PreetNama
ਸਮਾਜ/Social

ਰਾਜਸਥਾਨ ਦਾ ਰਾਜਨੀਤਿਕ ਸੰਕਟ ਖ਼ਤਮ, ਕੁਝ ਸਮੇਂ ਬਾਅਦ ਹੋ ਸਕਦੀ ਗਹਿਲੋਤ-ਪਾਇਲਟ ਦੀ ਮੀਟਿੰਗ

ਜੈਪੁਰ: ਰਾਜਸਥਾਨ ‘ਚ ਕਾਂਗਰਸ ‘ਤੇ ਘੁੰਮਦਾ ਸਿਆਸੀ ਸੰਕਟ ਖ਼ਤਮ ਹੋ ਗਿਆ ਹੈ। ਬਾਗੀ ਸਚਿਨ ਪਾਇਲਟ ਅਤੇ ਉਸ ਦੇ ਡੇਰੇ ਦੇ ਵਿਧਾਇਕ ਕਾਂਗਰਸ ਵਾਪਸ ਘਰ ਪਰਤੇ ਹਨ। ਇਸ ਦੌਰਾਨ ਕਾਂਗਰਸ ਵਿਧਾਇਕ ਦਲ ਅੱਜ ਸ਼ਾਮ 5 ਵਜੇ ਜੈਪੁਰ ਵਿੱਚ ਮੁੱਖ ਮੰਤਰੀ ਅਸ਼ੇਕ ਗਹਿਲੋਤ ਦੇ ਘਰ ‘ਤੇ ਮੁਲਾਕਾਤ ਹੋਵੇਗੀ। ਦੱਸ ਦਈਏ ਕਿ ਕੱਲ੍ਹ ਤੋਂ ਸੂਬੇ ਵਿੱਚ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ।

ਜਾਣਕਾਰੀ ਇਹ ਵੀ ਹੈ ਕਿ ਸਚਿਨ ਪਾਇਲਟ ਅਤੇ ਸੀਐਮ ਗਹਿਲੋਤ ਵਿਚਕਾਰ ਵਿਧਾਇਕ ਦਲ ਦੀ ਬੈਠਕ ਤੋਂ ਪਹਿਲਾਂ ਇੱਕ ਮੁਲਾਕਾਤ ਹੋ ਸਕਦੀ ਹੈ। ਪਾਇਲਟ ਦੀ ਵਾਪਸੀ ਤੋਂ ਬਾਅਦ ਇਹ ਪਹਿਲੀ ਮੁਲਾਕਾਤ ਹੋਵੇਗੀ। ਇਸ ਸਮੇਂ ਦੌਰਾਨ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੀ ਮੌਜੂਦ ਰਹਿਣਗੇ।
ਸਚਿਨ ਪਾਇਲਟ ਘਰ ਪਰਤ ਆਏ ਹਨ, ਪਰ ਅਜੇ ਵੀ ਸੀਐਮ ਅਸ਼ੋਕ ਗਹਿਲੋਤ ਧੜੇ ਦੇ ਵਿਧਾਇਕ ਸਚਿਨ ਖੇਮੇ ਦੀ ਬਗਾਵਤ ਤੋਂ ਨਾਖੁਸ਼ ਹਨ। ਇਨ੍ਹਾਂ ਵਿਧਾਇਕਾਂ ਨੇ ਕਿਹਾ ਕਿ ਜੇਕਰ ਸਚਿਨ ਅਤੇ ਉਸ ਦੇ ਵਿਧਾਇਕਾਂ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ ਤਾਂ ਉਨ੍ਹਾਂ ਨੂੰ ਇਨਾਮ ਵੀ ਨਹੀਂ ਮਿਲਣਾ ਚਾਹੀਦਾ।

ਉਧਰ ਗਹਿਲੋਤ ਧੜੇ ਦੇ ਸਾਰੇ ਵਿਧਾਇਕ ਬੁੱਧਵਾਰ ਨੂੰ ਜੈਪੁਰ ਵਾਪਸ ਪਰਤੇ ਹਨ। ਉਨ੍ਹਾਂ ਸਾਰਿਆਂ ਨੂੰ ਏਅਰਪੋਰਟ ਤੋਂ ਸਿੱਧਾ ਹੋਟਲ ਫੇਅਰਮੌਂਟ ਭੇਜ ਦਿੱਤਾ ਗਿਆ। ਪਹਿਲਾਂ ਜੈਪੁਰ ਦੇ ਹੋਟਲ ਵਿਚ 18 ਦਿਨ ਅਤੇ ਫਿਰ ਜੈਸਲਮੇਰ ਵਿਚ 12 ਦਿਨ ਰਹੇ।

Related posts

ਨੌਜਵਾਨ ਦੇਸ਼ ਦਾ ਭਵਿੱਖ: ਜਨਰਲ ਚੌਹਾਨ

On Punjab

ਕਪਿਲ ਸ਼ਰਮਾ ਅਤੇ ਰਾਜਪਾਲ ਯਾਦਵ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ

On Punjab

ਨਿਊਜ਼ੀਲੈਂਡ ਦੇ ਕਿਸਾਨਾਂ ਦਾ ਸ਼ਹਿਰਾਂ ‘ਚ ਟਰੈਕਟਰਾਂ ਨਾਲ ਰੋਸ ਪ੍ਰਦਰਸ਼ਨ

On Punjab