74.89 F
New York, US
April 30, 2025
PreetNama
ਸਮਾਜ/Social

ਰਾਜਸਥਾਨ ‘ਚ ਬਾਰਸ਼ ਦਾ ਕਹਿਰ, ਮਕਾਨ ਡਿੱਗਣ ਨਾਲ ਤਿੰਨ ਮੌਤਾਂ, ਇੱਕ ਨੌਜਵਾਨ ਹੜ੍ਹਿਆ

ਅਜਮੇਰਰਾਜਸਥਾਨ ਦੇ ਕਈ ਜ਼ਿਲ੍ਹਿਆਂ ‘ਚ ਵੀਰਵਾਰ ਨੂੰ ਮੁਸਲਾਧਾਰ ਬਾਰਸ਼ ਹੋਈ। ਅਜਮੇਰਭੀਲਵਾੜਾ ਤੇ ਸਿਰੋਹੀ ਜ਼ਿਲ੍ਹਿਆਂ ‘ਚ ਜਿੱਥੇ ਤੇਜ਼ ਬਾਰਸ਼ ਹੋਈਉੱਥੇ ਹੀ ਕਈ ਹੋਰ ਜ਼ਿਲ੍ਹਿਆਂ ‘ਚ ਹਲਕੀ ਬਾਰਸ਼ ਦਾ ਦੌਰ ਚੱਲ ਰਿਹਾ ਹੈ। ਅਜਮੇਰ ‘ਚ ਲਗਾਤਾਰ ਤਿੰਨ ਘੰਟੇ ਹੋਈ ਤੇਜ਼ ਬਾਰਸ਼ ਨਾਲ ਕਈ ਇਲਾਕੇ ਪਾਣੀ ਨਾਲ ਭਰ ਗਏ।

ਇੱਥੇ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਇੱਕ ਨੌਜਵਾਨ ਹੜ੍ਹ ਗਿਆਜਦਕਿ ਲੋਕਾਂ ਨੇ ਉਸ ਨੂੰ ਕਾਫੀ ਮੁਸ਼ਕਤ ਕਰ ਬਚਾ ਲਿਆ। ਅਜਮੇਰ ‘ਚ ਇੱਕ ਮਕਾਨ ਡਿੱਗ ਗਿਆ ਜਿਸ ਕਰਕੇ ਇੱਕ ਬੱਚੇ ਸਣੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਉਧਰ ਇੱਕ ਔਰਤ ਜ਼ਖ਼ਮੀ ਵੀ ਹੋ ਗਈ। ਅਜਮੇਰ ਦੇ ਰੇਲਵੇ ਸਟੇਸ਼ਨਸਕੂਲ ਤੇ ਹਸਪਤਾਲਾਂ ਦੀਆਂ ਕਈ ਇਮਾਰਤਾਂ ‘ਚ ਪਾਣੀ ਭਰ ਗਿਆ ਹੈ।ਸਾਸ਼ਨ ਦਾ ਕਹਿਣਾ ਹੈ ਕਿ ਤਿੰਨ ਘੰਟੇ ‘ਚ 112 ਐਮਐਮ ਬਾਰਸ਼ ਹੋਈ ਹੈ। ਸਿਰੋਹੀ ਦੇ ਮਾਉਂਟ ਆਬੂ ‘ਚ ਬੁੱਧਵਾਰ ਰਾਤ ਨੂੰ ਸੱਤ ਇੰਚ ਪਾਣੀ ਨਾਲ ਹਾਲਾਤ ਵਿਗੜ ਗਏ। ਅਜਮੇਰ ਦੇ ਰੇਲਵੇ ਸਟੇਸ਼ਨਸਰਕਾਰੀ ਸਕੂਲ ਤੇ ਹਸਪਤਾਲ ‘ਚ ਪਾਣੀ ਭਰ ਗਿਆ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ‘ਚ ਪੂਰਬੀ ਰਾਜਸਥਾਨ ਦੇ ਕਈ ਹਿੱਸਿਆਂ ‘ਚ ਭਾਰੀ ਬਾਰਸ਼ ਦੀ ਚੇਤਾਵਨੀ ਦਿੱਤੀ ਹੈ।

Related posts

ਹਰਿਆਣਾ ਦੇ ਸਾਬਕਾ ਮੰਤਰੀ ਦੀ ਈਵੀਐਮ ਬਾਰੇ ਪਟੀਸ਼ਨ ਦੀ ਸੀਜੇਆਈ ਦੀ ਅਗਵਾਈ ਵਾਲੇ ਬੈਂਚ ਅੱਗੇ ਹੋਵੇਗੀ ਸੁਣਵਾਈ

On Punjab

Nepal Plane Crash : ਪੋਖਰਾ ਜਹਾਜ਼ ਹਾਦਸੇ ‘ਚ ਮਾਰੇ ਗਏ ਲੋਕਾਂ ‘ਚ ਪ੍ਰਮੁੱਖ ਨੇਪਾਲੀ ਪੱਤਰਕਾਰ ਵੀ ਸ਼ਾਮਲ

On Punjab

ਟੀ-20: ਸ੍ਰੀਲੰਕਾ ਨੇ ਨਿਊਜ਼ੀਲੈਂਡ ਨੂੰ 7 ਦੌੜਾਂ ਨਾਲ ਹਰਾਇਆ

On Punjab