17.92 F
New York, US
December 22, 2024
PreetNama
ਫਿਲਮ-ਸੰਸਾਰ/Filmy

ਰਾਖੀ ਸਾਵੰਤ ਨੇ ਕਰਵਾਇਆ ਆਪਣੇ NRI ਫੈਨ ਨਾਲ ਵਿਆਹ, ਹੁਣ ਕਰਨਾ ਚਾਹੁੰਦੀ ਇਹ ਕੰਮ

ਮੁੰਬਈਬਾਲੀਵੁੱਡ ਦੀ ਡ੍ਰਾਮਾ ਕੁਈਨ ਰਾਖੀ ਸਾਵੰਤ ਅਕਸਰ ਆਪਣੇ ਬਿਆਨਾਂ ਕਰਕੇ ਸੁਰਖੀਆਂ ‘ਚ ਰਹਿੰਦੀ ਹੈ। ਅੱਜਕੱਲ੍ਹ ਰਾਖੀ ਫੇਰ ਸੁਰਖੀਆਂ ‘ਚ ਹੈ। ਇਸ ਦਾ ਕਾਰਨ ਉਸ ਦਾ ਅਚਾਨਕ ਵਿਆਹ ਕਰ ਲੈਣਾ ਹੈ। ਉਸ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਨੂੰ ਦੇਖ ਹਰ ਕੋਈ ਉਸ ਤੋਂ ਵਿਆਹ ਬਾਰੇ ਪੁੱਛ ਰਿਹਾ ਹੈ।

ਪਹਿਲਾਂ ਤਾਂ ਰਾਖੀ ਨੇ ਕਿਹਾ ਸੀ ਕਿ ਉਸ ਨੇ ਇਹ ਬ੍ਰਾਈਡ ਫੋਟੋਸ਼ੂਟ ਕੀਤਾ ਹੈ। ਇਸ ਤੋਂ ਬਾਅਦ ਖ਼ਬਰਾਂ ਹਨ ਕਿ ਉਸ ਨੇ ਆਪਣੇ ਫੈਨ ਰਿਤੇਸ਼ ਨਾਲ ਵਿਆਹ ਕੀਤਾ ਹੈ ਜੋ ਯੂਰਪ ਦਾ ਰਹਿਣ ਵਾਲਾ ਹੈ। 36 ਸਾਲਾ ਰਿਤੇਸ਼ ਐਨਆਰਆਈ ਬਿਜਨੈੱਸਮੈਨ ਹੈ। ਰਾਖੀ ਨੇ ਏਬੀਪੀ ਨਿਊਜ਼‘ ਨਾਲ ਗੱਲ ਕਰ ਇਸ ਬਾਰੇ ਜਾਣਕਾਰੀ ਦਿੱਤੀ।

ਇਸ ਦੇ ਨਾਲ ਹੀ ਰਾਖੀ ਨੇ ਵਿਆਹ ਦੇ ਨਾਲ ਹੀ ਬੱਚੇ ਪੈਦਾ ਕਰਨ ਦਾ ਸਾਲ ਤੇ ਗਿਣਤੀ ਵੀ ਤੈਅ ਕਰ ਲਈ ਹੈ। ਰਾਖੀ ਨੇ ਹੱਸਦੇ ਹੋਏ ਕਿਹਾ. “ਮੈਂ ਸਾਲ 2020 ਤਕ ਜਾਨੀਮਾਨੀ ਕੋਰੀਓਗ੍ਰਾਫਰ ਤੇ ਫ਼ਿਲਮੇਕਰ ਫਰਾਹ ਖ਼ਾਨ ਦੀ ਤਰ੍ਹਾਂ ਇੱਕੋ ਸਮੇਂ ਤਿੰਨ ਬੱਚਿਆਂ ਨੂੰ ਜਨਮ ਦੇਣਾ ਚਾਹੁੰਦੀ ਹਾਂ।”

Related posts

ਸਰਗੁਣ ਮਹਿਤਾ ਤੇ ਹਾਰਡੀ ਸੰਧੂ ਦੀ ਜੋੜੀ ਅਫਸਾਨਾ ਦੇ ਗੀਤ ‘ਚ ਆਏਗੀ ਨਜ਼ਰ

On Punjab

ਸਿਧਾਰਥ ਸ਼ੁਕਲਾ ਤੋਂ ਬਾਅਦ, ਇਸ ਮਾਡਲ ਨੂੰ ਪਿਆ ਦਿਲ ਦਾ ਦੌਰਾ, ਇੱਥੇ ਛੁੱਟੀਆਂ ਮਨਾਉਂਦੇ ਹੋਏ ਹੋਈ ਮੌਤ

On Punjab

ਰਮਾਇਣ ਦੀ ਸੀਤਾ ਨੇ ਸਰਕਾਰ ਅੱਗੇ ਕੀਤੀ ਇਹ ਮੰਗ,ਤੁਸੀ ਵੀ ਸੁਣ ਹੋ ਜਾਉਗੇ ਹੈਰਾਨ

On Punjab