ਫੈਨਸ ਲੰਬੇ ਸਮੇਂ ਤੋਂ ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਤੇ ਆਲੀਆ ਭੱਟ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਹਨ। ਇਸ ਦਰਮਿਆਨ ਹੁਣ ਰਣਬੀਰ ਕਪੂਰ ਨੇ ਵੱਡਾ ਖੁਲਾਸਾ ਕੀਤਾ ਹੈ। ਰਣਬੀਰ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਜੇਕਰ ਕੋਰੋਨਾ ਮਹਾਂਮਾਰੀ ਨਾ ਫੈਲੀ ਹੁੰਦੀ ਤਾਂ ਹੁਣ ਤੱਕ ਉਨ੍ਹਾਂ ਦਾ ਅਤੇ ਆਲੀਆ ਭੱਟ ਦਾ ਵਿਆਹ ਹੋ ਜਾਣਾ ਸੀ।
ਆਲੀਆ ਅਤੇ ਰਣਬੀਰ ਲੰਬੇ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ ਪਰ ਪਹਿਲੀ ਵਾਰ ਰਣਬੀਰ ਕਪੂਰ ਨੇ ਵਿਆਹ ਬਾਰੇ ਅਜਿਹਾ ਸਪੱਸ਼ਟ ਬਿਆਨ ਦਿੱਤਾ ਹੈ। ਇੰਨਾ ਹੀ ਨਹੀਂ, ਆਲੀਆ ਦੀ ਪ੍ਰਸ਼ੰਸਾ ਕਰਦਿਆਂ ਰਣਬੀਰ ਨੇ ਇਹ ਵੀ ਕਿਹਾ ਕਿ ਆਲੀਆ ਉਸ ਨਾਲੋਂ ਜ਼ਿਆਦਾ ਸਫਲ ਅਤੇ ਕਾਮਯਾਬ ਹੈ। ਰਣਬੀਰ ਆਪਣੇ ਆਪ ਨੂੰ ਉਸ ਤੋਂ ਘੱਟ ਸਮਝਦੇ ਹਨ।