02 ਜਨਵਰੀ, ਫਿਰੋਜ਼ਪੁਰ: ਪੰਜਾਬ ਸਰਕਾਰ ਖੇਡ ਵੱਲੋਂ ਲੜਕਿਆਂ ਦੇ ਰਾਜ ਪੱਧਰੀ ਖੇਡ ਮੁਕਾਬਲੇ ਰੂਪਨਗਰ ਵਿਖੇ ਮਿਤੀ 3 ਜਨਵਰੀ 2019 ਤੋਂ 05 ਜਨਵਰੀ 2019 ਤੱਕ ਕਰਵਾਏ ਜਾ ਰਹੇ ਹਨ। ਵੱਖ-ਵੱਖ ਗੇਮਾਂ ਜਿਨ੍ਹਾਂ ਵਿੱਚ ਕਬੱਡੀ, ਖੋਹ-ਖੋਹ, ਵਾਲੀਬਾਲ, ਬਾਸਕਿਟਬਾਲ, ਬਾਕਸਿੰਗ, ਹੈਂਡਬਾਲ, ਕੁਸ਼ਤੀ, ਐਥਲੈਟਿਕਸ, ਤੈਰਾਕੀ, ਬੈਡਮਿੰਟਨ ਅਤੇ ਹਾਕੀ ਦੇ ਖਿਡਾਰੀਆਂ ਨੂੰ ਅੱਜ ਸ਼ਹੀਦ ਭਗਤ ਸਿੰਘ ਸਟੇਡੀਅਮ ਦੇ ਬਾਹਰੋਂ ਰੂਪਨਗਰ ਲਈ ਬੱਸਾਂ ਰਾਂਹੀ ਰਵਾਨਾ ਕੀਤਾ ਗਿਆ। ਇਸ ਮੌਕੇ ਅੰਮ੍ਰਿਤਪਾਲ ਸਿੰਘ ਪੀ.ਏ. ਟੂ. ਰਾਣਾ ਗੁਰਮੀਤ ਸਿੰਘ ਸੋਢੀ ਕੈਬਨਿਟ ਮੰਤਰੀ ਖੇਡਾਂ ਅਤੇ ਯੁਵਕ ਸੇਵਾਵਾਂ ਅਤੇ ਸੁਨੀਲ ਕੁਮਾਰ ਜ਼ਿਲ੍ਹਾ ਖੇਡ ਅਫਸਰ ਫਿਰੋਜ਼ਪੁਰ ਨੇ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਬੱਸ ਰਵਾਨਾ ਕਰਨ ਮੌਕੇ ਅੰਮ੍ਰਿਤਪਾਲ ਸਿੰਘ ਅਤੇ ਜ਼ਿਲ੍ਹਾ ਖੇਡ ਅਫਸਰ ਸੁਨੀਲ ਕੁਮਾਰ ਨੇ ਵੱਖ-ਵੱਖ ਗੇਮਾਂ ਦੇ ਖਿਡਾਰੀਆਂ ਨੂੰ ਇਨ੍ਹਾਂ ਰਾਜ ਪੱਧਰੀ ਗੇਮਾਂ ਵਿੱਚ ਵੱਧ ਤੋਂ ਵੱਧ ਮੈਡਲ ਪ੍ਰਾਪਤ ਕਰਨ ਦਾ ਆਸ਼ੀਰਵਾਦ ਵੀ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਸਟੈਨੋ, ਭੁਪਿੰਦਰ ਕੁਮਾਰ ਕਲਰਕ, ਗਗਨ ਮਾਟਾ ਤੈਰਾਕੀ ਕੋਚ, ਰਮੀਂ ਕਾਂਤ ਬਾਕਸਿੰਗ ਕੋਚ, ਅਵਤਾਰ ਕੌਰ ਕਬੱਡੀ ਕੋਚ, ਮਨਪ੍ਰੀਤ ਕੌਰ ਵਾਲੀਬਾਲ ਕੋਚ, ਵਿਸ਼ਵਦੀਪ ਕੁਸ਼ਤੀ ਕੋਚ, ਗਗਨਦੀਪ ਸਿੰਘ ਬਾਸਕਿਟਬਾਲ ਕੋਚ, ਰੁਪਿੰਦਰ ਸਿੰਘ ਐਥਲੈਟਿਕਸ ਕੋਚ, ਮਨਮੀਤ ਸਿੰਘ ਰੁੱਬਲ ਹਾਕੀ ਕੋਚ ਆਦਿ ਹਾਜ਼ਰ ਸਨ।