36.9 F
New York, US
February 8, 2025
PreetNama
ਸਮਾਜ/Social

ਰਤਨ ਟਾਟਾ ਨੇ 1500 ਕਰੋੜ ਦੀ ਸਹਾਇਤਾ ਦੇਣ ਦਾ ਕੀਤਾ ਐਲਾਨ ‘ਤੇ ਕਿਹਾ…

coronavirus ratan tata: ਭਾਰਤ ਸਮੇਤ ਪੂਰਾ ਵਿਸ਼ਵ ਇਸ ਸਮੇਂ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਲੜ ਰਿਹਾ ਹੈ। ਭਾਰਤ ਵਿੱਚ ਹੁਣ ਤੱਕ ਕੋਰੋਨਾ ਦੇ 1037 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 25 ਲੋਕਾਂ ਦੀ ਮੌਤ ਹੋ ਗਈ ਹੈ। ਉਸੇ ਸਮੇਂ, ਲੋਕ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਸਹਾਇਤਾ ‘ਚ ਵੀ ਅੱਗੇ ਆ ਰਹੇ ਹਨ। ਦੇਸ਼ ਦੇ ਮਸ਼ਹੂਰ ਉਦਯੋਗਪਤੀ ਰਤਨ ਟਾਟਾ ਨੇ ਕੋਰੋਨਾ ਨਾਲ ਲੜਨ ਲਈ 1500 ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

ਰਤਨ ਟਾਟਾ ਨੇ ਟਵੀਟ ਕਰ ਇਹ ਜਾਣਕਾਰੀ ਦਿੱਤੀ ਕਿ “ਕੋਰੋਨਾ ਵਿਰੁੱਧ ਲੜਾਈ ਵਿੱਚ ਟਾਟਾ ਟਰੱਸਟ ਵੱਲੋਂ 500 ਕਰੋੜ ਰੁਪਏ ਮੁਹੱਈਆ ਕਰਵਾਏ ਜਾਣਗੇ, ਜਦੋਂ ਕਿ ਟਾਟਾ ਸਨਜ ਇਸ ਮਹਾਂਮਾਰੀ ਦੇ ਵਿਰੁੱਧ ਲੜਨ ਲਈ 1000 ਕਰੋੜ ਰੁਪਏ ਦੀ ਸਹਾਇਤਾ ਪ੍ਰਦਾਨ ਕਰਨਗੇ।” ਇੱਕ ਟਵੀਟ ਵਿੱਚ, “ਟਾਟਾ ਨੇ ਕਿਹਾ ਕਿ ਕੋਰੋਨਾ ਵਾਇਰਸ ਸੰਕਟ ਸਭ ਤੋਂ ਮੁਸ਼ਕਿਲ ਚੁਣੌਤੀਆਂ ਵਿੱਚੋਂ ਇੱਕ ਹੈ। ਟਾਟਾ ਸਮੂਹ ਦੀਆਂ ਕੰਪਨੀਆਂ ਹਮੇਸ਼ਾ ਅਜਿਹੇ ਸਮੇਂ ਦੇਸ਼ ਦੀਆਂ ਜ਼ਰੂਰਤਾਂ ਦੇ ਨਾਲ ਖੜ੍ਹੀਆਂ ਹਨ। ਦੇਸ਼ ਨੂੰ ਇਸ ਸਮੇਂ ਸਾਡੀ ਵਧੇਰੇ ਲੋੜ ਹੈ।”

ਇਸ ਦੇ ਨਾਲ ਹੀ ਕੋਰੋਨਾ ਵਾਇਰਸ ਵਿਰੁੱਧ ਲੜਾਈ ਦੌਰਾਨ ਅਦਾਕਾਰ ਅਕਸ਼ੈ ਕੁਮਾਰ ਨੇ ਪ੍ਰਧਾਨ ਮੰਤਰੀ ਰਾਹਤ ਫੰਡ ਨੂੰ 25 ਕਰੋੜ ਦੀ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ ਹੈ। ਉਨ੍ਹਾਂ ਤੋਂ ਇਲਾਵਾ ਕ੍ਰਿਕਟਰ ਸਚਿਨ ਤੇਂਦੁਲਕਰ, ਸੁਰੇਸ਼ ਰੈਨਾ ਨੇ ਵੀ ਫੰਡ ਦਾਨ ਕੀਤੇ ਹਨ।

Related posts

550ਵੇਂ ਪ੍ਰਕਾਸ਼ ਪੁਰਬ ਮੌਕੇ ਮੋਦੀ ਨੂੰ ਪੰਜਾਬ ਆਉਣ ਦਾ ਸੱਦਾ

On Punjab

ਕੁਰਸੀ ਬਚਾਉਣ ਲਈ ਸੁਪਰੀਮ ਕੋਰਟ ਪਹੁੰਚੇ ਇਮਰਾਨ, ਬਾਗੀਆਂ ਦੀਆਂ ਵੋਟਾਂ ਨਾ ਗਿਣਨ ਦੀ ਲਾਈ ਗੁਹਾਰ, ਜਾਣੋ ਕੀ ਦਿੱਤੀਆਂ ਦਲੀਲਾਂ

On Punjab

ਚਮਕੌਰ ਸਾਹਿਬ ਦਾ ਸ਼ਹੀਦੀ ਜੋੜ ਮੇਲ ਸਮਾਪਤ

On Punjab