PreetNama
ਸਿਹਤ/Health

ਰਾਮਦੇਵ ਨੂੰ ਪੁੱਠਾ ਪਿਆ ਕੋਰੋਨਾ ਦੇ ਇਲਾਜ ਦਾ ਦਾਅਵਾ, ਹੁਣ FIR ਦਰਜ

ਜੈਪੁਰ: ਜਿੱਥੇ ਕੋਰੋਨਾਵਾਇਰਸ ਮਹਾਮਾਰੀ ‘ਤੇ ਜਿੱਤ ਪਾਉਣ ਲਈ ਸਾਰੇ ਮੁਲਕ ਟੀਕਾ ਜਾਂ ਕੋਈ ਦਵਾਈ ਲੱਭਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ, ਉੱਥੇ ਹੀ ਯੋਗਗੁਰੂ ਬਾਬਾ ਰਾਮਦੇਵ ਨੇ ਕੋਰੋਨਾ ਦੀ ਦਵਾਈ ਬਣਾਉਣ ਦਾ ਦਾਅਵਾ ਕੀਤਾ ਸੀ। ਹੁਣ ਯੋਗਗੁਰੂ ਰਾਮਦੇਵ ਨੂੰ ਵੱਡਾ ਝਟਕਾ ਲੱਗਾ ਹੈ। ਬਾਬਾ ਰਾਮ ਦੇਵ ਖਿਲਾਫ ਸ਼ੁੱਕਰਵਾਰ ਨੂੰ ਜੈਪੁਰ ਦੇ ਜੋਤੀ ਨਗਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਇਸ ਤੋਂ ਬਾਅਦ ਉਨ੍ਹਾਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਪਤੰਜਲੀ ਆਯੁਰਵੈਦ ਦੇ ਸੀਈਓ ਆਚਾਰਿਆ ਬਲਕ੍ਰਿਸ਼ਨ ਤੇ ਤਿੰਨ ਹੋਰ ਲੋਕਾਂ ਨੇ ਕਥਿਤ ਤੌਰ ‘ਤੇ ਭਰਮਾਉਣ ਵਾਲੇ ਦਾਅਵੇ ਕਰਨ ਦੇ ਦੋਸ਼ ਲਗਾਏ ਹਨ ਕਿ ਹਰਬਲ ਮੈਡੀਸਨ ਕੰਪਨੀ ਨੇ ਕੋਵਿਡ 19 ਦਾ ਇਲਾਜ ਲੱਭ ਲਿਆ ਹੈ।

ਅਵਿਨਾਸ਼ ਪਾਰਾਸ਼ਰ, ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਡੀਸੀਪੀ) ਸਾਊਥ ਨੇ ਕਿਹਾ ਕਿ
” ਐਫਆਈਆਰ ਅਨੁਸਾਰ ਰਾਮਦੇਵ, ਆਚਾਰੀਆ ਬਾਲਕ੍ਰਿਸ਼ਨ, ਬਲਬੀਰ ਸਿੰਘ ਤੋਮਰ, ਅਨੁਰਾਗ ਤੋਮਰ ਤੇ ਅਨੁਰਾਗ ਵਰਸ਼ਨੇ ਉੱਤੇ ਭਾਰਤੀ ਦੰਡਾਵਲੀ ਦੀ ਧਾਰਾ 420 (ਧੋਖਾਧੜੀ) ਤੇ ਡਰੱਗਜ਼ ਐਂਡ ਮੈਜਿਕ ਰੇਮੇਡੀਜ਼ (ਇਤਰਾਜ਼ਯੋਗ ਇਸ਼ਤਿਹਾਰ) ਐਕਟ, 1954 ਦੀ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਐਫਆਈਆਰ ਇੱਕ ਐਡਵੋਕੇਟ ਬਲਬੀਰ ਜਾਖੜ ਵਲੋਂ ਕਰਵਾਈ ਗਈ ਹੈ। ”

ਦੋ ਮੁਲਜ਼ਮ ਬਲਬੀਰ ਸਿੰਘ ਤੋਮਰ ਅਤੇ ਅਨੁਰਾਗ ਤੋਮਰ ਜੈਪੁਰ ਸਥਿਤ NIMS ਯੂਨੀਵਰਸਿਟੀ ਦੇ ਚੇਅਰਮੈਨ ਤੇ ਡਾਇਰੈਕਟਰ ਹਨ। ਪੰਜਵਾਂ ਮੁਲਜ਼ਮ ਵਰਸ਼ਨੇ ਪਤੰਜਲੀ ਆਯੁਰਵੈਦ ਦਾ ਵਿਗਿਆਨੀ ਹੈ। ਪਤੰਜਲੀ ਆਯੁਰਵੇਦ ਨੇ ਮੰਗਲਵਾਰ ਨੂੰ ਕੋਰੋਨਿਲ ਟੈਬਲੇਟ ਤੇ ਸਵਸਰੀ ਵਾਟੀ ਦਵਾਈ ਲਾਂਚ ਕੀਤੀ ਅਤੇ ਦਾਅਵਾ ਕੀਤਾ ਕਿ ਉਹ ਸੱਤ ਦਿਨਾਂ ਦੇ ਅੰਦਰ-ਅੰਦਰ ਕੋਵਿਡ -19 ਨੂੰ ਠੀਕ ਕਰ ਸਕਦੇ ਹਨ।

Related posts

Street Food Lovers: ਸਟ੍ਰੀਟ ਫੂਡ ਦੇ ਸ਼ੌਕੀਨਾਂ ਲਈ ਭਾਰਤ ਦੇ ਇਹ 6 ਸ਼ਹਿਰ ਜਨਤ ਤੋਂ ਘੱਟ ਨਹੀਂ

On Punjab

ਸ਼ਰਮਨਾਕ! ਕੋਰੋਨਾ ਟੈਸਟ ਕਰਵਾਉਣ ਗਈ ਲੜਕੀ ਦੇ ਪ੍ਰਾਈਵੇਟ ਪਾਰਟ ਚੋਂ ਲਿਆ ਸੈਂਪਲ

On Punjab

ਤੁਸੀਂ ਵੀ ਟੀਵੀ ਦੇਖਦੇ-ਦੇਖਦੇ ਖਾਂਦੇ ਹੋ Snacks ਤਾਂ ਹੋ ਜਾਓ ਅਲਰਟ !

On Punjab