Ranveer Singh Deepika Padukone: ਰਣਬੀਰ ਕਪੂਰ ਅਤੇ ਦੀਪਿਕਾ ਪਾਦੁਕੋਣ ਬਾਲੀਵੁਡ ਦੀ ਅਜਿਹੀ ਜੋੜੀ ਹੈ ਜੋ ਬ੍ਰੇਕਅੱਪ ਤੋਂ ਬਾਅਦ ਵੀ ਦੋਸਤੀ ਦੇ ਰਿਸ਼ਤੇ ਨੂੰ ਖੂਬਸੂਰਤੀ ਨਾਲ ਪ੍ਰੈਜੇਂਟ ਕਰਦੀ ਹੈ। ਹਾਲ ਹੀ ਵਿੱਚ ਰਣਬੀਰ ਕਪੂਰ ਅਤੇ ਦੀਪਿਕਾ ਪਾਦੁਕੋਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਦੋਵੇਂ ਇਕੱਠੇ ਰੈਂਪ ‘ਤੇ ਚੱਲਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਨੂੰ ਕਾਸਟਿਊਮ ਡਿਜ਼ਾਈਨਰ ਅਤੇ ਸਟਾਈਲਿਸਟ ਮਨੀਸ਼ ਮਲਹੋਤਰਾ ਨੇ ਸ਼ੇਅਰ ਕੀਤਾ ਹੈ। ਉਨ੍ਹਾਂ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਰੈਂਪ ਵਾਕ ਕਰਦੇ ਸਮੇਂ ਉਥੇ ਮੌਜੂਦ ਸਾਰੇ ਲੋਕ ਰਣਬੀਰ ਕਪੂਰ ਅਤੇ ਦੀਪਿਕਾ ਪਾਦੁਕੋਣ ਨੂੰ ਚੀਅਰ ਕਰਦੇ ਹਨ। ਹਾਲਾਂਕਿ, ਇਹ ਵੀਡੀਓ ਪੁਰਾਣਾ ਹੈ।
ਮਨੀਸ਼ ਮਲਹੋਤਰਾ ਨੇ ਵੀਡੀਓ ਸ਼ੇਅਰ ਕੀਤੀ ਹੈ ਅਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਰਣਬੀਰ ਕਪੂਰ ਅਤੇ ਦੀਪਿਕਾ ਪਾਦੂਕੋਣ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਦੇਖੀ ਜਾ ਰਹੀ ਹੈ। ਇਸ ਵੀਡੀਓ ਨੂੰ ਹੁਣ ਤੱਕ ਇੰਸਟਾਗ੍ਰਾਮ ‘ਤੇ 2 ਮਿਲੀਅਨ ਵਾਰ ਦੇਖਿਆ ਜਾ ਚੁੱਕਾ ਹੈ। ਇਸ ਤੇ ਵੀ ਲੋਕ ਬਹੁਤ ਪ੍ਰਤੀਕਿਰਿਆ ਦੇ ਰਹੇ ਹਨ। ਰਣਬੀਰ ਕਪੂਰ ਅਤੇ ਦੀਪਿਕਾ ਪਾਦੁਕੋਣ ਦੀ ਦੋਸਤੀ ਇੱਕ ਸਮੇਂ ਬਹੁਤ ਚਰਚਾ ਵਿੱਚ ਸੀ। ਦੋਵਾਂ ਨੇ ਕਈ ਫਿਲਮਾਂ ਵਿੱਚ ਇਕੱਠੇ ਕੰਮ ਕੀਤਾ ਹੈ। ਰਣਬੀਰ ਕਪੂਰ ਛੇਤੀ ਹੀ ਫਿਲਮ ਬ੍ਰਹਮਾਸਤਰ ਵਿੱਚ ਨਜ਼ਰ ਆਉਣਗੇ।
ਇਸ ਫਿਲਮ ਵਿੱਚ ਰਣਬੀਰ ਕਪੂਰ ਨਾਲ ਅਦਾਕਾਰ ਆਲੀਆ ਭੱਟ ਵੀ ਹੋਣਗੇ। ਉਥੇ ਹੀ ਦੀਪਿਕਾ ਦੇ ਕੰਮ ਦੀ ਗੱਲ ਕਰੀਏ ਤਾ ਦੀਪਿਕਾ ਜਲਦੀ ਹੀ ਰਣਵੀਰ ਸਿੰਘ ਨਾਲ ਫਿਲਮ ’83’ ਵਿੱਚ ਨਜ਼ਰ ਆਵੇਗੀ। ਜਾਣਕਾਰੀ ਲਈ ਦੱਸ ਦੇਈਏ ਫਿਲਮ ਦਾ ਨਿਰਦੇਸ਼ਨ ਕਬੀਰ ਖਾਨ ਨੇ ਕੀਤਾ ਹੈ। ਦੀਪਿਕਾ ਪਾਦੁਕੋਣ ਕਪਿਲ ਦੇਵ ਦੀ ਪਤਨੀ ਰੋਮੀ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ। ਫਿਲਮ ਤੋਂ ਦੋਵਾਂ ਦੀ ਲੁੱਕ ਸਾਹਮਣੇ ਆਈ ਹੈ। ਫਿਲਮ ਵਿੱਚ ਰਣਵੀਰ ਸਿੰਘ ਤੋਂ ਇਲਾਵਾ ਸਾਕਿਬ ਸਲੀਮ, ਐਮੀ ਵਿਰਕ, ਹਾਰਡੀ ਸੰਧੂ, ਤਾਹਿਰ ਰਾਜ ਭਸੀਨ, ਚਿਰਾਗ ਪਾਟਿਲ, ਜੀਵਾ, ਜਤਿਨ ਸਰਨਾ, ਸਬਰ ਕਰਵਾ, ਅਦੀਨਾਥ ਕੋਠੇ, ਆਰ ਬਦਰੀ, ਦਿਨਕਰ ਸ਼ਰਮਾ, ਪੰਕਜ ਤ੍ਰਿਪਾਠੀ ਸ਼ਾਮਲ ਹਨ।ਹਰ ਫਿਲਮ ਦੇ ਨਾਲ, ਰਣਵੀਰ ਸਿੰਘ ਕੁੱਝ ਨਵਾਂ ਕਰਕੇ ਹਰ ਕਿਸੇ ਨੂੰ ਰੋਮਾਂਚਿਤ ਕਰਦੇ ਹਨ ਅਤੇ ਅਸੀਂ ਅੰਦਾਜ਼ਾ ਲਗਾ ਰਹੇ ਹਾਂ ਕਿ ਉਸਦੀ ਆਉਣ ਵਾਲੀ ਫਿਲਮ ’83’ ਇਕੋ ਹੋਵੇਗੀ।