16.54 F
New York, US
December 22, 2024
PreetNama
ਫਿਲਮ-ਸੰਸਾਰ/Filmy

ਰਮਜਾਨ ਦੇ ਮਹੀਨੇ ਵਿੱਚ ਸਲਮਾਨ ਖਾਨ ਨੇ ਕੀਤੀ ਨੇਕ ਸ਼ੁਰੂਆਤ, ਲੋਕ ਦੇ ਰਹੇ ਦਿਲ ਤੋਂ ਦੁਆਵਾਂ

salman noble initiative ramadan:ਕੋਵਿਡ 19 ਦੇ ਖਿਲਾਫ ਪੂਰੇ ਦੇਸ਼ ਦੀ ਲੜਾਈ ਦੇ ਦੌਰਾਨ ਸਲਮਾਨ ਖਾਨ ਨੇ ਹਮੇਸ਼ਾ ਮਦਦ ਦਾ ਹੱਥ ਅੱਗੇ ਵਧਾਇਆ ਹੈ।ਮਹਾਮਾਰੀ ਦੇ ਵਿੱਚ , ਸਲਮਾਨ ਨੇ ਲੋਕਾਂ ਨੂੰ ਘਰਾਂ ਵਿੱਚ ਰਹਿਣ, ਸਾਮਾਜਿਕ ਦੂਰੀ ਦਾ ਪਾਲਣ ਕਰਨ ਅਤੇ ਮਦਦ ਕਰਨ ਦੀ ਸਲਾਹ ਦੇਣ ਦੇ ਨਾਲ ਜਾਗਰੂਕਤਾ ਫੈਲਾਉਣ ਦਾ ਅੱਲਗ ਪਲੈਟਫਾਰਮ ਦਾ ਇਸਤੇਮਾਲ ਕੀਤਾ। ਸਲਮਾਨ ਖਾਨ ਹਰ ਬੀਤਦੇ ਦਿਨ ਦੇ ਨਾਲ ਹਰ ਤਰ੍ਹਾਂ ਦੀ ਮਦਦ ਦੀ ਪੇਸ਼ਕਸ਼ ਕਰ ਰਹੇ ਹਨ।
ਆਲ ਇੰਡੀਆ ਸਪੈਸ਼ਲ ਆਰਟਿਸਟਸ ਐਸੋਸੀਏਸ਼ਨ ਦੇ ਨਾਲ ਜੁੜੇ ਦਿਹਾੜੀ ਮਜਦੂਰਾਂ ਦੀ ਮਦਦ ਕਰਨ ਨੂੰ ਲੈ ਕੇ 32,000 ਹਰ ਰੋਜ ਤਨਖਾਹ ਭੋਗੀ ਮਜਦੂਰਾਂ ਨੂੰ ਸਾਲ ਦੀ ਮਦਦ ਦੇਣ ਤੱਕ, ਸਲਮਾਨ ਲਗਾਤਾਰ ਹਾਲਾਤ ਤੇ ਨਜ਼ਰ ਬਣਾਏ ਹੋਏ ਹਨ। ਹਾਲ ਹੀ ਵਿੱਚ ਸੁਪਰਸਟਾਰ ਸਲਮਾਨ ਖਾਨ ਨੇ ਆਪਣੇ ਫਾਰਮਹਾਊਸ ਦੇ ਆਲੇਦੁਆਲੇ ਦੇ ਪਿੰਡਾਂ ਦੇ ਲਈ ਭੋਜਨ ਅਤੇ ਹੋਰ ਸੰਸਾਧਨਾਂ ਦਾ ਇੰਤਜਾਮ ਕਰਦੇ ਹੋਏ , ਕਰੀਬ 2500 ਪਰਿਵਾਰਾਂ ਦੀ ਮਦਦ ਕੀਤੀ।

