44.71 F
New York, US
February 4, 2025
PreetNama
ਸਮਾਜ/Social

ਰਾਮਾਇਣ- ਮਹਾਂਭਾਰਤ ਤੋਂ ਬਾਅਦ ਹੁਣ ਟੀਵੀ ‘ਤੇ ਹੋਵੇਗੀ ‘ਸ਼ਕਤੀਮਾਨ’ ਦੀ ਵਾਪਸੀ

Shaktimaan return to television: ਨਵੀਂ ਦਿੱਲੀ: ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਦਿੱਤੀ ਹੈ । ਜਿਸ ਕਾਰਨ ਦੁਨੀਆ ਦੇ ਲਗਭਗ 190 ਤੋਂ ਵੱਧ ਦੇਸ਼ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਹਨ । ਉੱਥੇ ਹੀ ਭਾਰਤ ਵਿੱਚ ਵੀ ਕੋਰੋਨਾ ਪੀੜਤਾਂ ਦੀ ਗਿਣਤੀ 1150 ਤੱਕ ਪਹੁੰਚ ਗਈ ਹੈ । ਇਸ ਬਿਮਾਰੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੂਰੇ ਦੇਸ਼ ਵਿੱਚ 21 ਦਿਨ ਦਾ ਲਾਕ ਡਾਊਨ ਲਾਗੂ ਕੀਤਾ ਗਿਆ ਹੈ, ਜਿਸ ਦਾ ਅੱਜ 6ਵਾਂ ਦਿਨ ਹੈ । ਇਸ ਲਾਕ ਡਾਊਨ ਦੌਰਾਨ ਲੋਕਾਂ ਦੀ ਮੰਗ ‘ਤੇ ਦੂਰਦਰਸ਼ਨ ‘ਤੇ ‘ਰਮਾਇਣ‘ ਅਤੇ ‘ਮਹਾਭਾਰਤ’ ਵਰਗੇ ਪ੍ਰਸਿੱਧ ਸੀਰੀਅਲ ਫਿਰ ਤੋਂ ਵਿਖਾਏ ਜਾ ਰਹੇ ਹਨ ।

ਇਸ ਦੇ ਨਾਲ ਹੀ ਸ਼ਾਹਰੁਖ ਖ਼ਾਨ ਦੇ ਟੀਵੀ ਸ਼ੋਅ ‘ਸਰਕਸ’ ਅਤੇ ਜਾਸੂਸੀ ਸ਼ੋਅ ‘ਬਯੋਮਕੇਸ਼ ਬਕਸ਼ੀ’ ਦੀ ਵੀ ਟੀਵੀ ‘ਤੇ ਵਾਪਸੀ ਹੋ ਗਈ ਹੈ । ਇਹ ਸਭ ਲੋਕਾਂ ਨੂੰ ਘਰ ਵਿੱਚ ਬੈਠ ਕੇ ਮਨੋਰੰਜਨ ਕਰਨ ਦੇ ਲਈ ਕੀਤਾ ਜਾ ਰਿਹਾ ਹੈ । ਉੱਥੇ ਹੀ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਭਾਰਤ ਦੇ ਪਹਿਲੇ ਸੁਪਰਹੀਰੋ ਕਹੇ ਜਾਣ ਵਾਲੇ ਸੀਰੀਅਲ ‘ਸ਼ਕਤੀਮਾਨ’ ਨੂੰ ਵੀ ਦੁਬਾਰਾ ਟੈਲੀਕਾਸਟ ਕੀਤਾ ਜਾਵੇਗਾ ।

