ਕੁੜੀਆਂ ਸੁੰਦਰ ਦਿਸਣ ਲਈ ਪਾਰਲਰ ਤੋਂ ਫੈਸ਼ੀਅਲ ਕਰਾਉਂਦੀਆਂ ਹਨ, ਤਾਂ ਜੋ ਚਿਹਰੇ ਦੀ ਚਮਕ ਗੁਆਚ ਨਾ ਜਾਵੇ, ਪਰ ਅਸੀਂ ਕੁਝ ਘਰੇਲੂ ਟੋਟਕਿਆਂ ਨਾਲ ਵੀ ਪਾਰਲਰ ਵਰਗੀ ਚਮਕ ਪ੍ਰਾਪਤ ਕਰ ਸਕਦੇ ਹੋ। ਅੱਜ ਤੁਹਾਨੂੰ ਕੁਝ ਇਸੇ ਤਰ੍ਹਾਂ ਦੇ ਸੁੰਦਰਤਾ ਦੇ ਟੋਟਕਿਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਡੀ ਸੁੰਦਰਤਾ ਨੂੰ ਵਧਾਉਣਗੇ।
ਗੁਲਾਬ ਅਤੇ ਨਿੰਬੂ: ਗੁਲਾਬ ਜਲ ਅਤੇ ਨਿੰਬੂ ਨੂੰ ਬਰਾਬਰ ਮਾਤਰਾ ਵਿੱਚ ਮਿਲਾਓ ਅਤੇ ਇਸ ਨੂੰ ਤੀਹ ਮਿੰਟ ਲਈ ਚਿਹਰੇ ‘ਤੇ ਲਗਾਓ। ਇਸ ਤੋਂ ਬਾਅਦ ਚਿਹਰੇ ਨੂੰ ਠੰਢੇ ਪਾਣੀ ਨਾਲ ਧੋ ਲਓ। ਇਸ ਦਾ ਅਸਰ ਤੁਹਾਡੇ ਚਿਹਰੇ ‘ਤੇ ਤੁਰੰਤ ਵਿਖਾਈ ਦੇਣਾ ਸ਼ੁਰੂ ਹੋ ਜਾਵੇਗਾ।
ਮੁਲਤਾਨੀ ਮਿੱਟੀ: ਇੱਕ ਚਮਚ ਮੁਲਤਾਨੀ ਮਿੱਟੀ ਵਿੱਚ ਗੁਲਾਬ ਜਲ ਮਿਲਾ ਕੇ ਇੱਕ ਪੇਸਟ ਤਿਆਰ ਕਰੋ। ਇਸ ਨੂੰ ਚਿਹਰੇ ‘ਤੇ ਤੀਹ ਮਿੰਟ ਲਈ ਲਾਓ। ਫਿਰ ਚਿਹਰੇ ਨੂੰ ਪਾਣੀ ਨਾਲ ਧੋ ਲਓ। ਤੁਹਾਨੂੰ ਇਸ ਤੋਂ ਤੁਰੰਤ ਤਾਜ਼ਗੀ ਮਿਲੇਗੀ ਅਤੇ ਕੋਈ ਨੁਕਸਾਨ ਨਹੀਂ ਹੋਵੇਗਾ।
ਅਨਾਰ ਅਤੇ ਨਿੰਬੂ ਦਾ ਫੇਸ ਮਾਸਕ: ਅਨਾਰ ਅਤੇ ਨਿੰਬੂ ਦੇ ਫੇਸ ਮਾਸਕ ਵਿੱਚ ਵਿਟਾਮਿਨ ਤੇ ਐਂਟੀ ਆਕਸੀਡੈਂਟ ਹੁੰਦੇ ਹਨ, ਜੋ ਚਮੜੀ ਦੀ ਸਮੱਸਿਆ ਨੂੰ ਦੂਰ ਕਰਦੇ ਹਨ ਅਤੇ ਇਸ ਨੂੰ ਚਮਕਦਾਰ ਬਣਾਉਂਦੇ ਹਨ। ਅਨਾਰ ਅਤੇ ਨਿੰਬੂ ਦਾ ਰਸ ਮਿਲਾਓ ਅਤੇ ਚਿਹਰੇ ‘ਤੇ ਤੀਹ ਮਿੰਟ ਲਈ ਲਾਓ। ਫਿਰ ਠੰਢੇ ਪਾਣੀ ਨਾਲ ਧੋ ਲਓ।
ਪਪੀਤਾ: ਜੇ ਤੁਹਾਡੇ ਚਿਹਰੇ ‘ਤੇ ਮੁਹਾਸੇ ਹਨ ਤਾਂ ਤੁਸੀਂ ਪਪੀਤੇ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਕੱਚੇ ਪਪੀਤੇ ਦਾ ਰਸ ਕੱਢ ਕੇ ਚਿਹਰੇ ‘ਤੇ ਲਾਓ। ਇਹ ਚਿਹਰੇ ‘ਤੇ ਕਿੱਲ ਮੁਹਾਸੇ ਦੂਰ ਕਰੇਗਾ ਅਤੇ ਚਿਹਰੇ ‘ਤੇ ਚਮਕ ਆਵੇਗੀ।
ਟਮਾਟਰ: ਕੱਚੇ ਟਮਾਟਰ ਨੂੰ ਚੰਗੀ ਤਰ੍ਹਾਂ ਪੀਸੋ ਅਤੇ ਚਿਹਰੇ ‘ਤੇ 15 ਮਿੰਟ ਲਈ ਲਗਾਓ। ਇਸ ਤੋਂ ਬਾਅਦ ਚਿਹਰੇ ਨੂੰ ਠੰਢੇ ਪਾਣੀ ਨਾਲ ਧੋ ਲਓ। ਕੁਝ ਦਿਨ ਇਸੇ ਤਰ੍ਹਾਂ ਕਰਨ ਨਾਲ ਤੁਸੀਂ ਚਿਹਰੇ ਦੀ ਚਮਕ ‘ਚ ਇੱਕ ਫਰਕ ਵੇਖ ਸਕੋਗੇ।
next post