70.83 F
New York, US
April 24, 2025
PreetNama
ਖੇਡ-ਜਗਤ/Sports News

ਰਵੀ ਸ਼ਾਸਤਰੀ ਦੀ ਥਾਂ ਰਾਹੁਲ ਦ੍ਰਵਿੜ ਹੀ ਹੋਣਗੇ ਸ੍ਰੀਲੰਕਾ ਦੌਰੇ ਦੇ ਕੋਚ, ਸੌਰਵ ਗਾਂਗੂਲੀ ਨੇ ਕੀਤੀ ਪੁਸ਼ਟੀ

ਭਾਰਤੀ ਕ੍ਰਿਕਟ ਟੀਮ ਨੇ ਮੁਖ ਖਿਡਾਰੀ ਇਸ ਸਮੇਂ ਇੰਗਲੈਂਡ ਦੇ ਦੌਰੇ ‘ਤੇ ਹਨ। ਵਰਲਡ ਟੈਸਟ ਚੈਂਪੀਅਨਸ਼ਿਪ ਫਾਈਨਲ ‘ਚ ਖੇਡਣ ਤੋਂ ਬਾਅਦ ਟੀਮ ਨੂੰ ਮੇਜ਼ਬਾਨ ਦੇ ਖ਼ਿਲਾਫ਼ 5 ਟੈਸਟ ਮੈਚਾਂ ਦੀ ਸਿਰੀਜ਼ ‘ਚ ਖੇਡਣਾ ਹੈ। ਕਪਤਾਨ ਵਿਰਾਟ ਕੋਹਲੀ, ਉਪ ਕਪਤਾਨ ਰੋਹਿਤ ਸ਼ਰਮਾ ਲਿਮਟਡ ਓਵਰ ਸਿਰੀਜ਼ ‘ਚ ਸ੍ਰੀਲੰਕਾ ਦੇ ਖਿਲਾਫ ਨਹੀਂ ਖੇਡ ਰਹੇ ਹਨ। ਉਨ੍ਹਾਂ ਦੀ ਥਾਂ ਓਪਨਰ ਸ਼ਿਖਰ ਧਵਨ ਬਣਾਇਆ ਗਿਆ ਹੈ। ਮੁਖ ਕੋਚ ਰਵੀ ਸ਼ਾਸਤਰੀ ਵੀ ਸਿਰੀਜ਼ ਦੌਰਾਨ ਇੰਗਲੈਂਡ ‘ਚ ਹੋਣਗੇ ਇਸੇ ਕਾਰਨ ਉਨ੍ਹਾਂ ਦੀ ਜ਼ਿੰਮੇਦਾਰੀ ਸਾਬਕਾ ਦਿੱਗਜ ਤੇ ਐੱਨਸੀਏ ਪ੍ਰਮੁਖ ਰਾਹੁਲ ਦ੍ਰਵਿੜ ਦੀ ਦਿੱਤੀ ਗਈ ਹੈ।

ਗਾਂਗੁਲੀ ਨੇ ਇਕ ਅੰਗਰੇਜ਼ੀ ਵੈੱਬਸਾਈਟ ਨਾਲ ਗੱਲ ਨੂੰ ਪੱਕਾ ਕੀਤਾ ਕਿ ਮੁਖ ਕੋਟ ਰਵੀ ਸ਼ਾਸਤਰੀ ਦੀ ਗੈਰ ਮੌਜੂਦਗੀ ਦੇ ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਵਿੜ ਟੀਮ ਇੰਡੀਆ ਦੇ ਮੁਖ ਕੋਚ ਦੀ ਭੂਮਿਕਾ ਨਿਭਾਉਣਗੇ। ਗਾਂਗੁਲੀ ਨੇ ਕਿਹਾ, ਰਾਹੁਲ ਦ੍ਰਵਿੜ ਸ੍ਰੀਲੰਕਾ ਦੌਰੇ ਲਈ ਭਾਰਤੀ ਕ੍ਰਿਕਟ ਟੀਮ ਦੇ ਕੋਚ ਹੋਣਗੇ। ਭਾਰਤੀ ਟੀਮ ਨੂੰ ਸ੍ਰੀਲੰਕਾ ‘ਚ 3 ਵਨਡੇ ਤੇ ਇੰਨੇ ਮੈਚਾਂ ਦੀ ਸਿਰੀਜ਼ ‘ਚ ਖੇਡਣਾ ਹੈ।

ਸ੍ਰੀਲੰਕਾ ਦੌਰੇ ਲਈ ਆਈਪੀਐੱਲ ‘ਚ ਆਪਣੀ ਬੱਲੇਬਾਜ਼ੀ ਨਾਲ ਚੋਣ ਕਰਨ ਵਾਲਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਰਿਤੂਰਾਜ ਗਾਇਕਵਾਡ ਨੂੰ ਚੁਣਿਆ ਗਿਆ ਹੈ। ਪਹਿਲੀ ਵਾਰ ਉਨ੍ਹਾਂ ਦੀ ਚੋਣ ਭਾਰਤੀ ਲਈ ਕੀਤੀ ਗਈ ਹੈ। ਉਮੀਦ ਹੈ ਕੀਤੀ ਜਾ ਰਹੀ ਹੈ ਕਿ ਇਸ ਦੌਰੇ ‘ਤੇ ਉਨ੍ਹਾਂ ਨੂੰ ਡੈਬਿਊ ਕਰਨ ਦਾ ਮੌਕਾ ਮਿਲੇਗਾ। ਦ੍ਰਵਿੜ ਦੀ ਕੋਚਿੰਗ ‘ਚ ਇੰਡੀਆ ਏ ਵੱਲੋਂ ਖੇਡ ਚੁੱਕੇ ਰਿਤੂਰਾਜ ਨੇ ਇਸ ਮੌਕੇ ਨੂੰ ਬਿਹਤਰੀਨ ਮੌਕਾ ਦੱਸਿਆ ਹੈ।

Related posts

CWC 2019; PAK vs WI: ਪਾਕਿ ਟੀਮ 105 ਦੌੜਾਂ ’ਤੇ ਸਿਮਟੀ

On Punjab

ਗੋਲ ਨਾ ਕਰ ਸਕਣ ਤੋਂ ਨਿਰਾਸ਼ ਕ੍ਰਿਸਟੀਆਨੋ ਰੋਨਾਲਡੋ ਨੇ ਮੈਚ ਰੈਫਰੀ ਨਾਲ ਕੀਤਾ ਝਗੜਾ! ਵਾਇਰਲ ਹੋਇਆ ਵੀਡੀਓ

On Punjab

Mohammed Shami ਦੀ ਜਲਦ ਭਾਰਤੀ ਟੀਮ ‘ਚ ਕਰਨਗੇ ਵਾਪਸੀ ! ਇਸ ਟੀਮ ਖਿਲਾਫ ਮੈਦਾਨ ‘ਚ ਉਤਰੇਗੀ 1 ਸਾਲ ਬਾਅਦ

On Punjab