ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਇੰਨੀਂ ਦਿਨੀਂ ਖੂਬ ਸੁਰਖੀਆਂ ‘ਚ ਹੈ। ਹਾਲ ਹੀ ‘ਚ ਰਣਜੀਤ ਬਾਵਾ ਦਾ ਗਾਣਾ ‘ਰੈਟਰੋ’ ਰਿਲੀਜ਼ ਹੋਇਆ ਹੈ। ਇਸ ਗੀਤ ‘ਚ ਬਾਵਾ ਦਾ ਬਿਲਕੁਲ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਨਾਲ ਹੁਣ ਰਣਜੀਤ ਬਾਵਾ ਦੀ ਫਿਲਮ ‘ਲੈਂਬਰਗਿਨੀ’ ਦੀ ਰਿਲੀਜ਼ ਡੇਟ ਵੀ ਸਾਹਮਣੇ ਆ ਗਈ ਹੈ।
ਦੱਸ ਦਈਏ ਕਿ ਰਣਜੀਤ ਬਾਵਾ ਇਸ ਫਿਲਮ ‘ਚ ਮਾਹਿਰਾ ਸ਼ਰਮਾ ਨਾਲ ਰੋਮਾਂਸ ਕਰਦੇ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦੀ ਸ਼ੂਟਿੰਗ ਵੀ ਪੂਰੀ ਹੋ ਗਈ ਹੈ। ਫਿਲਮ ਦੀ ਰਿਲੀਜ਼ ਡੇਟ ਦੀ ਗੱਲ ਕੀਤੀ ਜਾਵੇ ਤਾਂ ਇਹ ਫਿਲਮ 28 ਅਪ੍ਰੈਲ 2023 ਨੂੰ ਸਿਨੇਮਾਘਰਾਂ ‘ਚ ਦਸਤਕ ਦੇਵੇਗੀ।
ਰਣਜੀਤ ਬਾਵਾ ਨੇ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕੀਤਾ ਹੈ। ਉਨ੍ਹਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਗਈ ਹੈ। ਇਹ ਫਿਲਮ ਰਿਲੀਜ਼ ਲਈ ਤਿਆਰ ਹੈ। ਜਲਦ ਹੀ ਇਸ ਦਾ ਅਧਿਕਾਰਤ ਪੋਸਟਰ ਵੀ ਸਾਹਮਣੇ ਆ ਸਕਦਾ ਹੈ।
ਇਸ ਦੇ ਨਾਲ ਹੀ ਫੈਨਜ਼ ਵੀ ਬਾਵਾ ਨੂੰ ਵੱਡੇ ਪਰਦੇ ‘ਤੇ ਐਕਟਿੰਗ ਕਰਦੇ ਦੇਖਣ ਲਈ ਬੇਤਾਬ ਹੋ ਰਹੇ ਹਨ। ਰਣਜੀਤ ਬਾਵਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਹਾਲ ਹੀ ਗਾਣੇ ‘ਮਿੱਟੀ ਦਾ ਬਾਵਾ’, ‘ਆਲ ਆਈਜ਼ ਆਨ ਮੀ’ ਤੇ ‘ਰੈਟਰੋ’ ਰਿਲੀਜ਼ ਹੋਏ ਹਨ। ਇਨ੍ਹਾਂ ਸਾਰੇ ਹੀ ਗੀਤਾਂ ਨੂੰ ਲੋਕਾਂ ਵੱਲੋਂ ਖੂਬ ਸਾਰਾ ਪਿਆਰ ਮਿੱਲਿਆ ਹੈ। ਹੁਣ ਰਣਜੀਤ ਬਾਵਾ ਜਲਦ ਹੀ ਵੱਡੇ ਪਰਦੇ ‘ਤੇ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ। ਇਸ ਦੇ ਨਾਲ ਹੀ ਹਾਲ ਹੀ ਰਣਜੀਤ ਬਾਵਾ ‘ਤੇ ਦੁੱਖਾਂ ਦਾ ਪਹਾੜ ਵੀ ਟੁੱਟਿਆ ਸੀ। ਉਨ੍ਹਾਂ ਦੇ ਮੈਨੇਜਰ ਤੇ ਬੈਸਟ ਫਰੈਂਡ ਡਿਪਟੀ ਵੋਹਰਾ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ ਹੋ ਗਈ ਸੀ।