੀ

Pritpal Kaur