bcci commentator statement: ਵੀਰਵਾਰ ਨੂੰ ਕਰਨਾਟਕ ਅਤੇ ਬੜੌਦਾ ਵਿਚਾਲੇ ਖੇਡੇ ਜਾ ਰਹੇ ਰਣਜੀ ਟਰਾਫੀ ਮੈਚ ਵਿੱਚ ਬੀ.ਸੀ.ਸੀ.ਆਈ ਦੇ ਕੁਮੈਂਟੇਟਰ ਸੁਸ਼ੀਲ ਦੋਸ਼ੀ ਦੇ ਇਕ ਬਿਆਨ ਨੇ ਵਿਵਾਦ ਪੈਦਾ ਕਰ ਦਿੱਤਾ ਹੈ। ਬੜੌਦਾ ਦੀ ਦੂਜੀ ਪਾਰੀ ਦੇ ਸੱਤਵੇਂ ਓਵਰ ਦੇ ਦੌਰਾਨ, ਕੁਮੈਂਟੇਟਰ ਨੇ ਕਿਹਾ ‘ਮੈਨੂੰ ਪਸੰਦ ਹੈ ਕਿ ਸੁਨੀਲ ਗਾਵਸਕਰ ਹਿੰਦੀ ਵਿੱਚ ਕੁਮੈਂਟਰੀ ਕਰ ਰਹੇ ਹਨ। ਉਹ ਖੇਡ ਨਾਲ ਜੁੜੇ ਆਪਣੇ ਵਿਚਾਰ ਵੀ ਇਸੇ ਭਾਸ਼ਾ ‘ਚ ਜਾਹਿਰ ਕਰ ਰਹੇ ਹਨ। ਕੁਮੈਂਟੇਟਰ ਨੇ ਕਿਹਾ ਕਿ ਚੰਗਾ ਲੱਗਦਾ ਹੈ ਕਿ ਗਾਵਸਕਰ ਡਾਟ ਗੇਂਦ ਨੂੰ ‘ਬਿੰਦੀ’ ਬਾਲ ਕਹਿੰਦੇ ਹਨ। ਇਸ ਗੱਲ ਦਾ ਜਵਾਬ ਦਿੰਦੇ ਹੋਏ ਦੂਸਰੇ ਕੁਮੈਂਟੇਟਰ ਨੇ ਕਿਹਾ ਕਿ ਹਰ ਭਾਰਤੀ ਨੂੰ ਹਿੰਦੀ ਆਉਣੀ ਚਾਹੀਦੀ ਹੈ, ਕਿਉਂਕਿ ਇਹ ਸਾਡੀ ਮਾਂ-ਬੋਲੀ ਹੈ। ਇਸ ਤੋਂ ਵੱਡੀ ਕੋਈ ਹੋਰ ਭਾਸ਼ਾ ਨਹੀਂ ਹੈ।ਉਨਾਂ ਨੇ ਕਿਹਾ, “ਮੈਨੂੰ ਲੋਕਾਂ ‘ਤੇ ਗੁੱਸਾ ਆਉਂਦਾ ਹੈ, ਜੋ ਕਹਿੰਦੇ ਹਨ ਕਿ ਅਸੀਂ ਕ੍ਰਿਕਟਰ ਹਾਂ, ਕੀ ਹੁਣ ਵੀ ਸਾਨੂੰ ਹਿੰਦੀ ਵਿੱਚ ਗੱਲ ਕਰਨੀ ਚਾਹੀਦੀ ਹੈ?” ਜੇ ਤੁਸੀਂ ਭਾਰਤ ਵਿੱਚ ਰਹਿ ਰਹੇ ਹੋ, ਤਾਂ ਤੁਹਾਨੂੰ ਇਥੇ ਮਾਂ ਬੋਲੀ ਹਿੰਦੀ ਬੋਲਣੀ ਚਾਹੀਦੀ ਹੈ।” ਸੁਸ਼ੀਲ ਦੇ ਇਸ ਬਿਆਨ ਨੇ ਸੋਸ਼ਲ ਮੀਡੀਆ ‘ਤੇ ਵਿਵਾਦ ਛੇੜ ਦਿੱਤਾ ਹੈ। ਇਕ ਉਪਭੋਗਤਾ ਨੇ ਟਵਿੱਟਰ ‘ਤੇ ਲਿਖਿਆ, “ਇਸ ਕੁਮੈਂਟੇਟਰ ਨੇ ਕਿਹਾ ਕਿ ਹਰ ਭਾਰਤੀ ਨੂੰ ਹਿੰਦੀ ਆਉਣੀ ਚਾਹੀਦੀ ਹੈ? ਤੁਸੀਂ ਇਹ ਕਹਿਣ ਵਾਲੇ ਕੌਣ ਹੋ? ਲੋਕਾਂ ਉੱਤੇ ਹਿੰਦੀ ਥੋਪਣਾ ਬੰਦ ਕਰੋ। ਹਰ ਭਾਰਤੀ ਨੂੰ ਹਿੰਦੀ ਆਉਣੀ ਜਰੂਰੀ ਨਹੀਂ ਹੈ।
ਇਕ ਹੋਰ ਉਪਭੋਗਤਾ ਨੇ ਲਿਖਿਆ, “ਭਾਰਤ ਦੀ ਕੋਈ ਮਾਂ ਬੋਲੀ ਨਹੀਂ ਹੈ। ਹਰ ਰਾਜ ਦੀ ਇੱਕ ਆਪਣੀ ਭਾਸ਼ਾ ਹੈ, ਇਸ ਲਈ ਹਿੰਦੀ ਨਾ ਥੋਪੋ। ਬੁੱਧਵਾਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਤੀਜੇ ਅਤੇ ਆਖਰੀ ਵਨਡੇ ਦੌਰਾਨ ਭਾਰਤੀ ਬੱਲੇਬਾਜ਼ ਕੇ ਐਲ ਰਾਹੁਲ ਅਤੇ ਮਨੀਸ਼ ਪਾਂਡੇ ਕੰਨੜ ਵਿੱਚ ਗੱਲਬਾਤ ਕਰ ਰਹੇ ਸਨ। ਇਨ੍ਹਾਂ ਦੋਵਾਂ ਦੀ ਗੱਲਬਾਤ ਸਟੰਪ ਮਾਈਕ ਵਿੱਚ ਰਿਕਾਰਡ ਕੀਤੀ ਗਈ ਸੀ। ਕੁਝ ਟਵਿੱਟਰ ਯੂਜ਼ਰਸ ਨੇ ਵੀ ਇਸ ਦੀ ਵੀਡੀਓ ਸ਼ੇਅਰ ਕੀਤੀ ਹੈ।