glamorous look of Rani Mukherjee: ਗਲੈਮਰਸ ਦੀ ਦੁਨੀਆ ਵਿੱਚ ਕਦੇ-ਕਦੇ ਸਿਤਾਰੇ ਕੁੱਝ ਅਜਿਹੇ ਆਊਟਫਿਟ ਕੈਰੀ ਕਰ ਲੈਂਦੇ ਹਨ ਜਿਸ ਨੂੰ ਹਜਮ ਕਰ ਪਾਉਣਾ ਦਰਸ਼ਕਾਂ ਦੀ ਬਸ ਦੀ ਗੱਲ ਨਹੀਂ ਰਹਿ ਜਾਂਦੀ ਅਤੇ ਸਟਾਰਜ਼ ਟ੍ਰੋਲ ਹੋਣ ਲੱਗ ਜਾਂਦੇ ਹਨ।ਅਜਿਹਾ ਹੀ ਦੇਖਣ ਨੂੰ ਮਿਲਿਆ ਅਦਾਕਾਰਾ ਰਾਣੀ ਮੁਖਰਜੀ ਦੇ ਨਾਲ।
ਹਾਲ ਹੀ ਵਿੱਚ ਰਾਣੀ ਮੁਖਰਜੀ ਮੁੰਬਈ ਪੁਲਿਸ ਦੇ ਇੱਕ ਖਾਸ ਪ੍ਰੋਗਰਾਮ ਉਮੰਗ 2020 ਵਿੱਚ ਨਜ਼ਰ ਆਈ।
ਇਸ ਦੌਰਾਨ ਉਨ੍ਹਾਂ ਦੇ ਲੁਕ ਨੇ ਸਾਰਿਆਂ ਨੂੰ ਖੂਬ ਅਟ੍ਰੈਕਟ ਕੀਤਾ।ਉਹ ਸ਼ਿਮਰੀ ਪੈਂਟਸ ਅਤੇ ਬਲੈਕ ਸ਼ਰਟ ਵਿੱਚ ਨਜ਼ਰ ਆ ਰਹੀ ਸੀ।ਇਸਦੇ ਨਾਲ ਉਨ੍ਹਾਂ ਨੇ ਸ਼ਿਮਰੀ ਬਲੇਜਰ ਵੀ ਲੈ ਰੱਖਿਆ ਸੀ।
ਸੋਸ਼ਲ ਮੀਡੀਆ ਤੇ ਜਦੋਂ ਇਹ ਤਸਵੀਰ ਵਾਇਰਲ ਹੋਈ ਤਾਂ ਰਾਣੀ ਮੁਖਰਜੀ ਨੂੰ ਟ੍ਰੋਲ ਕੀਤਾ ਜਾਣ ਲੱਗਿਆ।
ਰਾਣੀ ਦੇ ਗੈਟਅੱਪ ਦੀ ਤੁਲਨਾ ਇੰਡੀਅਨ ਮਿਊਜੀਸ਼ੀਅਨ ਬੱਪੀ ਲਹਿੜੀ ਦੇ ਨਾਲ ਕੀਤੀ ਜਾਣ ਲੱਗੀ।
ਕੁੱਝ ਲੋਕਾਂ ਨੇ ਤਾਂ ਰਾਣੀ ਨੂੰ ਲੇਡੀ ਬੱਪੀ ਲਹਿੜੀ ਹੀ ਕਹਿ ਦਿੱਤਾ।
ਉੱਥੇ ਕੁੱਝ ਲੋਕਾਂ ਨੇ ਰਾਣੀ ਦੀ ਤੁਲਨਾ ਕਿੰਗ ਆਫ ਪਾਪ ਕਗੇ ਜਾਣ ਵਾਲੇ ਮਾਈਕਲ ਜੈਕਸਨ ਦੇ ਨਾਲ ਕਰ ਦਿੱਤੀ। ਇਸਦੇ ਇਲਾਵਾ ਰਾਣੀ ਦੀ ਗੈਟਅੱਪ ਤੇ ਲੋਕਾਂ ਨੇ ਤਰ੍ਹਾਂ-ਤਰ੍ਹਾਂ ਤੇ ਕਮੈਂਟ ਕੀਤੇ।
ਦੱਸ ਦੇਈਏ ਕਿ ਅਦਾਕਾਰਾ ਫਿਲਮਾਂ ਵਿੱਚ ਹੁਣ ਘੱਟ ਹੀ ਨਜ਼ਰ ਆਉਂਦੀ ਹੈ ਪਰ ਉਹ ਐਵਾਰਡ ਫੰਕਸ਼ਨ ਅਤੇ ਪਾਰਟੀਆਂ ਵਿੱਚ ਕਦੇ-ਕਦੇ ਸ਼ਾਮਿਲ ਹੁੰਦੀ ਰਹਿੰਦੀ ਹੈ।
ਇਸ ਨਾਲ ਜੇਕਰ ਬਾਕੀ ਫਿਲਮਾਂ ਦੀ ਗੱਲ ਕਰੀਏ ਤਾਂ ਰਾਣੀ ਮੁਖਰਜੀ ਸਾਲ 2019 ਵਿੱਚ ਉਹ ਮਰਦਾਨੀ -2 ਨੂੰ ਲੈ ਕੇ ਸੁਰਖੀਆਂ ਵਿੱਚ ਆਈ ਸੀ।
ਫਿਲਮ ਵਿੱਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ।