PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਰਾਜੋਆਣਾ ਦੀ ਰਹਿਮ ਦੀ ਅਪੀਲ ਉੱਤੇ 18 ਮਾਰਚ ਤੱਕ ਫੈਸਲਾ ਲਏ ਸਰਕਾਰ: ਸੁਪਰੀਮ ਕੋਰਟ

ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਮੌਤ ਦੀ ਸਜ਼ਾ ਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਵੱਲੋਂ ਦਾਖ਼ਲ ਰਹਿਮ ਦੀ ਅਪੀਲ ਬਾਰੇ 18 ਮਾਰਚ ਤੱਕ ਫ਼ੈਸਲਾ ਲਏ ਅਤੇ ਜੇ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਕੋਰਟ ਖੁ਼ਦ ਕੇਸ ਦੇ ਗੁਣ-ਦੋਸ਼ਾਂ ਦੇ ਅਧਾਰ ’ਤੇ ਇਸ ਬਾਰੇ ਫੈਸਲਾ ਲਏਗੀ। ਜਸਟਿਸ ਬੀਆਰ ਗਵਈ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ, ‘‘ਅਸੀਂ ਤੁਹਾਨੂੰ ਆਖਰੀ ਮੌਕਾ ਦੇ ਰਹੇ ਹਾਂ…ਜਾਂ ਤਾਂ ਤੁਸੀਂ ਫੈਸਲਾ ਕਰ ਲਓ ਜਾਂ ਫਿਰ ਅਸੀਂ ਗੁਣ-ਦੋਸ਼ਾਂ ਦੇ ਅਧਾਰ ’ਤੇ ਇਸ ਉੱਤੇ ਸੁਣਵਾਈ ਕਰਾਂਗੇ।’’ ਬੈਂਚ, ਜਿਸ ਵਿਚ ਜਸਟਿਸ ਪੀਕੇ ਮਿਸ਼ਰਾ ਤੇ ਜਸਟਿਸ ਕੇਵੀ ਵਿਸ਼ਵਨਾਥ ਵੀ ਸ਼ਾਮਲ ਹਨ, ਨੇ ਕਿਹਾ, ‘‘ਅਸੀਂ 18 ਮਾਰਚ ਨੂੰ ਗੁਣ-ਦੋਸ਼ਾਂ ਦੇ ਅਧਾਰ ’ਤੇ ਸੁਣਵਾਈ ਕਰਾਂਗੇ…ਜੇ ਤੁਸੀਂ ਉਦੋਂ ਤੱਕ ਕੋਈ ਫੈਸਲਾ ਕਰ ਲਿਆ ਤਾਂ ਫਿਰ ਠੀਕ ਹੈ।’’ ਉਧਰ ਰਾਜੋਆਣਾ ਵੱਲੋਂ ਪੇਸ਼ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ, ‘‘ਇਹ ਸੀਜੇਆਈ ਐੱਸਏ ਬੋਬਡੇ ਦੇ ਸਮੇਂ ਤੋਂ ਚੱਲ  ਰਿਹਾ ਹੈ। ਉਹ ਪਿਛਲੇ 15 ਸਾਲਾਂ ਤੋਂ ਮੌਤ ਦੀ ਸਜ਼ਾ ਯਾਫ਼ਤਾ ਹੈ ਤੇ ਉਹ ਪਿਛਲੇ 29 ਸਾਲਾਂ ਤੋਂ ਜੇਲ੍ਹ ਵਿਚ ਹੈ। ਉਸ ਨੂੰ ਹੁਣ ਰਿਹਾਅ ਕੀਤਾ ਜਾਣਾ ਚਾਹੀਦਾ ਹੈ।’’ ਰਾਜੋਆਣਾ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਮਾਮਲੇ ਵਿਚ ਦੋਸ਼ੀ ਠਹਿਰਾਉਂਦਿਆਂ ਮੌਤ ਦੀ ਸਜ਼ਾ ਸੁਣਾਈ ਗਈ ਸੀ।

Related posts

ਡੇਟਿੰਗ ਲਈ ਬਜ਼ੁਰਗ ਅਮੀਰ ਮਰਦ ਦੀ ਭਾਲ ’ਚ ਬੇਟੀ, ਵੈੱਬਸਾਈਟ ’ਤੇ ਮਿਲ ਗਏ ਆਪਣੇ ਹੀ ਪਿਤਾ!

On Punjab

ਸਲਮਾਨ ਖ਼ਾਨ ਨੂੰ ਧਮਕੀਆਂ ਦੇਣ ਵਾਲਾ ਦਿਮਾਗੀ ਤੌਰ ’ਤੇ ਬਿਮਾਰ ਨਿਕਲਿਆ

On Punjab

ਅਮਰੀਕੀ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ …

On Punjab