ਸਮੱਗਰੀ-ਚਾਰ-ਪੰਜ ਉਬਲੇ ਹੋਏ ਆਲੂ, ਪਨੀਰ ਦੋ ਕੱਪ ਕੱਦੂਕਸ਼ ਕੀਤਾ ਹੋਇਆ, ਅਦਰਕ, ਲਸਣ ਦਾ ਪੇਸਟ ਇੱਕ ਵੱਡਾ ਚਮਚ, ਹਰੀ ਮਿਰਚ ਦਾ ਪੇਸਟ ਜਾਂ ਰੈੱਡ ਚਿੱਲੀ ਫਲੈਕਸ (ਕੁੱਟੀ ਹੋਈ ਲਾਲ ਮਿਰਚ), ਇੱਕ ਵੱਡਾ ਚਮਚ, ਨਮਕ ਸਵਾਦ ਅਨੁਸਾਰ, ਮੈਦਾ ਦੋ ਵੱਡੇ ਚਮਚ, ਬ੍ਰੈੱਡ ਕ੍ਰਮਬਸ ਦੋ ਕੱਪ, ਤੇਲ ਤਲਣ ਲਈ।
ਵਿਧੀ-ਆਲੂ ਛਿਲ ਲਓ। ਇਸ ਵਿੱਚ ਪਨੀਰ, ਨਮਕ, ਅਦਰਕ-ਲਸਣ ਦਾ ਪੇਸਟ, ਚਿੱਲੀ ਫਲੈਕਸ ਪਾ ਕੇ ਆਟਾ ਗੁੰਨ੍ਹ ਲਓ। ਅਲੱਗ ਕਟੋਰੀ ਵਿੱਚ ਮੈਦਾ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਪਤਲਾ ਘੋਲ ਤਿਆਰ ਕਰੋ। ਆਲੂ ਦੇ ਮਿਸ਼ਰਣ ਦੇ ਛੋਟੇ ਛੋਟੇ ਪੇੜੇ ਬਣਾ ਕੇ ਰੋਲ ਬਣਾਓ। ਇਨ੍ਹਾਂ ਨੂੰ ਮੈਦੇ ਦੇ ਘੋਲ ਵਿੱਚ ਪਾਓ ਅਤੇ ਫਿਰ ਬ੍ਰੈੱਡ ਕ੍ਰਮਬਸ ਵਿੱਚ ਚਾਰਾਂ ਪਾਸਿਉਂ ਚੰਗੀ ਤਰ੍ਹਾਂ ਨਾਲ ਲਪੇਟ ਲਓ। ਇਨ੍ਹਾਂ ਨੂੰ ਗਰਮ ਤੇਲ ਵਿੱਚ ਮੱਧਮ ਸੇਕ ‘ਤੇ ਸੁਨਹਿਰਾ ਹੋਣ ਤੱਕ ਤਲ ਲਓ। ਸਵਾਦਲੇ ਰੋਲਸ ਚਟਣੀ, ਸੌਸ ਜਾਂ ਫਿਰ ਚਾਹ ਦੇ ਨਾਲ ਗਰਮਾ ਗਰਮ ਪਰੋਸੋ।