thiem stuns nadal: ਵਿਸ਼ਵ ਦੇ ਨੰਬਰ ਇੱਕ ਖਿਡਾਰੀ ਨਡਾਲ ਦਾ 20 ਵਾਂ ਗ੍ਰੈਂਡ ਸਲੈਮ ਖ਼ਿਤਾਬ ਜਿੱਤਣ ਦਾ ਸੁਪਨਾ ਅਧੂਰਾ ਰਹਿ ਗਿਆ ਹੈ। ਆਸਟਰੀਆ ਦੇ ਡੋਮਿਨਿਕ ਥੀਮ ਨੇ ਨਡਾਲ ਨੂੰ ਉਲਟਫੇਰ ਦਾ ਸ਼ਿਕਾਰ ਬਣਾਇਆ ਹੈ। ਇਸ ਜਿੱਤ ਦੇ ਨਾਲ ਡੋਮਿਨਿਕ ਨੇ ਆਸਟ੍ਰੇਲੀਆ ਦੇ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਜਿੱਥੇ ਉਸਦਾ ਸਾਹਮਣਾ ਹੁਣ ਅਲੈਗਜ਼ੈਂਡਰ ਜ਼ਵੇਰੇਵ ਨਾਲ ਹੋਵੇਗਾ।
ਨਡਾਲ ਨੇ ਫ੍ਰੈਂਚ ਓਪਨ ਦੇ ਪਿੱਛਲੇ ਦੋ ਫਾਈਨਲਾ ਵਿੱਚ ਡੋਮਿਨਿਕ ਥੀਮ ਨੂੰ ਹਰਾਇਆ ਸੀ, ਜਿਸਦਾ ਹੁਣ ਥੀਮ ਮੇਲਬਰਨ ਦੇ ਵਿੱਚ ਬਦਲਾ ਲੈਣ ‘ਚ ਕਾਮਯਾਬ ਰਿਹਾ ਹੈ। ਇਸ ਜਿੱਤ ਦੇ ਨਾਲ ਹੀ ਥੀਮ ਨੇ ਸਪੇਨ ਦੇ ਦਿੱਗਜ ਖਿਡਾਰੀ ਦੀ 20 ਵੇ ਗ੍ਰੈਂਡ ਸਲੈਮ ਖਿਤਾਬ ਜਿੱਤਣ ਦੀ ਉਮੀਦ ਨੂੰ ਵੀ ਤੋੜਿਆ ਹੈ। ਥੌਮਸ ਮਾਸਟਰ ਤੋਂ ਬਾਅਦ ਆਸਟ੍ਰੇਲੀਆ ਓਪਨ ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲਾ ਡੋਮਿਨਿਕ ਥੀਮ ਆਸਟ੍ਰੀਆ ਦਾ ਦੂਜਾ ਖਿਡਾਰੀ ਬਣ ਗਿਆ ਹੈ, ਥੀਮ ਨੇ ਕਿਹਾ, “ਸਾਰੇ ਮੈਚ ਬਹੁਤ ਵਧੀਆ ਪੱਧਰ‘ ਤੇ ਖੇਡੇ ਗਏ ਸਨ। ਮੈਨੂੰ ਲਗਦਾ ਹੈ ਕਿ ਅਸੀਂ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਾਂ।”
ਇਸ ਹਫ਼ਤੇ ਥੀਮ ਨੇ ਮਾਸਟਰ ਨੂੰ ਆਪਣੇ ਸਲਾਹਕਾਰ ਤੋਂ ਬਰਖਾਸਤ ਕੀਤਾ ਸੀ, ਥੀਮ ਨੇ ਕਿਹਾ, “ਅੱਜ ਮੈਂ ਮਹੱਤਵਪੂਰਣ ਮੌਕਿਆਂ ‘ਤੇ ਖੁਸ਼ਕਿਸਮਤ ਸੀ, ਇਹ ਮਹੱਤਵਪੂਰਣ ਸੀ ਕਿਉਂਕਿ ਨਡਾਲ ਹਰ ਸਮੇਂ ਦੇ ਮਹਾਨ ਖਿਡਾਰੀਆਂ ਵਿੱਚੋਂ ਇੱਕ ਹੈ, ਅਤੇ ਉਨ੍ਹਾਂ ਨੂੰ ਹਰਾਉਣ ਲਈ ਤੁਹਾਨੂੰ ਕਿਸਮਤ ਦੀ ਵੀ ਜ਼ਰੂਰਤ ਹੈ।” ਵਿਸ਼ਵ ਦੇ ਨੰਬਰ ਇੱਕ ਖਿਡਾਰੀ ਨਡਾਲ ਨੇ ਥੀਮ ਦੇ ਖਿਲਾਫ 9-4 ਦਾ ਰਿਕਾਰਡ ਬਣਾਇਆ ਸੀ ਅਤੇ ਇਸ ਤੋਂ ਪਹਿਲਾਂ ਗ੍ਰੈਂਡ ਸਲੈਮ ਵਿੱਚ ਦੋਵਾਂ ਵਿੱਚਕਾਰ ਹੋਏ ਸਾਰੇ ਪੰਜ ਮੈਚ ਨਡਾਲ ਨੇ ਜਿੱਤੇ ਸਨ।