PreetNama
ਫਿਲਮ-ਸੰਸਾਰ/Filmy

ਰਣਧੀਰ ਕਪੂਰ ਨੇ ਜੋ ਫੋਟੋ ਸ਼ੇਅਰ ਕੀਤੀ ਉਹ ਕਰੀਨਾ ਕਪੂਰ ਦੇ ਛੋਟੇ ਪੁੱਤਰ ਦੀ ਸੀ ਜਾਂ ਨਹੀਂ? ਇਹ ਰਿਹਾ ਸੱਚ

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਦੇ ਪਿਤਾ ਰਣਧੀਰ ਕਪੂਰ ਨੇ 5 ਅਪ੍ਰੈਲ ਨੂੰ ਆਪਣੇ ਇੰਸਟਾਗ੍ਰਾਮ ਤੋਂ ਇਕ ਫੋਟੋ ਸ਼ੇਅਰ ਕੀਤੀ ਜਿਸਨੇ ਲੋਕਾਂ ’ਚ ਖਲਬਲੀ ਪੈਦਾ ਕਰ ਦਿੱਤੀ। ਰਣਧੀਰ ਨੇ ਇੰਸਟਾ ’ਤੇ ਇਕ ਕੋਲਾਜ ਸ਼ੇਅਰ ਕੀਤਾ, ਜਿਸ ਵਿਚ ਇਕ ਪਾਸੇ ਤੈਮੂਰ ਨਜ਼ਰ ਆ ਰਿਹਾ ਸੀ ਤੇ ਦੂਜੇ ਪਾਸੇ ਇਕ ਨਵ-ਜੰਮਿਆ ਬੱਚਾ ਨਜ਼ਰ ਆ ਰਿਹਾ ਸੀ। ਇਸ ਫੋਟੋ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾਣ ਲੱਗਾ ਕਿ ਕੋਲਾਜ਼ ਵਿਚ ਜੋ ਦੂਜਾ ਬੇਬੀ ਨਜ਼ਰ ਆ ਰਿਹਾ ਹੈ ਉਹ ਸੈਫ ਅਲੀ ਖਾਨ ਤੇ ਕਰੀਨਾ ਕਪੂਰ ਦਾ ਛੋਟਾ ਬੇਟਾ ਹੈ। ਕਿਉਂਕਿ ਦੋਵਾਂ ਬੱਚਿਆਂ ਦੀ ਸ਼ੱਕਲ ਥੋੜੀ ਮੇਲ ਖਾ ਰਹੀ ਸੀ। ਇਸ ਲਈ ਲੋਕਾਂ ਦਾ ਭਰੋਸਾ ਪੁਖਤਾ ਹੋ ਗਿਆ ਕਿ ਇਹ ਤੈਮੂਰ ਦਾ ਛੋਟਾ ਭਰਾ ਹੈ।

ਹੁਣ ਇਸ ਫੋਟੋ ਦਾ ਦੂਜਾ ਪਹਿਲੂ ਸਾਹਮਣੇ ਆਇਆ ਹੈ ਕਿ ਜਿਸ ਵਿਚ ਦੱਸਿਆ ਗਿਆ ਹੈ ਕਿ ਰਣਧੀਰ ਕਪੂਰ ਨੇ ਜੋ ਫੋਟੋ ਸ਼ੇਅਰ ਕੀਤੀ ਸੀ ਉਹ ਦਰਅਸਲ, ਫੇਕ ਸੀ। ਸਪਾਟਬੂਆਏ ਖਬਰ ਦੇ ਮੁਤਾਬਕ ਉਹ ਤਸਵੀਰ ਫੇਕ ਸੀ। ਕਰੀਨਾ ਦੀ ਪੀਆਰ ਟੀਮ ਨੇ ਕਿਹਾ ਕਿ ਉਹ ਕਰੀਨਾ ਤੇ ਸੈਫ ਦੇ ਦੂਜੇ ਬੱਚੇ ਦੀ ਤਸਵੀਰ ਨਹੀਂ ਹੈ। ਫੈਨਸ ਨੂੰ ਛੋਟੇ ਬੱਚੇ ਦੀ ਫੋਟੋ ਦੇਖਣ ਲਈ ਥੋੜਾ ਇੰਤਜ਼ਾਰ ਕਰਨਾ ਪਵੇਗਾ।

ਦੱਸਣਯੋਗ ਹੈ ਕਿ ਕਰੀਨਾ ਕਪੂਰ ਖਾਨ ਤੇ ਸੈਫ ਅਲੀ ਖਾਨ ਫਰਵਰੀ ਵਿਚ ਦੂਜੀ ਵਾਰ ਮਾਪੇ ਬਣੇ ਹਨ। 21 ਫਰਵਰੀ ਨੂੰ ਕਰੀਨਾ ਨੇ ਦੂਜੇ ਲੜਕੇ ਨੂੰ ਜਨਮ ਦਿੱਤਾ ਸੀ। ਕਰੀਨਾ ਨੂੰ ਮਾਂ ਬਣੇ ਹੋਏ ਇਕ ਮਹੀਨਾ ਬੀਤ ਗਿਆ ਹੈ ਪਰ ਉਨ੍ਹਾਂ ਦਾ ਛੋਟਾ ਬੇਟਾ ਹੁਣ ਤਕ ਮੀਡੀਆ ਦੀਆਂ ਨਜ਼ਰਾਂ ਤੋਂ ਦੂਰ ਹੈ। ਤੈਮੂਰ ਅਲੀ ਖਾਨ ਦੇ ਛੋਟੇ ਭਰਾ ਦੀ ਇਕ ਝਲਕ ਪਾਉਣ ਲਈ ਹਰ ਕੋਈ ਬੇਤਾਬ ਹੈ ਪਰ ਕਰੀਨਾ ਨੇ ਅਜੇ ਤਕ ਆਪਣੇ ਬੇਟੇ ਦਾ ਚਿਹਰਾ ਨਹੀਂ ਦਿਖਾਇਆ ਹੈ ਤੇ ਨਾ ਹੀ ਲੋਕਾਂ ਦੇ ਸਾਹਮਣੇ ਉਸ ਦਾ ਨਾਮ ਜ਼ਾਹਿਰ ਕੀਤਾ ਹੈ।

Related posts

Actress Detained By NCB: ਬਾਲੀਵੁੱਡ ਡਰੱਗ ਕੇਸ ’ਚ ਇਕ ਹੋਰ ਅਦਾਕਾਰਾ ਹਿਰਾਸਤ ’ਚ, ਐੱਨਸੀਬੀ ਨੇ ਮਾਰਿਆ ਸੀ ਹੋਟਲ ’ਚ ਛਾਪਾ

On Punjab

ਭਾਰਤ’ ਦੀ ਬਾਕਸ-ਆਫਿਸ ਜੰਗ ਜਾਰੀ, ‘ਉੜੀ’ ਅਜੇ ਵੀ ਸਾਹਮਣੇ

On Punjab

Shilpa Shetty ਨੇ ਪੁਲਿਸ ਨੂੰ ਦੱਸਿਆ-ਕੰਮ ’ਚ ਵਿਅਸਤ ਸੀ, ਨਹੀਂ ਪਤਾ ਸੀ Raj Kundra ਕੀ ਕਰ ਰਹੇ ਹਨ

On Punjab