ਸਲਮਾਨ ਹਮੇਸ਼ਾ ਆਪਣੇ ਦੇਸ਼ ਦੇ ਲੋਕਾਂ ਦੀ ਮਦਦ ਦੇ ਲਈ ਅੱਗੇ ਆਏ ਹਨ। ਸਲਮਾਨ ਦੇ ਕਰੀਬੀ ਲੋਕ ਉਨ੍ਹਾਂ ਦੇ ਵਫਾਦਾਰੀ ਪੱਖ ਨੂੰ ਚੰਗੀ ਤਰ੍ਹਾਂ ਜਾਣਦੇ ਹਨ।ਉਥੇ ਹੀ ਰਮਜਾਨ ਦੇ ਪਾਕ ਮਹੀਨੇ ਦੇ ਦੌਰਾਨ , ਸਲਮਾਨ ਜਿਆਦਾ ਤੋਂ ਜਿਆਦਾ ਧਰਮ ਦੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਇਹ ਮਹੀਨਾ ਦਾਨ ਪੁਨ ਕਰਨ ਦਾ ਹੁੰਦਾ ਹੈ। ਤੁਹਾਨੂੰ ਦੱਸ ਦੇਈੇਏ ਕਿ ਬਾਲੀਵੁਡ ਦੇ ਦਬੰਗ ਯਾਨਿ ਸਲਮਾਨ ਖਾਨ ਅਜਿਹੇ ਅਦਾਕਾਰਾਂ ਵਿੱਚੋਂ ਇੱਕ ਹਨ ਜੋ ਹਮੇਸ਼ਾ ਕਿਸੇ ਨਾ ਕਿਸੀ ਵਜ੍ਹਾ ਤੋਂ ਸੁਰਖੀਆਂ ਵਿੱਚ ਰਹਿੰਦੇ ਹਨ।ਇਨ੍ਹਾਂ ਦਿਨੀਂ ਸਲਮਾਨ ਖਾਨ ਲਾਕਡਾਊਨ ਦੀ ਮਾਰ ਝੇਲ ਰਹੇ ਦਿਹਾੜੀ ਮਜਦੂਰਾਂ ਅਤੇ ਗਰੀਬਾਂ ਦੀ ਮਦਦ ਕਰ ਰਹੇ ਹਨ।

ਇਸ ਵਿੱਚ ਉਨ੍ਹਾਂ ਦਾ ਸੋਸ਼ਲ ਮੀਡੀਆ ਤੇ ਅਦਾਕਾਰਾ ਜੈਕਲੀਨ ਫਰਾਂਨਡਿਸ ਦੇ ਨਾਲ ਇੱਕ ਖਾਸ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਦੀ ਕਾਫੀ ਚਰਚਾ ਵੀ ਹੋ ਰਹੀ ਹੈ। ਦਰਅਸਲ ਸਲਮਾਨ ਖਾਨ ਅਤੇ ਜੈਕਲੀਨ ਫਰਨਾਂਡਿਸ ਦਾ ਇਨ੍ਹਾਂ ਦਿਨੀਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।ਇਨ੍ਹਾਂ ਦਿਨੀਂ ਕਲਾਕਾਰਾਂ ਦਾ ਇਹ ਵੀਡੀਓ ਬਾਈਕ ਰਾਈਡਿੰਗ ਦਾ ਹੈ। ਵੀਡੀਓ ਵਿੱਚ ਸਲਮਾਨ ਖਾਨ ਕਿੀ ਪਹਾੜੀ ਥਾਂ ਤੇ ਬੁਲਟ ਬਾਈਕ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ।

Related posts

Rakhi sawant ਦੇ ਨਾਲ ਬਿੱਗ ਬੌਸ 14 ‘ਚ ਹੋਇਆ ਸੀ ਇਹ ਹਾਦਸਾ, ਹੁਣ ਕਰਵਾਉਣੀ ਪਈ ਸਰਜਰੀ

On Punjab

Hema Malini Birthday : ਰੇਖਾ ਤੇ ਅਮਿਤਾਭ ਬੱਚਨ ਨੂੰ ਮਿਲਵਾਉਣਾ ਚਾਹੁੰਦੀ ਸੀ ਹੇਮਾ ਮਾਲਿਨੀ, ਇਸ ਵੱਡੇ ਆਗੂ ਤੋਂ ਮੰਗੀ ਸੀ ਮਦਦ

On Punjab

ਅੱਜ ਮਨਾ ਰਹੀ ਹਿਮਾਂਸ਼ੀ ਆਪਣਾ ਜਨਮਦਿਨ, ਇਸ ਸ਼ਖਸ ਦੇ ਕਹਿਣ ‘ਤੇ ਮਾਡਲਿੰਗ ਦੇ ਖੇਤਰ ਵਿੱਚ ਬਣਾਇਆ ਕਰੀਅਰ

On Punjab