PreetNama
ਸਮਾਜ/Social

ਰਸੋਈ ‘ਚ ਮਹਿੰਗਾਈ ਦਾ ਤੜਕਾ, ਰਸੋਈ ਨਾਲ ਜੁੜੀਆਂ ਇਹ ਚੀਜ਼ਾਂ ਹੋਈਆਂ ਮਹਿੰਗੀਆਂ

Union Budget 2020 products: ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸ਼ਨੀਵਾਰ ਨੂੰ 2020-21 ਦਾ ਆਮ ਬਜਟ ਪੇਸ਼ ਕੀਤਾ ਗਿਆ । ਜਿਸ ਵਿੱਚ ਕਈ ਅਜਿਹੇ ਐਲਾਨ ਕੀਤੇ ਗਏ ਹਨ, ਜਿਸ ਵਿੱਚ ਰੋਜ਼ਾਨਾ ਜ਼ਰੂਰਤ ਦੀਆਂ ਕਈ ਚੀਜ਼ਾਂ ਮਹਿੰਗੀਆਂ ਹੋਣਗੀਆਂ । ਜਿਨ੍ਹਾਂ ਵਿੱਚ ਰਸੋਈ ਦੀਆਂ ਚੀਜ਼ਾਂ ਤੋਂ ਲੈ ਕੇ ਫਰਨੀਚਰ, ਫੁਟਵੀਅਰ ਅਤੇ ਬੱਚਿਆਂ ਦੇ ਖਿਡੌਣੇ ਸ਼ਾਮਿਲ ਹਨ । ਉਥੇ ਹੀ ਖੇਡਾਂ ਦੀਆਂ ਚੀਜ਼ਾਂ ਅਤੇ ਮਾਈਕ੍ਰੋਫੋਨਸ ਜਿਹੀਆਂ ਵਸਤੂਆਂ ਸਸਤੀਆਂ ਹੋਣਗੀਆਂ ।

ਰਸੋਈ ਦੀਆਂ ਮਹਿੰਗੀਆਂ ਹੋਈਆਂ ਵਸਤੂਆਂ ਵਿੱਚ ਤੇਲ, ਮੱਖਣ, ਘਿਓ, ਮੂੰਗਫਲੀ ਦਾ ਮੱਖਣ, ਮੱਕੀ, ਸੋਇਆ ਫਾਈਬਰ, ਸੋਇਆ ਪ੍ਰੋਟੀਨ, ਅਖਰੋਟ ਆਦਿ ਸ਼ਾਮਿਲ ਹਨ । ਇਸ ਤੋਂ ਇਲਾਵਾ ਰਸੋਈ ਉਪਕਰਣ ਵੀ ਮਹਿੰਗੇ ਕੀਤੇ ਗਏ ਹਨ, ਜਿਨ੍ਹਾਂ ਵਿੱਚ ਵਾਟਰ ਫਿਲਟਰ, ਫ਼ੂਡ ਗ੍ਰਾਈਂਡਰ, ਤੰਦੂਰ, ਕੂਕਰ, ਗਰਿਲਰ, ਰੋਸਟਰ ਆਦਿ ਸ਼ਾਮਿਲ ਹਨ ।

ਸਾਲ 2020-21 ਦੇ ਬਜਟ ਵਿੱਚ ਰਸੋਈ ਤੋਂ ਇਲਾਵਾ ਸਜਣ ਵਾਲਾ ਸਮਾਂ ਵੀ ਮਹਿੰਗਾ ਕਰ ਦਿੱਤਾ ਗਿਆ ਹੈ । ਜਿਸ ਵਿੱਚ ਕੰਘਾ, ਹੇਅਰ ਪਿੰਨ, ਕਰਲਿੰਗ ਪਿੰਨ ਮਹਿੰਗੀ ਹੋਵੇਗੀ । ਉਥੇ ਹੀ ਜੀਵਨ ਸ਼ੈਲੀ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਜਿਵੇਂ ਵਾਟਰ ਹੀਟਰ, ਫਰਨੀਚਰ, ਲੈਂਪ, ਲਾਈਟ ਫਿਟਿੰਗਸ, ਖਿਡੌਣੇ, ਘੰਟੀਆਂ, ਟੇਬਲ ਫੈਨ, ਸੀਲਿੰਗ ਫੈਨ, ਬਲੋਅਰ ਆਦਿ ਸ਼ਾਮਿਲ ਹਨ ।

ਦੱਸ ਦੇਈਏ ਕਿ ਇਨ੍ਹਾਂ ਸਭ ਵਸਤੂਆਂ ਤੋਂ ਇਲਾਵਾ ਰਤਨ, ਮੈਡੀਕਲ ਉਪਕਰਣ, ਕੱਚ ਦਾ ਸਾਮਾਨ, ਟਰਾਫੀਆਂ, ਸਿਗਰੇਟ, ਤੰਬਾਕੂ ਆਦਿ ਮਹਿੰਗੇ ਹੋ ਗਏ ਹਨ । ਬੀਤੇ ਦਿਨ ਪੇਸ਼ ਕੀਤੇ ਗਏ ਬਜਟ ਵਿੱਚ ਸਿਰਫ਼ ਨਿਊਜ਼ਪ੍ਰਿੰਟ, ਖੇਡਾਂ ਦਾ ਸਮਾਨ, ਮਾਈਕ੍ਰੋਫੋਨ, ਇਲੈਕਟ੍ਰਿਕ ਵਾਹਨ, ਕੱਚੀ ਚੀਨੀ ਤੇ ਪਲਾਸਟਿਕ ਕੈਮੀਕਲ ਸ਼ਾਮਿਲ ਹਨ ।

Related posts

ਸ਼ਕਤੀਸ਼ਾਲੀ ਚੰਥੂ ਤੋਂ ਸਹਿਮਿਆ ਚੀਨ, ਤਾਈਵਾਨ ਤੇ ਵੀਅਤਨਾਮ ‘ਤੇ ਮੰਡਰਾਇਆ ਦੋ ਸ਼ਕਤੀਸ਼ਾਲੀ ਤੂਫ਼ਾਨਾਂ ਦਾ ਖ਼ਤਰਾ, ਹੜ੍ਹ ਤੇ ਜ਼ਮੀਨ ਖਿਸਕਣ ਦਾ ਡਰ

On Punjab

ਵਿਸ਼ੇਸ਼ ਜਾਂਚ ਕਾਰਨ ਕੈਨੇਡਾ-ਭਾਰਤ ਉਡਾਣਾਂ ਪ੍ਰਭਾਵਤ ਹੋਣ ਲੱਗੀਆਂ

On Punjab

ਪ੍ਰਤਾਪ ਸਿੰਘ ਬਾਜਵਾ ਨੇ ਡੱਲੇਵਾਲ ਨਾਲ ਕੀਤੀ ਮੁਲਾਕਾਤ, ਕਿਹਾ- ਨਰਿੰਦਰ ਮੋਦੀ ਤੇ ਭਗਵੰਤ ਮਾਨ ਝੂਠਾਂ ਦਾ ਖੱਟਿਆ ਖਾ ਰਹੇ

On Punjab