ਜਿਸ ਬਾਰੇ ‘ਸ਼ਕਤੀਮਾਨ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਮੁਕੇਸ਼ ਖੰਨਾ ਨੇ ਖੁਦ ਜਾਣਕਾਰੀ ਦਿੱਤੀ । ਦਰਅਸਲ, ਉਨ੍ਹਾਂ ਦੀ ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਜਿਸ ਵਿੱਚ ਮੁਕੇਸ਼ ਖੰਨਾ ਨੇ ‘ਰਮਾਇਣ’ ਅਤੇ ‘ਮਹਾਂਭਾਰਤ’ ਦੀ ਸ਼ੁਰੂਆਤ ‘ਤੇ ਖੁਸ਼ੀ ਜ਼ਾਹਰ ਕੀਤੀ ਹੈ । ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਇੱਕ ਹੋਰ ਖੁਸ਼ਖਬਰੀ ਦੱਸਣ ਜਾ ਰਿਹਾ ਹਾਂ ਕਿ ਛੇਤੀ ਹੀ ਤੁਹਾਡਾ ਮਨਪਸੰਦ ਸੀਰੀਅਲ ‘ਸ਼ਕਤੀਮਾਨ’ ਸ਼ੁਰੂ ਹੋਣ ਜਾ ਰਿਹਾ ਹੈ । ਜਿਸ ਬਾਰੇ ਤੁਹਾਨੂੰ ਛੇਤੀ ਪਤਾ ਲੱਗ ਜਾਵੇਗਾ ਕਿ ਇਹ ਕਦੋਂ ਅਤੇ ਕਿਸ ਸਮੇਂ ਇਹ ਟੀਵੀ ‘ਤੇ ਵਿਖਾਇਆ ਜਾਵੇਗਾ ।

ਦੱਸ ਦੇਈਏ ਕਿ ਮੁਕੇਸ਼ ਖੰਨਾ ਨੇ ਖੁਲਾਸਾ ਕੀਤਾ ਸੀ ਕਿ ਸ਼ਕਤੀਮਾਨ ਦਾ ਸੀਕਵਲ ਛੇਤੀ ਆ ਰਿਹਾ ਹੈ । ਜ਼ਿਕਰਯੋਗ ਹੈ ਕਿ ‘ਸ਼ਕਤੀਮਾਨ’ ਭਾਰਤ ਦਾ ਸਭ ਤੋਂ ਮਸ਼ਹੂਰ ਸੁਪਰਹੀਰੋ ਹੈ । ਇਹ ਕਿਰਦਾਰ ਮੁਕੇਸ਼ ਖੰਨਾ ਨੇ ਛੋਟੇ ਪਰਦੇ ‘ਤੇ ਨਿਭਾਇਆ ਸੀ ਅਤੇ 8 ਸਾਲ ‘ਸ਼ਕਤੀਮਾਨ’ ਬਣ ਕੇ ਮਨੋਰੰਜਨ ਕੀਤਾ ਸੀ ।

w2-33-768×432

Related posts

ਵਿਨੈ ਨੂੰ ਛੱਡ ਬਾਕੀ 3 ਦੋਸ਼ੀਆਂ ਨੂੰ 1 ਫਰਵਰੀ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ: ਪਟਿਆਲਾ ਹਾਈਕੋਰਟ

On Punjab

ਹਿੰਦੂ ਮੰਦਰਾਂ ‘ਤੇ ਹਮਲੇ ਦੀ ਅਮਰੀਕੀ ਕਾਂਗਰਸ ਨੇ ਕੀਤੀ ਨਿੰਦਾ, ਕਿਹਾ- ਸਾਨੂੰ ਕਿਸੇ ਵੀ ਤਰ੍ਹਾਂ ਦਾ ਡਰ ਬਰਦਾਸ਼ਤ ਨਹੀਂ ਕਰਨਾ ਚਾਹੀਦੈ

On Punjab

ਚੰਡੀਗੜ੍ਹ ਨਿਗਮ ਦਾ ਮਾਮਲਾ ਮੁੜ ਹਾਈ ਕੋਰਟ ਪੁੱਜਾ, ਕੋਰਟ ਕਮਿਸ਼ਨਰ ਦੀ ਨਿਗਰਾਨੀ ’ਚ ਚੋਣ ਕਰਵਾਉਣ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ

On Punjab